ਧਰਮਕੋਟ ( ਜਗਰਾਜ ਗਿੱਲ, ਰਤਨ ,ਰਿੱਕੀ ਕੈਲਵੀ)
ਪੰਜਾਬ ਸਰਕਾਰ ਵੱਲੋਂ ਥਰਮਲ ਪਲਾਂਟ ਬੰਦ ਕਰਨ ਦੇ ਰੋਸ ਵਜੋਂ ਧਰਮਕੋਟ ਸਬ ਡਿਵੀਜ਼ਨ ਦੇ ਬਿਜਲੀ ਕਾਮਿਆਂ ਵੱਲੋਂ ਦਫ਼ਤਰ ਦੇ ਗੇਟ ਅੱਗੇ ਰੋਸ ਰੈਲੀ ਕੀਤੀ ਗਈ ਇਸ ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਅਮਰਜੀਤ ਸਿੰਘ ਨੂਰਪੁਰ ਅਤੇ ਟੀ ਐੱਸ ਯੂ ਦੇ ਮੀਤ ਪ੍ਰਧਾਨ ਸਾਥੀ ਬਲਤੇਜ ਸਿੰਘ ਬੱਡੂਵਾਲ ਨੇ ਕਿਹਾ ਥਰਮਲ ਪਲਾਂਟ ਵੇਚਣ ਤੇ ਤੁਰੰਤ ਰੋਕ ਲਾਈ ਜਾਵੇ ਅਤੇ ਮੁਲਾਜ਼ਮ ਵਿਰੋਧੀ ਨੀਤੀਆਂ ਬੰਦ ਕੀਤੀਆਂ ਜਾਣ ਜੇਕਰ ਸਰਕਾਰ ਨੇ ਇਸ ਵੱਲ ਧਿਆਨ ਨਾ ਦਿੱਤਾ ਤਾਂ ਬਿਜਲੀ ਕਾਮੇ ਆਪਣੇ ਸੰਘਰਸ਼ ਨੂੰ ਹੋਰ ਤਿੱਖਾ ਕਰਨਗੇ ਇਸ ਮੌਕੇ ਸਾਥੀ ਅਵਤਾਰ ਸਿੰਘ ਧਰਮਕੋਟ ਵੀਰ ਸਿੰਘ ਜਸਪਾਲ ਸਿੰਘ ਆਦਿ ਹਾਜ਼ਰ ਸਨ।