ਮੋਗਾ 01 ਅਗਸਤ
(ਜਗਰਾਜ ਸਿੰਘ ਗਿੱਲ, ਮਨਪ੍ਰੀਤ ਮੋਗਾ)
ਅੱਜ ਮੋਗਾ ਜਿਲ੍ਹੇ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਬਾਬਾ ਬੰਦਾ ਸਿੰਘ ਬਹਾਦਰ ਸੋਸ਼ਲ ਐਂਡ ਵੈਲਫੇਅਰ ਸੁਸਾਇਟੀ ਰਜਿ ਮੋਗਾ ਸਿਟੀ ਵੱਲੋਂ ਬਾਬਾ ਹੈਦਰ ਸ਼ੇਖ ਬਿਰਧ ਆਸ਼ਰਮ ਬੇਦੀ ਨਗਰ ਮੋਗਾ ਵਿਖੇ 26ਵਾਂ ਰਾਸ਼ਨ ਵੰਡ ਸਮਾਗਮ ਮਨਾਇਆ ਗਿਆ ਜਿਸ ਵਿੱਚ 35 ਬਹੁਤ ਹੀ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ ।। ਇਸ ਸਮਾਗਮ ਦੇ ਮੁੱਖ ਮਹਿਮਾਨ ਡਾ. ਅਕਸ਼ੇ ਕੁਮਾਰ ਸ਼ਰਮਾ ਸੰਜੀਵਨੀ ਹਸਪਤਾਲ ਅੰਮ੍ਰਿਤਸਰ ਰੋਡ ਮੋਗਾ ਵਾਲੇ ਸਨ।। ਇਸ ਮੌਕੇ ਤੇ ਮੁੱਖ ਮਹਿਮਾਨ ਨੇ ਕਿਹਾ ਕਿ ਜੇਕਰ ਪਰਮਾਤਮਾ ਨੇ ਸਾਨੂੰ ਕਿਸੇ ਹੁਨਰ ਦੇ ਕਾਬਿਲ ਬਣਾਇਆ ਹੈ ਤਾਂ ਸਾਨੂੰ ਉਸ ਦੀ ਵਰਤੋਂ ਕਰਕੇ ਵੱਧ ਤੋਂ ਵੱਧ ਲੋੜਵੰਦ ਲੋਕਾਂ ਦੇ ਕੰਮ ਆਉਣਾ ਚਾਹੀਦਾ ਹੈ, ਤਾਂ ਜੋ ਉਹਨਾਂ ਦੀ ਜਿੰਦਗੀ ਸੁਖਾਲੀ ਬਤੀਤ ਹੋ ਸਕੇ।। ਅਤੇ ਨਾਲ ਹੀ ਇਹ ਵੀ ਕਿਹਾ ਕਿ ਆਸ਼ਰਮ ਵਿੱਚ ਰਹਿ ਰਹੇ ਬਜ਼ੁਰਗਾਂ ਦੀ ਸੇਵਾ ਲਈ 24 ਘੰਟੇ ਹਾਜਰ ਹਾਂ।। ਇਸ ਤੋਂ ਇਲਾਵਾ ਮੁੱਖ ਪ੍ਰਬੰਧਕ ਜਸਵੀਰ ਸਿੰਘ ਬਾਵਾ ਪੰਜਾਬ ਪੁਲਿਸ ਮੋਗਾ ਨੇ ਦੱਸਿਆ ਕਿ ਮੁੱਖ ਮਹਿਮਾਨ ਵੱਲੋਂ ਆਸ਼ਰਮ ਵਿੱਚ ਰਹਿ ਰਹੇ ਬਜ਼ੁਰਗਾਂ ਦਾ ਘੱਟ ਤੋਂ ਘੱਟ ਮਹੀਨੇ ਵਿੱਚ 4 ਵਾਰ ਆਪਣੀ ਪੂਰੀ ਟੀਮ ਨੂੰ ਲਿਆ ਕੇ ਚੈੱਕ ਅੱਪ ਕੀਤਾ ਜਾਂਦਾ ਹੈ ਅਤੇ ਦਵਾਈਆਂ ਦੀ ਸੇਵਾ ਵੀ ਮੁਫਤ ਕੀਤੀ ਜਾਂਦੀ ਹੈ ਅਤੇ ਹੋਰ ਵੀ ਹਰ ਪੱਖੋਂ ਮਦਦ ਕੀਤੀ ਜਾਂਦੀ ਹੈ।। ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ।। ਇਸ ਮੌਕੇ ਤੇ ਮੀਤਾ ਬਾਵਾ ਧੱਲੇਕੇ ,ਡਾ. ਗੁਰਬਚਨ ਸਿੰਘ ਚੰਦ ਨਵੇਂ ਅਤੇ ਅਵਤਾਰ ਸਿੰਘ ਦੁੱਨੇਕੇ ਨੇ ਕਿਹਾ ਕਿ ਬਾਬਾ ਹੈਦਰ ਸ਼ੇਖ ਬਿਰਧ ਆਸ਼ਰਮ ਦੀ ਉੱਪਰਲੀ ਬਿਲਡਿੰਗ ਬਣ ਚੁੱਕੀ ਹੈ ਅਤੇ ਸਾਡਾ ਮੁੱਖ ਮਕਸਦ ਮਨੁੱਖਤਾ ਦੀ ਸੇਵਾ ਕਰਨਾ ਹੈ।। ਜੇਕਰ ਬੇਸਹਾਰਾ ਬਜੁਰਗ ਆਪਣੀ ਜਿੰਦਗੀ ਬੁਰੇ ਹਲਾਤਾਂ ਵਿੱਚ ਜੀ ਰਹੇ ਹਨ ਤਾਂ ਸਾਡੇ ਧਿਆਨ ਵਿੱਚ ਜਰੂਰ ਲਿਆਓ ਤਾਂ ਜੋ ਉਹਨਾਂ ਦਾ ਆਉਣ ਵਾਲਾ ਜੀਵਨ ਸੌਖਾ ਬਤੀਤ ਹੋ ਸਕੇ ਅਤੇ ਨਾਲ ਹੀ ਮੁੱਖ ਮਹਿਮਾਨ ਅਤੇ ਪਹੁੰਚੇ ਪਤਵੰਤੇ ਸੱਜਣਾਂ ਦਾ ਜੀ ਆਇਆ ਨੂੰ ਅਤੇ ਧੰਨਵਾਦ ਕੀਤਾ ।।