ਨਿਹਾਲ ਸਿੰਘ ਵਾਲਾ 14 ਅਪ੍ਰੈਲ ( ਚਮਕੌਰ ਸਿੰਘ ਲੋਪੋਂ ) ਅੱਜ ਗੱਲਬਾਤ ਕਰਦੇ ਹੋਏ ਗੁਰਵਿੰਦਰ ਸਿੰਘ ਡਾਲਾ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਐਸ ਸੀ ਵਿੰਗ ਮੋਗਾ ਨੇ ਕਿਹਾ ਕਿ ਕਰੋਨਾ ਵਾਇਰਸ ਕਰਕੇ ਲੱਗੇ ਕਰਫਿਊ ਦੌਰਾਨ ਸਾਰੇ ਹੀ ਵਰਗਾਂ ਦੀ ਜੀਵਨ ਵਿਵਸਥਾ ਪੂਰੀ ਤਰ੍ਹਾਂ ਵਿਗੜ ਚੁੱਕੀ ਹੈ ।ਉਹਨਾਂ ਕਿਹਾ ਕਿ ਜੋ ਸਹਿਰਾ ਪਿੰਡਾ ਚ ਕਿਰਾਏ ਤੇ ਦੁਕਾਨਾ ਲੈ ਕੇ ਆਪਣਾ ਰੁਜਗਾਰ ਚਲਾ ਰਹੇ ਸਨ ਹੁਣ ਲੌਕਡੌਨ ਦੌਰਾਨ ਦੁਕਾਨਾ ਬੰਦ ਨੇ ਤੇ ਦੁਕਾਨਦਾਰਾ ਨੂੰ ਜਿਥੇ ਰਾਸਣ ਦਾ ਫਿਕਰ ਆ ਕਿਰਾਏ ਭਰਨ ਦਾ ਝੋਰਾ ਵਡ ਵਡ ਕੇ ਖਾਣ ਲੱਗਾ ਹੈ ਉਹਨਾਂ ਕਿਹਾ ਕਿ ਪੰਜਾਬ ਅੰਦਰ ਸਰਕਾਰ ਅਤੇ ਪ੍ਰਸਾਸਨ ਇਹ ਹੁਕਮ ਕਰੇ ਕੇ ਬੰਦ ਦੌਰਾਨ ਜਿਸੇ ਵੀ ਦੁਕਾਨਦਾਰ ਤੋ ਕਰਾਇਆ ਨਹੀ ਲਿਆ ਜਾਵੇਗਾ। ਪ੍ਰਧਾਨ ਡਾਲਾ ਨੇ ਕਿਹਾ ਕਿ ਬਹੁਤ ਸਾਰੇ ਛੋਟੇ ਮਜ਼ਦੂਰ ਘਰਾਂ ਦੇ ਵਿੱਚ ਬੇਰੁਜ਼ਗਾਰ ਬੈਠੇ ਹਨ ਜਿਨ੍ਹਾਂ ਨੂੰ ਆਪਣੇ ਰੋਟੀ ਦੇ ਵੀ ਫਿਕਰ ਬਣਿਆ ਹੋਇਆ ਹੈ ਜਿੱਥੇ ਪੰਜਾਬ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਉਨ੍ਹਾਂ ਦੇ ਰੋਟੀ ਦਾ ਪ੍ਰਬੰਧ ਕਰ ਰਹੀਆਂ ਨੇ ਜੋ ਕਿ ਬਹੁਤ ਹੀ ਸ਼ਲਾਘਾਯੋਗ ਹੈ ਉਥੇ ਹੀ ਨਾਲ ਦੀ ਨਾਲ ਆਉਣ ਵਾਲੇ ਮਹੀਨੇ ਦੇ ਬਿਜਲੀ ਦੇ ਬਿੱਲਾਂ ਤੋਂ ਵੀ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਆਪ ਜਦ ਤੱਕ ਕੋਲੇ ਇਸ ਵਕਤ ਕਮਾਈ ਦਾ ਕੋਈ ਸਾਧਨ ਨਹੀਂ ਹਨ ਇਸ ਲਈ ਉਨ੍ਹਾਂ ਨੂੰ ਬਿਜਲੀ ਦਾ ਬਿੱਲ ਭਰਨ ਵਿੱਚ ਮੁਸ਼ਕਿਲ ਆ ਸਕਦੀ ਹੈ ਅਤੇ ਇਸ ਨਾਲ ਪੰਜਾਬ ਸਰਕਾਰ ਅਤੇ ਪੰਜਾਬ ਰਾਜ ਬਿਜਲੀ ਬੋਰਡ ਨੂੰ ਚਾਹੀਦਾ ਕਿ ਉਹ ਲੋਕਾਂ ਨੂੰ ਮਾਰਚ ਅਤੇ ਅਪਰੈਲ ਮਹੀਨੇ ਦੇ ਬਿਜਲੀ ਦੇ ਬਿੱਲਾਂ ਤੋਂ ਮੁਆਫੀ ਦੇਣ ਤਾਂ ਜੋ ਆਮ ਲੋਕਾਂ ਨੂੰ ਕੁਝ ਰਾਹਤ ਮਹਿਸੂਸ ਹੋਵੇ ਅਤੇ ਉਨ੍ਹਾਂ ਦੇ ਅੰਦਰ ਆਉਣ ਵਾਲੇ ਬਿਜਲੀ ਦੇ ਬਿੱਲ ਦਾ ਡਰ ਘੱਟ ਹੋ ਸਕੇ ਅਤੇ ਅਹਿਤਿਆਤ ਵਜੋਂ ਲੋਕ ਆਪੋ ਆਪਣੇ ਘਰਾਂ ਵਿੱਚ ਬੈਠੇ ਰਹਿਣ।