ਕੋਟ ਈਸੇ ਖਾਂ (ਜਗਰਾਜ ਸਿੰਘ ਗਿੱਲ) ਧੰਨ ਧੰਨ ਬਾਬਾ ਨੰਦ ਸਿੰਘ ਜੀ ਲੋਹਾਰੇ ਵਾਲਿਆ ਦੀ ਸਲਾਨਾ ਬਰਸੀ ਦੇ ਸੰਬੰਧ ਵਿੱਚ ਖੂਨਦਾਨ ਕੈਂਪ ਲਗਾਇਆ ਗਿਆ । ਇਹ ਕੈਂਪ ਸਿਵਲ ਹਸਪਤਾਲ ਮੋਗਾ ਦੀ ਬਲੱਡ ਬੈਂਕ ਦੀ ਟੀਮ ਦੇ ਸਹਿਯੋਗ ਨਾਲ ਲਗਾਇਆ ਗਿਆ । ਕੈਂਪ ਦੀ ਸ਼ੁਰੂਆਤ ਰੀਬਨ ਕੱਟ ਕੇ ਕੀਤੀ ਗਈ ਰਿਬਨ ਕੱਟਣ ਦੀ ਰਸਮ ਗੁਰਦੁਆਰਾ ਸਾਹਿਬ ਦੇ ਲੰਮੇ ਸਮੇਂ ਤੋਂ ਸੇਵਾਵਾਂ ਨਿਭਾਉਣ ਵਾਲੇ ਸੇਵਾਦਾਰ ਗੁਰਮੇਲ ਸਿੰਘ ਪੁਰਬਾ ਅਤੇ ਮੁੱਖ ਸੇਵਾਦਾਰ ਬਾਬਾ ਜਸਵੀਰ ਸਿੰਘ ਵੱਲੋਂ ਕੀਤੀ ਗਈ । ਇਸ ਮੌਕੇ ਉਨ੍ਹਾਂ ਦੇ ਨਾਲ ਆਪ ਆਗੂ ਸੁਰਜੀਤ ਸਿੰਘ ਲੋਹਾਰਾ,ਮਹਿੰਦਰ ਪਾਲ ਲੂੰਬਾ, ਗੁਰਸੇਵ ਸਿੰਘ ਸਨਿਆਸੀ, ਕੁਲਦੀਪ ਸਿੰਘ , ਗੁਰਨਾਮ ਲਵਲੀ , ਜਗਰਾਜ ਸਿੰਘ ਗਿੱਲ, ਭਵਨਦੀਪ ਸਿੰਘ ਪੁਰਬਾ, ਬਖਤੌਰ ਸਿੰਘ ਗਿੱਲ, ਗਿਆਨੀ ਨਛੱਤਰ ਸਿੰਘ ਕਚਰਭੰਨ, ਮਨਦੀਪ ਸਿੰਘ ਮੋਗਾ ਏਸ ਤੋਂ ਇਲਾਵਾ ਡਾਕਟਰਾਂ ਦੀ ਵਿਸ਼ੇਸ਼ ਤੌਰ ਤੇ ਪੁੱਜੀ ਟੀਮ ਮੈਡਮ ਸੂਮੀ ਗੁਪਤਾ, ਟੈਕਨੀਕਲ ਸੁਪਰਵਾਈਜਰ ਸਟੀਫਨ, ਗੁਲਾਬ ਸਿੰਘ, ਨਰਿੰਦਰ ਕੌਰ, ਕੁਲਦੀਪ ਸਿੰਘ ਹਾਜਰ ਸਨ।
ਇਸ ਮੌਕੇ ਮੁੱਖ ਸੇਵਾਦਾਰ ਬਾਬਾ ਜਸਬੀਰ ਸਿੰਘ ਜੀ ਖੂਨਦਾਨ ਕਰਨ ਵਾਲੇ ਸਾਰੇ ਹੀ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਖੂਨ ਦਾਨ ਮਹਾਂਦਾਨ ਹੈ ਤੁਹਾਡਾ ਦਿੱਤਾ ਹੋਇਆ ਦਾਨ ਕਿਸੇ ਜ਼ਰੂਰਤਮੰਦ ਦੀ ਜਿੰਦਗੀ ਬਚਾ ਸਕਦਾ ਹੈ ਸੋ ਸਾਨੂੰ ਲੋੜ ਪੈਣ ਤੇ ਖੂਨਦਾਨ ਜ਼ਰੂਰ ਕਰਨਾ ਚਾਹੀਦਾ ਹੈ।
ਇਸ ਮੌਕੇ ਬਾਬਾ ਜਸਵੀਰ ਸਿੰਘ ਜੀ ਨੇ ਕੱਲ੍ਹ ਨੂੰ 10 ਅਪ੍ਰੈਲ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਅਤੇ ਧਾਰਮਿਕ ਦੀਵਾਨਾਂ ਤੇ ਪਹੁੰਚਣ ਲਈ ਸੰਗਤਾਂ ਨੂੰ ਅਪੀਲ ਵੀ ਕੀਤੀ ।