ਭਾਰਤੀ ਕਿਸਾਨ ਯੂਨੀਅਨ ਪੰਜਾਬ ਦੀ ਵਿਸ਼ੇਸ਼ ਇਕੱਤਰਤਾ ਹੋਈ
ਧਰਮਕੋਟ ਰਿੱਕੀ ਕੈਲਵੀ
ਧਰਮਕੋਟ-ਸਥਾਨਕ ਗੁਰਦੁਆਰਾ ਸ੍ਰੀ ਹਜ਼ੂਰ ਸਾਹਿਬ ਢੋਲੇ ਵਾਲਾ ਰੋਡ ਵਿਖੇ 26 ਜੂਨ ਨੂੰ ਚੰਡੀਗੜ੍ਹ ਗਵਰਨਰ ਪੰਜਾਬ ਨੂੰ ਰੋਸ ਪੱਤਰ ਦੇਣ ਦੇ ਸਬੰਧ ਵਿੱਚ ਹੰਗਾਮੀ ਮੀਟਿੰਗ ਕੀਤੀ ਗਈ ਜਿਸ ਦੀ ਅਗਵਾਈ ਫੁਰਮਾਨ ਸਿੰਘ ਸੰਧੂ ਪ੍ਰਧਾਨ ਬੀਕੇਯੂ ਪੰਜਾਬ ਤੇ ਬਲਵੰਤ ਸਿੰਘ ਬਹਿਰਾਮਕੇ ਕੌਮੀ ਜਰਨਲ ਸਕੱਤਰ ਨੇ ਕੀਤੀ, ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਬੀਜੇਪੀ ਦੀ ਮੋਦੀ ਸਰਕਾਰ ਨੇ ਪੰਜ ਮਹੀਨਿਆਂ ਤੋਂ ਕਿਸਾਨ ਅੰਦੋਲਨ ਦੇ ਆਗੂਆਂ ਨਾਲ ਗੱਲਬਾਤ ਦਾ ਨਾਤਾ ਤੋੜਿਆ ਹੋਇਆ ਹੈ ਇਸ ਪਾਰੋਂ ਅੱਜ ਕਿਸਾਨਾਂ ਨੂੰ ਲਾਮਬੰਦ ਕਰਕੇ 26 ਜੂਨ ਨੂੰ ਗੁਰਦੁਆਰਾ ਸੀ੍ ਅੰਬ ਸਾਹਿਬ ਮੋਹਾਲੀ ਵਿਖੇ ਵੱਡਾ ਇਕੱਠ ਕਰਕੇ ਗਵਰਨਰ ਹਾਊਸ ਨੂੰ ਰਾਸ਼ਟਰਪਤੀ ਦੇ ਨਾਮ ਤੇ ਗਵਰਨਰ ਪੰਜਾਬ ਨੂੰ ਕਿਸਾਨ ਜਥੇਬੰਦੀਆਂ ਵਲੋਂ ਰੋਸ ਪੱਤਰ ਦਿੱਤਾ ਜਾਵੇਗਾ ਜੇਕਰ ਫਿਰ ਬੀਜੇਪੀ ਦੀ ਮੋਦੀ ਸਰਕਾਰ ਨੇ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਨਾਂ ਕੀਤੀ ਤਾਂ ਸੰਯੁਕਤ ਕਿਸਾਨ ਮੋਰਚਾ ਵੱਡਾ ਅੇਲਾਨ ਕਰਕੇ ਪ੍ਰੋਗਰਾਮ ਉਲੀਕੇਗਾ, ਇਸ ਮੋਕੇ ਫੁਰਮਾਨ ਸਿੰਘ ਸੰਧੂ ਪ੍ਰਧਾਨ ਬੀਕੇਯੂ ਪੰਜਾਬ, ਬਲਵੰਤ ਸਿੰਘ ਬਹਿਰਾਮਕੇ ਕੌਮੀ ਜਰਨਲ ਸਕੱਤਰ ਬੀਕੇਯੂ ਪੰਜਾਬ ਗੁਰਦੇਵ ਸਿੰਘ ਵਾਰਿਸਵਾਲਾ ਮੀਤ ਪ੍ਰਧਾਨ ਪੰਜਾਬ, ਹਰਜੀਤ ਸਿੰਘ ਗਰੇਵਾਲ ਮੀਤ ਪ੍ਰਧਾਨ ਪੰਜਾਬ, ਸੁੱਖਾ ਸਿੰਘ ਵਿਰਕ ਜਿਲਾ ਪ੍ਰਧਾਨ ਮੋਗਾ, ਬਚਨ ਸਿੰਘ ਭੁੱਲਰ ਜਿਲਾ ਪ੍ਰਧਾਨ ਫੀਰੋਜਪੁਰ, ਜਗਜੀਤ ਸਿੰਘ ਜਰਨਲ ਸਕੱਤਰ ਪੰਜਾਬ,ਭਾਜੀ ਜਗਿੰਦਰ ਸਿੰਘ ਸਭਰਾਅ ਸਕੱਤਰ ਪੰਜਾਬ, ਹਰਜੀਤ ਸਿੰਘ ਗਰੇਵਾਲ ਮੀਤ ਪ੍ਰਧਾਨ ਪੰਜਾਬ, ਸੂਬਾ ਸਕੱਤਰ ਸੇਰ ਸਿੰਘ ਖੰਭੇ,ਗੁਰਚਰਨ ਸਿੰਘ ਇਕਾਈ ਪ੍ਰਧਾਨ, ਕੁਲਦੀਪ ਸਿੰਘ ਇਕਾਈ ਪ੍ਰਧਾਨ, ਗੁਰਸਾਹਿਬ ਸਿੰਘ ਇਕਾਈ ਪ੍ਰਧਾਨ, ਬਖਸ਼ੀਸ਼ ਸਿੰਘ ਰਾਮਗੜ, ਸਵਰੜ ਸਿੰਘ ਬਲਾਕ ਪ੍ਰਧਾਨ, ਹਰਜੀਤ ਸਿੰਘ ਗਰੇਵਾਲ ਮੀਤ ਪ੍ਰਧਾਨ ਪੰਜਾਬ ਹਰਜੀਤ ਸਿੰਘ ਰਛਪਾਲ ਸਿੰਘ ਭਿੰਡਰ, ਤੋਤਾ ਸਿੰਘ ਬਹਿਰਾਮਕੇ, ਨਾਇਬ ਸਿੰਘ ਬੋਤੀਆ ਵਾਲਾ, ਸਾਰਜ ਸਿੰਘ ਰਿੰਕਾ, ਮੁਕੰਦ ਸਿੰਘ ਪ੍ਰਚਾਰ ਸਕੱਤਰ, ਧਰਮ ਸਿੰਘ ਸਭਰਾਅ,ਜਗਿੰਦਰ ਸਿੰਘ ਸਭਰਾਅ, ਅਵਤਾਰ ਸਿੰਘ ਕੇਸੀਅਰ, ਸਵਰਨ ਸਿੰਘ ਨਿਹਾਲਗੜ ਇਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ