ਕੋਟ ਈਸੇ ਖਾਂ 01 ਜਲਾਈ ( ਜਗਰਾਜ ਸਿੰਘ ਗਿੱਲ )
ਹਿੰਦ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਵੱਲੋਂ ਘਰੇਲੂ ਬਿਜਲੀ ਕੱਟਾਂ ਅਤੇ ਖੇਤੀ ਸੈਕਟਰ ਲਈ ਅੱਠ ਘੰਟੇ ਨਿਰਵਿਘਨ ਬਿਜਲੀ ਦੇਣ ਦੀ ਮੰਗ ਨੂੰ ਲੈ ਕੇ ਦਿੱਤੀ ਸੂਬਾ ਪੱਧਰੀ ਕਾਲ ਤੇ ਅਮਲ ਕਰਦਿਆਂ ਸਥਾਨਕ ਸ਼ਹਿਰ ਦੀ ਪਾਰਟੀ ਦਾ ਇੱਕ ਵਫ਼ਦ ਜਿਸ ਦੀ ਮੁੱਖ ਰੂਪ ਵਿੱਚ ਅਗਵਾਹੀ ਜ਼ਿਲ੍ਹਾ ਮੋਗਾ ਦੇ ਸੀਪੀਆਈ (ਐਮ) ਦੇ ਸਕੱਤਰ ਕਾਮਰੇਡ ਸੁਰਜੀਤ ਸਿੰਘ ਗਗੜਾ ਵਲੋਂ ਕੀਤੀ ਗਈ ਅਤੇ ਜਿਨ੍ਹਾਂ ਵਲੋਂ ਨਾਅਰਿਆਂ ਦੀ ਗੂੰਜ ਵਿਚ ਇੱਥੋਂ ਦੇ ਬਿਜਲੀ ਦਫਤਰ ਦਾ ਘਿਰਾਓ ਕਰਨ ਉਪਰੰਤ ਇਕ ਮੰਗ ਪੱਤਰ ਚੇਅਰਮੈਨ ਪਟਿਆਲਾ ਦੇ ਨਾਂ ਤੇ ਦਿੱਤਾ ਗਿਆ ਜਿਸ ਵਿਚ ਘਰੇਲੂ ਬਿਜਲੀ ਚੌਵੀ ਘੰਟੇ ਬਗੈਰ ਕੱਟ ਅਤੇ ਖੇਤੀ ਸੈਕਟਰ ਲਈ ਅੱਠ ਘੰਟੇ ਨਿਰਵਿਘਨ ਬਿਜਲੀ ਦੇਣ ਦੀ ਪੁਰਜ਼ੋਰ ਮੰਗ ਕੀਤੀ ਗਈ। ਇਸ ਵਫ਼ਦ ਵਿੱਚ ਕਾਮਰੇਡ ਸੁਰਜੀਤ ਸਿੰਘ ਗਗੜਾ , ਕਾ: ਠਾਕੁਰ ਬਲਰਾਮ ਸਿੰਘ, ਜੀਤਾ ਸਿੰਘ ਨਾਰੰਗ, ਸ਼ਰਵਨ ਕੁਮਾਰ, ਕਰਨੈਲ ਸਿੰਘ ਜਾਨੀਆਂ ਪ੍ਰਧਾਨ, ਨਿਰਮਲ ਸਿੰਘ, ਕੁਲਵੰਤ ਸਿੰਘ ਰੰਡਿਆਲਾ, ਕਸ਼ਮੀਰ ਸਿੰਘ ਜਾਨੀਆਂ, ਗੁਰਿੰਦਰ ਸਿੰਘ ਮਸੀਤਾਂ ਰੋਡ, ਨਰਮਲ ਸਿੰਘ ਸਦਰਕੋਟ, ਸਤਨਾਮ ਸਿੰਘ ਜਾਨੀਆਂ, ਲੱਕੀ ਅਰੋੜਾ, ਗੁਰਮੇਜ ਸਿੰਘ, ਬਲਦੇਵ ਸਿੰਘ ਜ਼ੀਰਾ ਰੋਡ, ਕੁਲਵੰਤ ਸਿੰਘ ਗਗੜਾ, ਬਲਵਿੰਦਰ ਸਿੰਘ ਕਲਸੀ, ਜੋਗਿੰਦਰ ਸ਼ਰਮਾ ਅਤੇ ਬੱਬੀ ਆਦਿ ਹਾਜ਼ਰ ਸਨ ।