ਮੋਗਾ 14 ਅਪ੍ਰੈਲ (ਜਗਰਾਜ ਗਿੱਲ)
ਜਿੱਥੇ ਪੰਜਾਬ ਵਿੱਚ ਕਰੋਨਾ ਵਰਗੀ ਮਹਾਂਮਾਰੀ ਬਿਮਾਰੀ ਨੂੰ ਲੈ ਕੇ ਪੰਜਾਬ ਨੂੰ 22ਅਪ੍ਰੈਲ ਤੋਂ ਲੋਕਡੋਨ ਕੀਤਾ ਗਿਆ ਸੀ ਉਸ ਵਕਤ ਪੰਜਾਬ ਦੇ ਮੁੱਖ ਮੰਤਰੀ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਲੋਕਾਂ ਨੂੰ ਇਹ ਵਿਸ਼ਵਾਸ ਦਿਵਾਇਆ ਸੀ ਕਿ ਜਿੰਨਾ ਚਿਰ ਲੌਕ ਡਾਉਣ ਰਹੇਗਾ ਉਨ੍ਹਾਂ ਚਿਰ ਕਿਸੇ ਵੀ ਵਿਅਕਤੀ ਤੋਂ ਬਿਜਲੀ ਦਾ ਬਿੱਲ ਨਹੀਂ ਲਿਆ ਜਾਵੇਗਾ ਅਤੇ ਨਾ ਹੀ ਕੋਈ ਵੀ ਬੈਂਕ ਉਨ੍ਹਾਂ ਤੋਂ ਲਾਉਣ ਦੀਆਂ ਕਿਸ਼ਤਾਂ ਭਰਵਾਵੇਗੀ ਪਰ ਅੱਜ ਬਿਜਲੀ ਬੋਰਡ ਵੱਲੋਂ ਲੋਕਾਂ ਨੂੰ ਬਿਜਲੀ ਦੇ ਬਿੱਲ ਭੇਜ ਕੇ ਲੋਕਾਂ ਨੂੰ ਇੱਕ ਵੱਡੇ ਸੰਕਟ ਵਿੱਚ ਲਿਆ ਖੜ੍ਹਾ ਕੀਤਾ ਹੈ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਨਵਦੀਪ ਸਿੰਘ ਸੰਘਾ ਨੇ ਪਾਵਰਕਾਮ ਮੋਗਾ ਦੇ ਐਕਸੀਅਨ ਨੂੰ ਮੰਗ ਪੱਤਰ ਦੇਣ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਸੰਘਾ ਨੇ ਕਿਹਾ ਕਿ ਜਿੱਥੇ ਕਰੋਨਾ ਵਾਇਰਸ ਕਾਰਨ ਹਰ ਵਿਅਕਤੀ ਕੰਮਕਾਜ਼ ਨਾ ਹੋਣ ਕਾਰਨ ਆਪਣੇ ਘਰਾਂ ਵਿੱਚ ਬੈਠਾ ਹੈ ਅੱਜ ਦੇ ਦੌਰ ਅੰਦਰ ਤਾਂ ਹਰ ਇਨਸਾਨ ਨੂੰ ਰੋਟੀ ਦਾ ਫਿਕਰ ਹੈ ਪਰ ਬਿਜਲੀ ਬੋਰਡ ਵੱਲੋਂ ਪਿਛਲੀਆਂ ਰਿਡਗਾਂ ਦੇ ਆਧਾਰ ਤੇ ਹੀ ਬਿੱਲ ਭੇਜ ਕੇ ਲੋਕਾਂ ਨੂੰ ਵੱਡੇ ਸੰਕਟ ਵਿੱਚ ਪਾ ਦਿੱਤਾ ਹੈ ਇਸ ਮੌਕੇ ਤੇ ਸੰਘਾਂ ਨੇ ਸਾਰੀਆਂ ਸਿਆਸੀ ਪਾਰਟੀਆਂ ਦੇ ਲੀਡਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੁੱਦੇ ਤੇ ਇਕਜੁੱਟ ਹੋ ਕੇ ਪੰਜਾਬ ਦੇ ਲੋਕਾਂ ਦਾ ਸਾਥ ਦੇਣ !ਇਸ ਮੌਕੇ ਤੇ ਸੰਘਾ ਨੇ ਕਿਹਾ ਕਿ ਜੇਕਰ ਸਰਕਾਰ ਨੇ ਇਸ ਮਸਲੇ ਵੱਲ ਤੁਰੰਤ ਧਿਆਨ ਨਾ ਦਿੱਤਾ ਤਾਂ ਆਮ ਆਦਮੀ ਪਾਰਟੀ ਵੱਡੇ ਪੱਧਰ ਤੇ ਸੰਘਰਸ਼ ਕਰੇਗੀ ।
https://youtu.be/1enDfH6jbg8