ਧਰਮਕੋਟ 1ਸਤੰਬਰ (ਜਗਰਾਜ ਲੋਹਾਰਾ/ਮੇਹਰ ਸਦਰਕੋਟ) ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਜਿਲਾ ਮੋਗਾ ਬਲਾਕ ਕੋਟ ਈਸੇ ਖਾਂ ਵੱਲੋਂ ਅੱਜ ਤਹਿਸੀਲਦਾਰ ਧਰਮਕੋਟ ਰਾਹੀਂ ਪੰਜਾਬ ਦੇ ਮਾਨਯੋਗ ਚੀਫ ਮਨਿਸਟਰ ਨੂੰ ਦਿੱਤਾ ਗਿਆ ਮੰਗ ਪੱਤਰ ।ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਬਲਾਕ ਪ੍ਰਧਾਨ ਨੇ ਦੱਸਿਆ ਹੈ ਕਿ ਦਰਿਆਵਾਂ ਦੇ ਹੜਾ ਦੇ ਨੁਕਸਾਨ ਦੀ ਭਰਪਾਈ ਕੇਂਦਰ ਸਰਕਾਰ,ਹਰਿਆਣਾ ਸਰਕਾਰ,ਦਿੱਲੀ ਸਰਕਾਰ ਅਤੇ ਰਾਜਸਥਾਨ ਸਰਕਾਰ ਤੋ ਪੂਰੀ ਵਸੂਲੀ ਕਰ ਕੇ ਕਿਸਾਨਾਂ ਦੇ ਨੁਕਸਾਨ ਦੀ ਪੂਰੀ ਰਕਮ ਦਿੱਤੀ ਜਾਵੇ । ਉਹਨਾਂ ਦੱਸਿਆ ਕਿ 80% ਪਾਣੀ ਉਪਰੋਕਤ ਸਟੇਟਾ ਮੁਫਤ ਵਿੱਚ ਵਰਤਦੀਆ ਹਨ।ਇਸ ਮੌਕੇ ਉਨ੍ਹਾਂ ਦੇ ਨਾਲ ਸੁਖਵਿੰਦਰ ਸਿੰਘ ਜਿਲ੍ਹਾ ਪ੍ਰਧਾਨ,ਗੁਰਨੂਰ ਸਿੰਘ,ਸੇਵਕ ਸਿੰਘ,ਵਜੀਰ ਸਿੰਘ ਆਦਿ ਹਾਜ਼ਰ ਸਨ ।