ਧਰਮਕੋਟ (ਜਗਰਾਜ ਸਿੰਘ ਗਿੱਲ, ਰਿੱਕੀ ਕੈਲਵੀ)
ਅੱਜ ਆਮ ਆਦਮੀ ਪਾਰਟੀ ਹਲਕਾ ਧਰਮਕੋਟ ਤੋਂ ਸੀਨੀਅਰ ਆਗੂ ਅਤੇ ਸਾਰੇ ਐਕਟਿਵ ਵਲੰਟੀਅਰਾਂ ਨੇ ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਬਾਦਲ ਮੋਦੀ ਅਤੇ ਕੈਪਟਨ ਤਿੰਨੋਂ ਹੀ ਕਿਸਾਨ ਵਿਰੋਧੀ ਹਨ ਉਨ੍ਹਾਂ ਆੜ੍ਹਤੀਆਂ ਮਜ਼ਦੂਰਾਂ ਵਪਾਰੀ ਟਰਾਂਸਪੋਰਟ ਕਿਸਾਨ ਭਰਾਵਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਸਮਾਂ ਆ ਗਿਆ ਹੈ ਹੁਣ ਸੜਕਾਂ ਤੇ ਆਉਣ ਦਾ ਕਿਉਂਕਿ ਇਹ ਤਿੰਨੋਂ ਪਾਰਟੀਆਂ ਰਲ ਕੇ ਪੰਜਾਬ ਨੂੰ ਤਬਾਹ ਕਰ ਰਹੀਆਂ ਹਨ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਲਈ ਜੋ ਇਹ ਬਿੱਲ ਲਿਆਂਦੇ ਗਏ ਹਨ ਇਸ ਨਾਲ ਸਾਡਾ ਮੰਡੀ ਢਾਂਚਾ ਤਬਾਹ ਹੋਣਾ ਲਗਭਗ ਤੈਅ ਹੈ ਮੰਡੀ ਸਿਸਟਮ ਦੇ ਖਤਮ ਹੋਣ ਨਾਲ ਕਿਸਾਨ ਸਿਰਫ਼ ਵੱਡੇ ਵਪਾਰੀਆਂ ਤੇ ਹੀ ਨਿਰਭਰ ਰਹਿ ਜਾਣਗੇ ਸਿੱਧੀ ਖਰੀਦ ਨਾਲ ਮੁਨੀਮ ਪੱਲੇਦਾਰ ,ਠੇਕੇਦਾਰ ,ਲੋਡਿੰਗ ਵਾਲੇ ਟਰੈਕਟਰਾਂ ਵਾਲੇ ,ਸਾਰੇ ਬੇਰੁਜ਼ਗਾਰ ਹੋ ਜਾਣਗੇ ਫਸਲ ਸਿੱਧੀ ਜਾਣ ਨਾਲ ਟਰਾਂਸਪੋਰਟ ਵੀ ਖਤਮ ਹੋ ਜਾਵੇਗੀ
ਰਾਜਾ ਅਮਰਿੰਦਰ ਸਿੰਘ ਨੇ ਹੁਣ ਵਿਰੋਧ ਕੀਤਾ ਜਦੋਂ ਕਿ ਇਨ੍ਹਾਂ ਦੀ ਸਰਕਾਰ ਨੇ ਖੁਦ ਵਿਧਾਨ ਸਭਾ ਵਿੱਚ ਕੁਝ ਅਜਿਹੇ ਬਿੱਲ ਪਾਸ ਕੀਤੇ ਹਨ ਜੋ ਕਿਸਾਨ ਵਿਰੋਧੀ ਸਨ ਜਿਵੇਂ ਫਲਾਂ ਲੱਕੜ ਆਦਿ ਇਹ ਸਾਰੇ ਇਕੱਠੇ ਹਨ ਅਤੇ ਇਕੋ ਸੋਚ ਰੱਖਦੇ ਹਨ ਉਨ੍ਹਾਂ ਬੋਲਦੇ ਹੋਏ ਕਿਹਾ ਆਓ ਸਾਰੇ ਇਕੱਠੇ ਹੋ ਕੇ ਆਪਣੇ ਬੱਚਿਆਂ ਦੇ ਭਵਿੱਖ ਲਈ ਇਨ੍ਹਾਂ ਕਾਲੇ ਕਾਨੂੰਨਾਂ ਦਾ ਵਿਰੋਧ ਕਰੀਏ ਇਸ ਮੌਕੇ ਰਾਜਾ ਮਾਨ ਕੇਵਲ ਸਿੰਘ ਨਿਰਮਲ ਸਿੰਘ ਦਰਸ਼ਨ ਉੱਪਲ ਗੁਰਪ੍ਰੀਤ ਕੰਬੋਜ ਧਰਮਜੀਤ ਸਿੰਘ ਗੁਰਮੁੱਖ ਸਿੰਘ ਜੀਤਾ ਮੈਂਬਰ ਭੁਪਿੰਦਰ ਸਿੰਘ ਬਲਜਿੰਦਰ ਸਿੰਘ ਅਜੇ ਸ਼ਰਮਾ ਸੁਖਵਿੰਦਰ ਸ਼ੌਕੀ ਬਲਦੇਵ ਸਿੰਘ ਨਿਸ਼ਾਨ ਸਿੰਘ ਗੁਰਮੇਲ ਸਿੰਘ ਅਮਰਜੀਤ ਸਿੰਘ ਸੁਖਬੀਰ ਸਿੰਘ ਕੱਤਰ ਸਿੰਘ ਰਣਜੀਤ ਸਿੰਘ ਸੁਖਬੀਰ ਮੌਜੇਵਾਲ ਅਮਰੀਕ ਸਿੰਘ ਮਨਜਿੰਦਰ ਔਲਖ ਆਦਿ ਹੋਰ ਵੀ ਹਾਜ਼ਰ ਸਨ















Leave a Reply