ਮਾਨਸਾ 18 ਦਸੰਬਰ (ਅਮ੍ਰਿਤ ਪਾਲ ਸਿੱਧੂ)
ਕਾਮਰੇਡ ਨਰਿੰਦਰ ਕੌਰ ਬੁਰਜ ਹਮੀਰਾ ਦਾ ਬੇਟਾ ਹਰਮਨ ਸਿੰਘ ਭੱਟੀ ਦਿੱਲੀ ਅੰਦੋਲਨ ਵਿੱਚ ਮਾਨਸਾ ਤੋਂ ਦਿੱਲੀ 8:50 ਤੇ ਜਾਂਦੀ “ਇੰਟਰ ਸ਼ਿਟੀ” ਗੱਡੀ ਚੜਨ ਤੋਂ ਪਹਿਲਾਂ ਆਪਣਾ ਪੇਪਰ ਕਰ ਕੇ ਮਾਨਸਾ ਰੇਲਵੇ ਸ਼ਟੇਸ਼ਨ ਨੇੜੇ ਲਗਦੇ “ਗਾਂਧੀ ਸੀਨੀਅਰ ਸੈਕੰਡਰੀ ਸਕੂਲ” ਵਿਖੇ ਆਪਣੇ ਅਧਿਆਪਕਾਂ ਤੱਕ ਪਹੁੰਚਾ ਰਿਹਾ। ਪੇਪਰ ਤੋਂ ਬਾਅਦ ਅਗਲੀਆਂ ਦੋ ਛੁੱਟੀਆਂ ਦਿੱਲੀ ਮੋਰਚੇ ਵਿੱਚ ਬਤੀਤ ਕੀਤੀਆਂ ਜਾਣਗੀਆਂ।
ਕਾਮਰੇਡ ਨਰਿੰਦਰ ਕੌਰ ਬੁਰਜ ਹਮੀਰਾ ਪਿਛਲੇ ਅੱਠ ਸਾਲ ਤੋਂ ਸੀ ਪੀ ਆਈ (ਐਮ. ਐਲ) ਲਿਬਰੇਸ਼ਨ ਦੇ ਕੁਲਵਕਤੀ ਮੈਂਬਰ ਹਨ।ਲਿਬਰੇਸ਼ਨ ਦੇ ਪਾਰਟੀ ਦਫਤਰ “ਜੀਤਾ ਕੌਰ ਯਾਦਗਾਰੀ ਭਵਨ”ਦੇ ਸਕੱਤਰ ਨੇ। ਕੁਲ ਹਿੰਦ ਪ੍ਰਗਤੀਸ਼ੀਲ ਇਸਤਰੀ ਸਭਾ (ਏਪਵਾ) ਦੇ ਕੇਂਦਰੀ ਆਗੂ ਹਨ। ਆਪਣੇ ਬੱਚਿਆਂ ਸਮੇਤ ਪਾਰਟੀ ਦਫਤਰ ਹੀ ਰਿਹਾਇਸ਼ ਕਰ ਪਾਰਟੀ ਕਾਰਜਾਂ ਦੀ ਦੇਖ ਰੇਖ ਕਰਦਿਆਂ ਸਮਾਜਿਕ ਅੰਦੋਲਨਾਂ ਵਿੱਚ ਰੋਲ ਅਦਾ ਕਰ ਰਹੇ ਹਨ।
ਇਹਨਾਂ ਦੀ ਬੇਟੀ ਅਰਵਿੰਦ ਭੱਟੀ 18 ਦਸੰਬਰ ਦੇ ਪੇਪਰ ਤੋਂ ਬਾਅਦ ਦਿੱਲੀ ਜਾ ਰਹੇ ਤੇ ਪੇਪਰ ਕਰਨ ਤੋਂ ਬਾਅਦ ਕਿਸਾਨੀ ਅੰਦੋਲਨ ਲਈ ਝੰਡੇ ਤਿਆਰ ਕਰਨ ਦਾ ਕਾਰਜ ਨਿਪਟਾ ਰਹੇ ਨੇ। ਅਰਵਿੰਦ ਭੱਟੀ ਇਨਕਲਾਬੀ ਨੌਜਵਾਨ ਸਭਾ ਦੇ ਆਗੂ ਵੀ ਹਨ ।