ਮੋਗਾ 11 ਜੁਲਾਈ /ਜਗਰਾਜ ਸਿੰਘ ਗਿੱਲ/
ਜਿਲ੍ਹੇ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਬਾਬਾ ਬੰਦਾ ਸਿੰਘ ਬਹਾਦਰ ਸੋਸ਼ਲ ਐਂਡ ਵੈਲਫੇਅਰ ਸੁਸਾਇਟੀ ਰਜਿ ਮੋਗਾ ਸਿਟੀ ਵੱਲੋਂ ਬਾਬਾ ਹੈਦਰ ਸ਼ੇਖ ਬਿਰਧ ਆਸ਼ਰਮ ਬੇਦੀ ਨਗਰ ਮੋਗਾ ਵਿਖੇ 25 ਵਾਂ,, 35 ਬਹੁਤ ਹੀ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡ ਸਮਾਗਮ ਮਨਾਇਆ ਗਿਆ।। ਇਸ ਸਮਾਗਮ ਦੇ ਮੁੱਖ ਮਹਿਮਾਨ ਸਮਾਜ ਸੇਵੀ ਸੁਖਵਿੰਦਰ ਸਿੰਘ ਰੌਣੀ ਕੋਕਰੀ ਕਲਾਂ ਮਨੀਲਾ ਵਾਲੇ ਸਨ। ਇਸ ਮੌਕੇ ਤੇ ਮੁੱਖ ਮਹਿਮਾਨ ਨੇ ਕਿਹਾ ਕਿ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਹੈ।। ਸਾਡੇ ਗੁਰੂਆਂ ਨੇ ਜੋ ਸਾਨੂੰ ਸੰਦੇਸ਼ ਦਿੱਤਾ ਹੈ ਕਿਰਤ ਕਰੋ ਨਾਮ ਜਪੋ ਵੰਡ ਛਕੋ ਦਾ ਦਿੱਤਾ ਹੈ, ਸਾਨੂੰ ਉਸ ਉੱਪਰ ਚੱਲ ਕੇ ਲੋੜਵੰਦ ਪਰਿਵਾਰਾਂ ਦੀ ਮਦਦ ਕਰਕੇ ਆਪਣਾ ਜੀਵਨ ਸਫਲ ਕਰਨਾ ਚਾਹੀਦਾ ਹੈ।। ਇਸ ਤੋਂ ਇਲਾਵਾ ਮੁੱਖ ਪ੍ਰਬੰਧਕ ਜਸਵੀਰ ਸਿੰਘ ਬਾਵਾ ਪੰਜਾਬ ਪੁਲਿਸ ਮੋਗਾ ਨੇ ਦੱਸਿਆ ਕਿ ਮੁੱਖ ਮਹਿਮਾਨ ਵੱਲੋਂ ਪਹਿਲਾਂ ਵੀ ਇਸ ਸੁਸਾਇਟੀ ਦੀ ਹਰ ਪੱਖੋਂ ਮਦਦ ਕੀਤੀ ਜਾਂਦੀ ਹੈ।
ਅਤੇ ਅੱਜ ਵੀ ਇਹਨਾਂ ਵੱਲੋਂ ਅਤੇ ਮਨੀਲਾ ਦੇ ਨੌਜਵਾਨਾਂ ਵੱਲੋਂ ਬਾਬਾ ਹੈਦਰ ਸ਼ੇਖ ਬਿਰਧ ਆਸ਼ਰਮ ਵਿੱਚ ਰਹਿ ਰਹੇ ਬਜ਼ੁਰਗਾਂ ਦੇ ਦੁੱਧ ਦੇ ਖਰਚੇ ਦੀ ਮਹੀਨਾਵਾਰ ਤੌਰ ਤੇ ਜਿੰਮੇਵਾਰੀ ਚੁੱਕੀ ਹੈ।। ਇਸ ਸਮਾਗਮ ਵਿੱਚ ਮੀਤਾ ਬਾਵਾ ਧੱਲੇਕੇ ਅਤੇ ਗੁਲਸ਼ਨ ਕੁਮਾਰ ਨੇ ਮੁੱਖ ਮਹਿਮਾਨ ਅਤੇ ਮਨੀਲਾ ਦੇ ਨੌਜਵਾਨਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਤਰ੍ਹਾਂ ਦੀ ਸੇਵਾ ਹਰ ਇੱਕ ਇਨਸਾਨ ਦੇ ਹਿੱਸੇ ਵਿਚ ਨਹੀਂ ਆਉਂਦੀ ਅਤੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਤੋਂ ਬਗੈਰ ਨਹੀਂ ਮਿਲਦੀ।