ਮਾਲੇਰਕੋਟਲਾ 31 ਦਸੰਬਰ () ਪੰਜਾਬ ਵਕਫ ਬੋਰਡ ਦੇ ਅਸਟੇਟ ਅਫਸਰਾਂ ਤੇ ਰੈਂਟ ਕੁਲੈਕਟਰਾਂ ਦੀ ਮੀਟਿੰਗ ਸਥਾਨਕ ਬੋਰਡ ਦੇ ਦਫਤਰ ਵਿਖੇ ਹੋਈ| ਜਿਸ ‘ਚ ਬੋਰਡ ਦੇ ਮੈਂਬਰ ਐਡੀਸ਼ਨਲ ਡਿਪਟੀ ਕਮਿਸ਼ਨਰ ਪਟਿਆਲਾ ਸ਼ੌਕਤ ਅਹਿਮਦ ਪਰ੍ਹੇ ਤੇ ਬੋਰਡ ਦੇ ਚੇਅਰਮੈਨ ਜੁਨੈਦ ਰਜ਼ਾ ਖਾਨ ਵੱਲੋਂ ਜ਼ਿਲ੍ਹਾ ਕੋਰਟ ਲੁਧਿਆਣਾ ਦੇ ਪ੍ਸਿੱਧ ਵਕੀਲ ਬੋਰਡ ਮੈਂਬਰ ਐਡਵੋਕੇਟ ਇਜਾਜ਼ ਆਲਮ, ਮੁੱਖ ਅਸਟੇਟ ਅਫਸਰ ਅਬਦੁੱਲ ਲਤੀਫ ਥਿੰਦ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ| ਮੀਟਿੰਗ ਵਿਚ ਅਸਟੇਟ ਅਫਸਰਾਂ ਤੇ ਰੈਂਟ ਕੁਲੈਕਟਰਾਂ ਨੂੰ ਬੋਰਡ ਦੀ ਆਮਦਨ ਵਧਾਉਣ ਤੇ ਜ਼ੋਰ ਦਿੱਤਾ ਗਿਆ ਤੇ ਹਰ ਜ਼ਿਲ੍ਹੇ ਦੇ ਅਫਸਰਾਂ ਨੂੰ ਆਮਦਨ ਨਿਯਮਤ ਕਰਨ ਦੀਆਂ ਹੱਦਾਂ ਤੈਅ ਕੀਤੀਆਂ ਗਈਆਂ| ਅਸਟੇਟ ਅਫਸਰਾਂ ਤੇ ਰੈਂਟ ਕੁਲੈਕਟਰਾਂ ਨੇ ਬੋਰਡ ਦੇ ਮੈਂਬਰਾਂ ਨੂੰ ਯਕੀਨ ਦਵਾਇਆ ਕਿ ਉਹ ਕੌਮ ਦੇ ਇਸ ਅਦਾਰੇ ਦੀ ਆਮਦਨ ਵਿਚ ਹਰ ਸੰਭਵ ਵਾਧਾ ਕਰਨ ਦੀ ਕੋਸ਼ਿਸ਼ ਕਰਨਗੇ| ਇਸ ਮੌਕੇ ਅਧਿਕਾਰੀਆਂ ਨੇ ਬੋਰਡ ਮੈਂਬਰਾਂ ਨੂੰ ਦਫਤਰਾਂ ਵਿਚ ਕੰਪਿਊਟਰ, ਇੰਟਰਨੈੱਟ ਸੁਵਿਧਾਵਾਂ ਦਿੱਤੇ ਜਾਣ ਬਾਰੇ ਕਿਹਾ| ਬੋਰਡ ਦੇ ਮੁੱਖ ਅਸਟੇਟ ਅਫਸਰ ਅਬਦੁੱਲ ਲਤੀਫ ਥਿੰਦ ਨੇ ਬੋਰਡ ਦੇ ਮਲਾਜ਼ਮਾਂ ਦੀ ਘਾਟ ਦਾ ਜ਼ਿਕਰ ਕਰਦਿਆਂ ਕਿਹਾ ਕਿ ਘੱਟ ਮੁਲਾਜ਼ਮਾਂ ਸਦਕਾ ਬੋਰਡ ਦੀ ਆਮਦਨ ਪ੍ਭਾਵਿਤ ਹੁੰਦੀ ਹੈ ਜਿਸ ‘ਤੇ ਬੋਰਡ ਮੈਂਬਰਾਂ ਨੇ ਮੁਲਾਜ਼ਮਾਂ ਦੀ ਘਾਟ ਨੂੰ ਵੀ ਛੇਤੀ ਪੂਰਾ ਕਰਨ ਬਾਰੇ ਕਿਹਾ| ਬੋਰਡ ਮੈਂਬਰਾਂ ਨੇ ਮੁਲਾਜ਼ਮਾਂ ਨੂੰ ਲਟਕ ਰਹੀਆਂ ਫਾਇਲਾਂ ਨੂੰ ਛੇਤੀ ਨੇਪਰੇ ਚਾੜ੍ਹਣ ਦੇ ਨਿਰਦੇਸ਼ ਦਿੱਤੇ| ਸ਼ੌਕਤ ਅਹਿਮਦ ਪਰ੍ਹੇ ਤੇ ਐਡਵੋਕੇਟ ਇਜਾਜ਼ ਆਲਮ ਨੇ ਕਿਹਾ ਕਿ ਅਸੀਂ ਸੱਚੇ ਦਿਲੋਂ ਤੇ ਕੌਮ ਦੀ ਭਲਾਈ ਲਈ ਤੱਤਪਰ ਹਾਂ ਅਤੇ ਬੋਰਡ ਦੀ ਆਮਦਨ ਤੋਂ ਮੁਸਲਿਮ ਕੌਮ ਦੀ ਵਧੇਰੇ ਤਰੱਕੀ ਲਈ ਅਤੇ ਮੁੱਢਲੀਆਂ ਸਹੂਲਤਾਂ ਦੇਣ ਲਈ ਯਤਨਸ਼ੀਲ ਹਾਂ| ਇਸ ਮੌਕੇ ਵਕਫ ਬੋਰਡ ਅਧੀਨ ਚੱਲ ਰਹੇ ਸਕੂਲਾਂ ਵਿਚ ਅਧਿਆਪਕਾਂ ਵਜੋਂ ਸੇਵਾਵਾਂ ਨਿਭਾ ਰਹੇ ਮੁਲਾਜ਼ਮਾਂ ਨੇ ਸ਼ੌਕਤ ਅਹਿਮਦ ਪਰ੍ਹੇ ਤੇ ਐਡਵੋਕੇਟ ਇਜਾਜ਼ ਆਲਮ ਨੂੰ ਮਿਲ ਕੇ ਮੌਜੂਦਾ ਤਨਖਾਹਾਂ ਵਿਚ ਵਾਧਾਂ ਕਰਨ ਦੀ ਅਪੀਲ ਕੀਤੀ| ਇਸ ਮੌਕੇ ਮੁਹੰਮਦ ਅਯੂਬ, ਮੁਹੰਮਦ ਅਲੀ, ਮੁਹੰਮਦ ਸ਼ਕੂਰ, ਮੁਹੰਮਦ ਸ਼ਮੀਮ, ਅਬਦੁਲ ਰਸ਼ੀਦ, ਅਲੀ ਹਸਨ, ਭੁੱਟੋ, ਮੁਹੰਮਦ ਅਸ਼ਰਫ (ਸਾਰੇ ਈ.ਓ), ਹੈੱਡ ਆਫਿਸ ਚੰਡੀਗੜ੍ਹ ਤੋਂ ਮੁਹੰਮਦ ਅਸਲਮ, ਤੱਯਬ ਹੁਸੈਨ ਫਲਾਹੀ, ਉਸਮਾਨੀ, ਨਰੇਸ਼ ਕੁਮਾਰ ਤੋਂ ਇਲਾਵਾ ਵੱਖ-ਵੱਖ ਸਰਕਲਾਂ ਦੇ ਆਰ.ਸੀ ਵੀ ਹਾਜ਼ਰ ਸਨ|