ਮਾਨਸਾ 8 ਦਸੰਬਰ (ਮਿੰਟੂ ਖੁਰਮੀ, ਅਮ੍ਰਿਤਪਾਲ ਸਿੱਧੂ)ਭਾਰਤ ਬੰਦ ਦੌਰਾਨ ਜਨਤਕ ਜਥੇਬੰਦੀਆਂ ਵੱਲੋਂ ਜਿੱਥੇ ਵੱਖ ਵੱਖ ਜਗਾ ਬੰਦ ਕਰਦਿਆਂ ਮੇਨ ਰੋਡ ਬੰਦ ਕਰ ਧਰਨੇ ਦਿੱਤੇ ਗਏ ਓਥੇ ਈ ਖਿਆਲਾ ਕਲਾਂ ਦੇ “ਜੱਟਾਂ ਦੇ ਭੱਠੇ” ਦੇ ਪ੍ਰਵਾਸੀ ਭੱਠਾ ਮਜ਼ਦੂਰਾਂ ਵੱਲੋਂ ਆਪਣੀ ਤਮਾਮ ਮਿਸ਼ਨਰੀ ਟਰੈਕਟਰ ਟਰਾਲੀਆਂ, ਜੇ ਸੀ ਬੀ, ਤੇਲ ਕੈਂਟਰ ਲਗਾ ਕੇ ਜਾਮ ਕਰਦਿਆਂ ਸਮੇਤ ਬੱਚਿਆਂ ਮਾਨਸਾ ਪਟਿਆਲਾ ਰੋਡ ‘ਤੇ ਧਰਨਾ ਦਿੱਤਾ ਗਿਆ। ਇਕੱਤਰਤਾ ਨੂੰ ਸੰਬੋਧਨ ਕਰਦਿਆਂ ਆਲ ਇੰਡੀਆ ਸੈਂਟਰਲ ਕੌਂਸਲ ਆਫ ਟਰੇਡ ਯੂਨੀਅਨ ਦੇ ਆਗੂ ਗੁਰਜੰਟ ਸਿੰਘ ਮਾਨਸਾ,ਨਰਿੰਦਰ ਕੌਰ ਬੁਰਜ ਹਮੀਰਾ ਤੇ ਵਿਜੈ ਕੁਮਾਰ ਨੇ ਕਿਹਾ ਕਿ ਕੇਂਦਰ ਦੀ ਬੀ ਜੇ ਪੀ ਸਰਕਾਰ ਵੱਲੋਂ ਸੱਤਾ ਵਿੱਚ ਆਉਣ ਸਾਰ ਹਿੰਦੂਤਵ ਦਾ ਏਜੰਡਾ ਲਾਗੂ ਕਰਨ ਲਈ ਦੇਸ ਦੇ ਲੋਕਾਂ ਖਿਲਾਫ਼ ਹਿੰਦੂ, ਮੁਸਲਿਮ ਦਾ ਪੱਤਾ ਖੇਡਿਆ ਗਿਆ।ਜਨਤਕ ਆਵਾਜ਼ ਉਠਣ ਤੇ ਦੇਸ ਧ੍ਰੋਹੀ ਅਰਬਨ ਨਕਸ਼ਲ ਜਿਹੇ ਖਿਤਾਬਾਂ ਨਾਲ ਨਿਵਾਜਿਆ ਗਿਆ। ਉਨਾਂ ਕਿਹਾ ਕਿ ਸੰਵਿਧਾਨਕ ਧਾਰਾ ਵਿੱਚ ਰਹਿੰਦਿਆਂ ਜਨਤਾ ਵੱਲੋਂ ਕੀਤੇ ਜਾ ਰਹੇ ਅੰਦੋਲਨ ਰੋਕਣ ਲਈ ਅਨੇਕਾਂ ਕੇਸ ਦਰਜ ਕਰ ਜੇਲਾਂ ਵਿੱਚ ਡੱਕਿਆ ਗਿਆ ਅਤੇ ਹੁਣ ਕਰੋਨਾ ਦੀ ਆੜ ਵਿੱਚ ਤਮਾਮ ਮਿਹਨਤਕਸ਼ ਲੋਕਾਂ ਦੇ ਖਿਲਾਫ ਕਾਨੂੰਨ ਬਣਾ ਸਰਕਾਰੀ ਅਦਾਰਿਆਂ ਦਾ ਨਿੱਜੀਕਰਨ,ਕਿਸਾਨਾਂ ਨੂੰ ਖੇਤੀ ਤੋਂ ਬਾਹਰ ਕਰਨ ਲਈ ਖੇਤੀ ਕਾਨੂੰਨ,ਮਜਦੂਰਾਂ ਨੂੰ ਰੋਜੀ ਤੋਂ ਵਾਂਝੇ ਕਰਨ ਲਈ ਕਿਰਤ ਕਾਨੂੰਨ ਸੋਧਾਂ ਕੀਤੀਆਂ ਗਈਆਂ ਅਤੇ ਬਿਜਲੀ ਐਕਟ 2020 ਬਣਾ ਕੇ ਜਨਤਾ ਦੀ ਪਿੱਠ ਵਿੱਚ ਛੁਰਾ ਮਾਰਿਆ ਜਿਸਨੂੰ ਭਾਰਤ ਦੇ ਕਿਸਾਨ ਮਜ਼ਦੂਰ ਕਦੇ ਬਰਦਾਸ਼ਤ ਨਹੀਂ ਕਰਨਗੇ ਤੇ ਆਪਸੀ ਭਾਈਚਾਰੇ ਨੂੰ ਕਾਇਮ ਰੱਖਦਿਆਂ ਮੋਦੀ ਸਰਕਾਰ ਦੇ ਦੇਸ ਵਿਰੋਧੀ ਮਨਸੂਬੇ ਕਦੇ ਕਾਮਯਾਬ ਨਹੀਂ ਹੋਣ ਦੇਣਗੇ। ਇਹ ਜਾਣਕਾਰੀ ਨਿਊਜ਼ ਪੰਜਾਬ ਦੀ ਚੈਨਲ ਨੂੰ ਨਰਿੰਦਰ ਕੌਰ ਬੁਰਜ ਹਮੀਰਾ ਨੇ ਦਿਤੀ। ਇਸ ਸਮੇਂ ਲਖਣ,ਗੁਰਵਿੰਦਰ ਸਿੰਘ, ਮੱਖਣ ਮਾਨ, ਵਿੰਦਰ ਸਿੰਘ, ਕੁਲਦੀਪ ਸਿੰਘ, ਭੀਮਾ ਸਿੰਘ, ਸੀਤਾ ਰਾਮ, ਜੈ ਕੁਮਾਰ, ਪ੍ਰਮੋਦ, ਲਕਸ਼ਮੀ,ਰੀਆ,ਕਰਿਸ਼ਨਾ ਆਦਿ ਸਾਮਿਲ ਸਨ ।