7 ਮਈ (ਜਗਰਾਜ ਗਿੱਲ , ਕੁਲਦੀਪ ਗੋਹਲ) – ਨਾਗਰਿਕਤਾ ਸੋਧ ਕਾਨੂੰਨ ਕੌਮੀ ਨਾਗਰਿਕਤਾ ਰਜਿਸਟਰ ਤੇ ਕੌਮੀ ਜਨਸੰਖਿਆ ਰਜਿਸਟਰ ਵਰਗੇ ਕਾਲੇ ਕਾਨੂੰਨ ਰੱਦ ਕਰਾਏ ਜਾਣ ਆਦਿ ਸੁਆਲਾਂ ਤੇ ਸਰਗਰਮ ਵਿਦਿਆਰਥੀ ਨੌਜਵਾਨ ਔਰਤ ਤੇ ਮਨੁੱਖੀ ਅਧਿਕਾਰ ਕਾਰਕੁੰਨਾਂ ਦੀ ਗ੍ਰਿਫਤਾਰੀਆਂ ਦੇ ਖਿਲਾਫ ਗਰਭ ਅਵਸਥਾ ਚ ਗ੍ਰਿਫਤਾਰ ਕੀਤੀ ਕਾਰਕੁੰਨ ਸਫੂਰਾ ਦੀ ਬਿਨਾਂ ਸ਼ਰਤ ਰਿਹਾਈ ਤੇ ਉਸ ਖਿਲਾਫ ਬੇਹੂਦਾ ਟਿੱਪਣੀਆਂ ਕਰਨ ਵਾਲੇ ਤੇ ਦਿੱਲੀ ਦੰਗਿਆਂ ਦੇ ਮੁੱਖ ਦੋਸ਼ੀ ਕਪਿਲ ਮਿਸ਼ਰਾ ਤੇ ਹੋਰਨਾਂ ਭਾਜਪਾਈ ਕਾਰਕੁੰਨਾਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈਕੇ ਆਲ ਇੰਡੀਆ ਪ੍ਰੋਗਰੈਸਿਵ ਵੂਮੈਨ ਐਸੋਸੀਏਸ਼ਨ ਦੀ ਕੇਂਦਰੀ ਕਮੇਟੀ ਦੇ ਸੱਦੇ ਤੇ ਪੰਜਾਬ ਭਰ ਚ ਮਾਨਸਾ ਬੁਢਲਾਡਾ ਸਰਦੂਲਗੜ੍ਹ ਬਰਨਾਲਾ ਮੋਗਾ ਆਦਿ ਜਿਲ੍ਹਿਆਂ ਚ ਚਾਰਟ ਲਿਖ ਕੇ ਔਰਤਾਂ ਨੇ ਆਪਣੇ ਰੋਸ਼ ਪ੍ਰਦਰਸ਼ਨ ਕੀਤੇ। ਇਸ ਸਬੰਧੀ ਪ੍ਰੈੱਸ ਦੇ ਨਾਂ ਬਿਆਨ ਜਾਰੀ ਕਰਦਿਆਂ ਆਲ ਇੰਡੀਆ ਪ੍ਰੋਗਰੈਸਿਵ ਵੂਮੈਨ ਐਸੋਸੀਏਸ਼ਨ ਦੀ ਕੇਂਦਰੀ ਆਗੂ ਨਰਿੰਦਰ ਕੌਰ ਬੁਰਜ ਹਮੀਰਾ ਨੇ ਕਿਹਾ ਕਿ ਕੇਂਦਰ ਸਰਕਾਰ ਕੋਰੋਨਾ ਸੰਕਟ ਦੀ ਆੜ ਚ ਸ਼ੰਘਰਸਸ਼ੀਲ ਕਾਰਕੁੰਨਾਂ ਦੀ ਗ੍ਰਿਫਤਾੜੀ ਤਹਿਤ ਜਾਮੀਆ ਮਿਲੀਆ ਯੂਨੀਵਰਸਿਟੀ ਦੀ ਰਿਸਰਚ ਸਕਾਲਰ ਸਕੂਰਾਂ ਨੂੰ ਗਰਭ ਅਵਸਥਾ ਚ ਗ੍ਰਿਫਤਾਰ ਕੀਤਾ ਗਿਆ ਜੋ ਕਿ ਅਤਿ ਮੰਦਭਾਗਾ ਵਰਤਾਰਾ ਹੈ ਇਸਤੋਂ ਇਲਾਵਾ ਭਾਜਪਾਈਆਂ ਸੰਘੀਆਂ ਵੱਲੋਂ ਉਸਦੀ ਗਰਭ ਅਵਸਥਾ ਨੂੰ ਲੈ ਕੇ ਬੇਹੱਦ ਭੱਦੀਆਂ ਟਿੱਪਣੀਆਂ ਕੀਤੀਆਂ ਗਈਆਂ ਪਰ ਦੇਸ਼ ਦਾ ਮਹਿਲਾ ਕਮਿਸ਼ਨ ਚੁੱਪੀ ਧਾਰੀ ਬੈਠਾ ਹੈ। ਸੋ ਅਜਿਹੇ ਸਮੇਂ ਸ਼ੰਘਰਸਸ਼ੀਲ ਔਰਤਾਂ ਦਾ ਖਾਮੋਸ਼ੀ ਤੋੜ ਕੇ ਹੱਕੀ ਆਵਾਜ਼ ਬੁਲੰਦ ਕਰਨਾ ਬੇਹੱਦ ਜਰੂਰੀ ਹੋ ਜਾਂਦਾ ਹੈ। ਉਨ੍ਹਾਂ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਜਮਹੂਰੀ ਕਾਰਕੁੰਨਾਂ ਖਿਲਾਫ ਜਬਰ ਦਾ ਕੁਹਾੜਾ ਨਾ ਰੋਕਿਆ ਤਾਂ ਆਲ ਇੰਡੀਆ ਪ੍ਰੋਗਰੈਸਿਵ ਵੂਮੈਨ ਐਸੋਸੀਏਸ਼ਨ (ਏਪਵਾ) ਰੋਹ ਨੂੰ ਹੋਰ ਪ੍ਰਚੰਡ ਰੂਪ ਦੇਣ ਲਈ ਮਜਬੂਰ ਹੋਵੇਗੀ। ਇਸ ਮੌਕੇ ਵੱਖ ਵੱਖ ਥਾਵਾਂ ਬੇਅੰਤ ਕੌਰ ਮਨਜੀਤ ਕੌਰ ਵੀਨਾ ਵਰਮਾ ਜੋਤੀ ਸ਼ਰਮਾਂ ਸਰਬਜੀਤ ਕੌਰ ਰੇਖਾ ਰਾਣੀ ਗੁਰਮੀਤ ਕੌਰ ਮਹਿੰਦਰ ਕੌਰ ਪਰਮਜੀਤ ਕੌਰ ਸਰਦੂਲਗੜ੍ਹ ਕ੍ਰਿਸ਼ਨਾ ਰਾਣੀ ਆਦਿ ਨੇ ਵੀ ਸੰਬੋਧਨ ਕੀਤਾ।