ਯੂਥ ਨੂੰ ਬੀ.ਕੇ.ਯੂ ਪੰਜਾਬ ਨਾਲ ਜੁੜਨ ਦੀ ਲੋੜ-ਸੁੱਖ ਗਿੱਲ ਜਿਲ੍ਹਾ ਪ੍ਰਧਾਨ
ਧਰਮਕੋਟ 21 ਮਾਰਚ (ਜਗਰਾਜ ਸਿੰਘ ਗਿੱਲ)
ਅੱਜ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੀ ਮੀਟਿੰਗ ਪਿੰਡ ਪੰਡੋਰੀ ਅਰਾਈਆਂ ਬਲਾਕ ਧਰਮਕੋਟ ਜ਼ਿਲ੍ਹਾ ਮੋਗਾ ਵਿਖੇ ਹੋਈ,ਮੀਟਿੰਗ ਵਿਚ ਫੁਰਮਾਨ ਸਿੰਘ ਸੰਧੂ ਪੰਜਾਬ ਪ੍ਰਧਾਨ,ਗੁਰਦੇਵ ਸਿੰਘ ਵਾਰਿਸ ਵਾਲਾ ਸੀਨੀਅਰ ਮੀਤ ਪ੍ਰਧਾਨ ਪੰਜਾਬ,ਸੁੱਖਾ ਸਿੰਘ ਵਿਰਕ ਜ਼ਿਲ੍ਹਾ ਪ੍ਰਧਾਨ ਵਿਸ਼ੇਸ਼ ਤੌਰ ਤੇ ਪਹੁੰਚੇ,ਮੀਟਿੰਗ ਦੀ ਪ੍ਰਧਾਨਗੀ ਯੂਥ ਪ੍ਰਧਾਨ ਸੁੱਖ ਗਿੱਲ ਤੋਤਾ ਸਿੰਘ ਵਾਲਾ ਨੇ ਕੀਤੀ,ਉਨ੍ਹਾਂ ਦੱਸਿਆ ਕਿ ਅੱਜ ਪਿੰਡ ਪੰਡੋਰੀ ਅਰਾਈਆਂ ਵਿਖੇ ਬਲਾਕ ਧਰਮਕੋਟ ਦੀ ਬੀ.ਕੇ.ਯੂ ਪੰਜਾਬ ਦੀ ਟੀਮ ਨਿਯੁਕਤ ਕੀਤੀ ਗਈ ਹੈ ਜਿਸ ਵਿੱਚ ਸੁਖਚੈਨ ਸਿੰਘ ਪੰਡੋਰੀ ਨੂੰ ਬਲਾਕ ਪ੍ਰਧਾਨ, ਸੰਦੀਪ ਸਿੰਘ ਨੂੰ ਬਲਾਕ ਮੀਤ ਪ੍ਰਧਾਨ,ਬਲਵਿੰਦਰ ਸਿੰਘ ਬਾਜੇ ਕੇ ਨੂੰ ਸੀਨੀ.ਮੀਤ ਪ੍ਰਧਾਨ ਬਲਾਕ ਧਰਮਕੋਟ ਨਿਯੁਕਤ ਕੀਤਾ ਗਿਆ ਹੈ ਅਤੇ ਪਿੱਪਲ ਸਿੰਘ ਪੰਡੋਰੀ ਨੂੰ ਐਸ.ਸੀ ਵਿੰਗ ਕਿਸਾਨ ਮਜਦੂਰ ਦੇ ਬਲਾਕ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਇਸ ਮੌਕੇ ਬੋਲਦਿਆਂ ਫੁਰਮਾਨ ਸਿੰਘ ਸੰਧੂ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਨੀਤੀਆਂ ਹਮੇਸ਼ਾ ਕਿਸਾਨ ਵਿਰੋਧੀ ਰਹੀਆਂ ਹਨ ਅਤੇ ਸਾਡੀ ਕਿਸਾਨ ਜਥੇਬੰਦੀ ਹਮੇਸ਼ਾਂ ਕਿਸਾਨਾਂ ਦੇ ਨਾਲ ਕੇਂਦਰ ਸਰਕਾਰ ਦੇ ਵਿਰੋਧ ਵਿਚ ਖੜੀ ਹੈ,ਸੁੱਖ ਗਿੱਲ ਜਿਲ੍ਹਾ ਯੂਥ ਪ੍ਰਧਾਨ ਨੇ ਬੋਲਦਿਆਂ ਕਿਹਾ ਕਿ ਅੱਜ ਉਨ੍ਹਾਂ ਨਾਲ ਯੂਥ ਵੱਡੀ ਗਿਣਤੀ ਵਿੱਚ ਜੁੜ ਰਿਹਾ ਹੈ ਇਸੇ ਕੜੀ ਤਹਿਤ ਅੱਜ ਪੰਡੋਰੀ ਅਰਾਈਆਂ ਵਿੱਚ ਨੌਜਵਾਨਾਂ ਨੇ ਵੱਡੀ ਗਿਣਤੀ ਵਿਚ ਭਾਰਤੀ ਕਿਸਾਨ ਯੂਨੀਅਨ ਪੰਜਾਬ ਨਾਲ ਜੁੜਨ ਦਾ ਐਲਾਨ ਕੀਤਾ ਹੈ ਸੁੱਖ ਗਿੱਲ ਨੇ ਕਿਹਾ ਕਿ ਪੂਰੇ ਪੰਜਾਬ ਵਿੱਚੋਂ ਨੌਜਵਾਨਾਂ ਨੂੰ ਭਾਰਤੀ ਕਿਸਾਨ ਯੂਨੀਅਨ ਪੰਜਾਬ ਜਥੇਬੰਦੀ ਨਾਲ ਜੋੜਨਾ ਮੇਰਾ ਮੁੱਖ ਏਜੰਡਾ ਹੈ,ਇਸ ਮੌਕੇ ਸੁੱਖ ਗਿੱਲ ਯੂਥ ਪ੍ਰਧਾਨ ਦੀ ਪ੍ਰੇਰਨਾ ਸਦਕਾ ਮਹਾਂਵੀਰ ਸਿੰਘ ਪੰਡੋਰੀ ਨੂੰ ਪ੍ਰਚਾਰ ਸਕੱਤਰ,ਅਮਨਦੀਪ ਸਿੰਘ ਸਹਾਇਕ ਖਜ਼ਾਨਚੀ, ਚਰਨਜੀਤ ਸਿੰਘ ਸਹਾਇਕ ਪ੍ਰਚਾਰ ਸਕੱਤਰ,ਗੁਰਮੁਖ ਸਿੰਘ ਫੌਜੀ ਮੀਤ ਪ੍ਰਧਾਨ ਐਸ.ਸੀ ਵਿੰਗ,ਦੇਸਾ ਸਿੰਘ ਕਮੇਟੀ ਮੈਂਬਰ, ਪਿੱਪਲ ਸਿੰਘ ਐੱਸ.ਸੀ ਵਿੰਗ ਬਲਾਕ ਪ੍ਰਧਾਨ ਧਰਮਕੋਟ, ਸੁਖਦੇਵ ਸਿੰਘ ਪੰਡੋਰੀ ਯੂਥ ਮੈਂਬਰ,ਮੋਹਨ ਸਿੰਘ ਮੈਂਬਰ, ਸੁਖਚੈਨ ਸਿੰਘ ਮੈਂਬਰ,ਜਸਕਰਨ ਸਿੰਘ ਜਨਰਲ ਸਕੱਤਰ, ਬਲਕਰਨ ਸਿੰਘ ਮੈਂਬਰ, ਲਖਬੀਰ ਸਿੰਘ ਧਰਮਕੋਟ ਸਹਾਇਕ ਖਜ਼ਾਨਚੀ,ਬਲਜੀਤ ਸਿੰਘ ਬਾਜੇਕੇ ਪ੍ਰੈੱਸ ਸਕੱਤਰ, ਮੇਜਰ ਸਿੰਘ ਬਾਜੇਕੇ ਯੂਥ ਮੈਂਬਰ, ਗੁਰਪਿੰਦਰ ਸਿੰਘ ਪੰਡੋਰੀ ਸੀਨੀਅਰ ਮੀਤ ਪ੍ਰਧਾਨ,ਨਿਸ਼ਾਨ ਸਿੰਘ ਪੰਡੋਰੀ ਪ੍ਰਚਾਰ ਸਕੱਤਰ, ਜੰਗ ਬਹਾਦਰ ਸਿੰਘ ਪੰਡੋਰੀ ਖਜ਼ਾਨਚੀ,ਡਾ.ਸੁਰਜੀਤ ਸਿੰਘ ਪੰਡੋਰੀ ਸਹਾਇਕ ਖਜ਼ਾਨਚੀ, ਮਨਜੀਤ ਸਿੰਘ ਪੰਡੋਰੀ ਯੂਥ ਮੈਂਬਰ,ਬਲਵਿੰਦਰ ਸਿੰਘ ਪੰਡੋਰੀ ਯੂਥ ਮੈਂਬਰ,ਰਸ਼ਪਾਲ ਸਿੰਘ ਪੰਡੋਰੀ ਪ੍ਰਚਾਰ ਸਕੱਤਰ, ਬਲਵਿੰਦਰ ਸਿੰਘ ਪੰਡੋਰੀ ਮੈਂਬਰ, ਰਛਪਾਲ ਸਿੰਘ ਪੰਡੋਰੀ ਪ੍ਰਚਾਰ ਸਕੱਤਰ,ਸਰਬਜੀਤ ਸਿੰਘ ਪੰਡੋਰੀ ਮੈਂਬਰ ਬਣਾਏ ਗਏ ਅਤੇ ਇਸ ਮੌਕੇ ਸੁਰਿੰਦਰਪਾਲ ਸਿੰਘ ਪੱਪੂ ਢਿੱਲੋਂ ਮੀਤ ਪ੍ਰਧਾਨ ਜ਼ਿਲ੍ਹਾ ਮੋਗਾ,ਬਹਾਦਰ ਸਿੰਘ ਅਤੇ ਹੋਰ ਕਿਸਾਨ ਆਗੂ ਹਾਜ਼ਰ ਸਨ ।