ਮੋਗਾ 11 ਮਾਰਚ
(ਜਗਰਾਜ ਸਿੰਘ ਗਿੱਲ ਮਨਪ੍ਰੀਤ ਮੋਗਾ)
ਅੱਜ ਬਾਬਾ ਹੈਦਰ ਸ਼ੇਖ ਬਿਰਧ ਆਸ਼ਰਮ ਸੇਵਾ ਸੁਸਾਇਟੀ ਰਜਿ ਬੇਦੀ ਨਗਰ ਮੋਗਾ ਦੀ ਇੱਕ ਵਿਸ਼ੇਸ਼ ਮੀਟਿੰਗ ਮੁੱਖ ਪ੍ਰਬੰਧਕ ਜਸਵੀਰ ਸਿੰਘ ਬਾਵਾ ਦੀ ਰਹਿਨੁਮਾਈ ਹੇਠ ਹੋਈ, ਜਿਸ ਵਿੱਚ ਆਹੁਦੇਦਾਰਾਂ ਨੇ ਹਿੱਸਾ ਲਿਆ। ਮੀਟਿੰਗ ਦੌਰਾਨ ਸੰਸਥਾ ਦੇ ਅਹੁਦੇਦਾਰਾਂ ਨੇ ਫੈਸਲਾ ਕਰਕੇ ਡਾਕਟਰ ਗੁਰਬਚਨ ਸਿੰਘ ਵਾਸੀ ਚੰਦ ਨਵਾਂ ਨੂੰ ਸੀਨੀਅਰ ਵਾਈਸ ਪ੍ਰਧਾਨ, ਗੁਰਮੀਤ ਕੁਮਾਰ ਬਾਵਾ ਵਾਸੀ ਧੱਲੇਕੇ ਨੂੰ ਜਨਰਲ ਸਕੱਤਰ, ਨਰਿੰਦਰਪਾਲ ਕੌਰ ਖੀਵਾ ਧੱਲੇਕੇ ਨੂੰ ਸਲਾਹਕਾਰ ਅਤੇ ਸੰਦੀਪ ਸਿੰਘ ਜੱਸਲ ਵਾਸੀ ਮੋਗਾ ਨੂੰ ਮੈਂਬਰ ਨਿਯੁਕਤ ਕੀਤਾ ਗਿਆ ਹੈ।। ਇਸ ਮੌਕੇ ਤੇ ਜਿੱਥੇ ਨਵ ਨਿਯੁਕਤ ਆਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਦਿੰਦਿਆਂ ਵਧਾਈ ਦਿੱਤੀ , ਉੱਥੇ ਨਵ ਨਿਯੁਕਤ ਆਹੁਦੇਦਾਰਾਂ ਨੇ ਕਿਹਾ ਕਿ ਜੋ ਜਿੰਮੇਵਾਰੀ ਸੰਸਥਾ ਨੇ ਸੌਂਪੀ ਹੈ ਉਸ ਨੂੰ ਉਹ ਬਾਖੂਬੀ ਨਿਭਾਉਣਗੇ ਅਤੇ ਵੱਧ ਤੋਂ ਵੱਧ ਆਪਣਾ ਸਮਾਂ ਦੇ ਕੇ ਬੇਸਹਾਰਾ ਬਜੁਰਗਾਂ ਅਤੇ ਲੋੜਵੰਦ ਪਰਿਵਾਰਾਂ ਦੀ ਮਦਦ ਕਰਨ ਵਿੱਚ ਆਪਣਾ ਯੋਗਦਾਨ ਪਾਉਣਗੇ ।ਇਸ ਮੌਕੇ ਤੇ ਸੰਸਥਾ ਦੇ ਪ੍ਰਧਾਨ ਅਵਤਾਰ ਸਿੰਘ ਸੁਰਿੰਦਰ ਸਿੰਘ ਬਾਵਾ ਮੁੱਖ ਸਲਾਹਕਾਰ , ਜਸਵਿੰਦਰ ਸਿੰਘ, ਕਾਹਨ ਸਿੰਘ ਵਾਲਾ ਕੈਸ਼ੀਅਰ , ਗੁਰਿੰਦਰ ਸਿੰਘ ਢਿੱਲੋਂ ਮੈਨੇਜਰ ਹਾਜ਼ਰ ਸਨ।




ਇਸ ਜਗ੍ਹਾ ਤੇ ਆਪਣੇ ਕਾਰੋਬਾਰ ਦੀ ਮਸ਼ਹੂਰੀ ਲਈ ਸਪੰਰਕ ਕਰੋ
98553-56783













Leave a Reply