ਹੋਟਲ/ਢਾਬਿਆਂ ਤੇ ਮੀਟ/ਅੰਡੇ ਬਣਾਉਣ/ਵਿਕਰੀ ਕਰਨ ਤੇ ਵੀ ਹੋਵੇਗੀ ਪੂਰਨ ਪਾਬੰਦੀ-ਵਧੀਕ ਜ਼ਿਲਾ ਮੈਜਿਸਟ੍ਰੇਟਮੋਗਾ,
23 ਅਪ੍ਰੈਲ (ਜਗਰਾਜ ਸਿੰਘ ਗਿੱਲ ਮਨਪ੍ਰੀਤ ਮੋਗਾ)
ਭਗਵਾਨ ਮਹਾਂਵੀਰ ਜੈਯੰਤੀ ਵਾਲੇ ਦਿਨ ਭਾਵ 25 ਅਪ੍ਰੈਲ, 2021 ਨੂੰ ਕਿਸੇ ਵੀ ਜਾਨਵਰ ਦੀ ਹੱਤਿਆ ਕਰਨਾ ਧਾਰਮਿਕ ਰੀਤੀ ਰਿਵਾਜਾਂ ਅਨੁਸਾਰ ਅਸ਼ੁੱਭ ਹੈ। ਇਸ ਦਿਨ ਜੀਵ ਹੱਤਿਆ ਕਰਨ ਨਾਲ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ ਅਤੇ ਸ਼ਰਾਰਤੀ ਅਨਸਰਾਂ ਵੱਲੋਂ ਇਸ ਦਾ ਨਜ਼ਾਇਜ਼ ਫਾਇਦਾ ਵੀ ਉਠਾਇਆ ਜਾ ਸਕਦਾ ਹੈ
ਇਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਵਧੀਕ ਜ਼ਿਲਾ ਮੈਜਿਸਟ੍ਰੇਟ ਮੋਗਾ ਸ੍ਰੀਮਤੀ ਅਨੀਤਾ ਦਰਸ਼ੀ ਨੇ ਦੱਸਿਆ ਕਿ ਉਪਰੋਕਤ ਨੂੰ ਧਿਆਨ ਵਿੱਚ ਰਖਦੇ ਹੋਏ ਜ਼ਾਬਤਾ ਫ਼ੌਜਦਾਰੀ ਸੰਘਤਾ 1973 (1974 ਦਾ ਐਕਟ:2) ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਮਿਤੀ 25 ਅਪ੍ਰੈਲ 2021 ਨੂੰ ਭਗਵਾਨ ਮਹਾਂਵੀਰ ਜੈਯੰਤੀ ਤੇ ਜ਼ਿਲਾ ਮੋਗਾ ਦੀਆਂ ਸਾਰੀਆਂ ਮੀਟ ਅਤੇ ਅੰਡੇ ਦੀਆਂ ਦੁਕਾਨਾਂ/ਰੇਹੜੀਆਂ ਅਤੇ ਬੁੱਚੜ ਖਾਨੇ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਦਿਨ ਹੋਟਲ ਅਤੇ ਢਾਬਿਆਂ ਤੇ ਮੀਟ/ਅੰਡੇ ਬਣਾਉਣ ਅਤੇ ਵਿਕਰੀ ਕਰਨ ਤੇ ਵੀ ਪੂਰਨ ਪਾਬੰਦੀ ਲਗਾਈ ਜਾਂਦੀ ਹੈ।