ਮੋਗਾ 7 ਸਤਬੰਰ (ਸਰਬਜੀਤ ਰੌਲੀ)ਅੱਜ ਮੋਗਾ ਦੇ ਵਿੱਚ ਭਾਈ ਨੱਥਾ ਜੀ ਤੇ ਭਾਈ ਅਬਦੁੱਲਾ ਜੀ ਢਾਡੀ ਸਭਾ ਪੰਜਾਬ ਇਕਾਈ ਦੀ ਮੀਟਿੰਗ ਹੋਈ ਜਿਸ ਵਿਚ ਭਾਈ ਗੁਰਭੇਜ ਸਿੰਘ ਜੈਮਲ ਵਾਲਾ ਤੇ ਭਾਈ ਸੁਖਮਿੰਦਰ ਸਿੰਘ ਸ਼ਾਂਤ ਸ਼ਹਿਰੀਂ ਪ੍ਰਧਾਨ ਫਿਰੋਜ਼ਪੁਰ ਵੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਇਸ ਮੌਕੇ ਤੇ ਸ਼੍ਰੋਮਣੀ ਕਮੇਟੀ ਦੇ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਹੋਈ ਬੇਅਦਬੀ ਦੇ ਮਾਮਲੇ ਵਿੱਚ ਡੂੰਘਿਆਂ ਵਿਚਾਰਾਂ ਕੀਤੀਆਂ ਗਈਆਂ ਹਨ ਇਸ ਮੌਕੇ ਤੇ ਸ਼੍ਰੋਮਣੀ ਕਮੇਟੀ ਵੱਲੋਂ ਕੀਤੀਆਂ ਜਾਂਦੀਆਂ ਧਾਂਦਲੀਆਂ ਦੇ ਵੀ ਵਿਚਾਰ ਕੀਤਾ ਗਿਆ। ਤੇ ਸਿੱਖੀ ਨੂੰ ਬਚਾਉਣ ਲਈ ਸਮੂਹ ਧਾਰਮਿਕ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਸਾਨੂੰ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋਣਾ ਚਾਹੀਦਾ ਹੈ। ਤਾਂ ਜੋਂ ਸਿੰਘ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਲਈ ਸਾਂਝੇ ਯਤਨ ਕੀਤੇ ਜਾ ਸਕਣ। ਇਸ ਮੌਕੇ ਤੇ ਬੀਬੀ ਹਰਭਜਨ ਕੌਰ ਨੰਗਲ ਪੰਚਾਇਤ ਮੈਂਬਰ ਜੀ ਨੂੰ ਭਾਈ ਨੱਥਾ ਜੀ ਤੇ ਭਾਈ ਅਬਦੁੱਲਾ ਜੀ ਸਭਾ ਮੋਗਾ ਦੇ ਇਸਤਰੀ ਵਿੰਗ ਦੇ ਸਰਪ੍ਰਸਤ ਨਿਯੁਕਤ ਕੀਤਾ ਗਿਆ। ਇਸ ਮੌਕੇ ਤੇ ਬੀਬੀ ਨੂੰ ਸਿਰੋਪਾ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਤੇ ਬੀਬੀ ਮਨਪ੍ਰੀਤ ਕੌਰ ਧੂਰਕੋਟ, ਜਸਵਿੰਦਰ ਕੌਰ ਬਿੰਦੂ, ਕੁਲਵੀਰ ਕੌਰ, ਦਲਜੀਤ ਕੌਰ ਚੇਅਰਮੈਨ, ਸੁਰਿੰਦਰ ਸਿੰਘ, ਕੁਲਵਿੰਦਰ ਸਿੰਘ ਜਲਾਲਾਬਾਦੀ ਪ੍ਰਧਾਨ ਸਤਨਾਮ ਸਿੰਘ ਚੇਅਰਮੈਨ ਆਦਿ ਆਗੂ ਹਾਜਰ ਸਨ।