ਮੋਗਾ 8 ਫਰਵਰੀ (ਜਗਰਾਜ ਲੋਹਾਰਾ,ਸਰਬਜੀਤ ਰੌਲੀ) ਮੋਗਾ ਦੇ ਬਾਂਸਲ ਹਸਪਤਾਲ ਵਿਚ ਡਲਿਵਰੀ ਕਰਵਾਉਣ ਲਈ ਆਈ ਤੇਜਵੀਰ ਕੌਰ ਪਤਨੀ ਗੁਰਪ੍ਰੇਮ ਸਿੰਘ ਵਾਸੀ ਮੋੜ ਡਲਿਵਰੀ ਉਪਰੰਤ ਹਾਲਤ ਨਾਜ਼ੁਕ ਹੋ ਗਈ ਅਤੇ ਬਲੀਡਿੰਗ ਏਨੀ ਜ਼ਿਆਦਾ ਹੋਣ ਲੱਗੀ ਕਿ ਉਹ ਨਾ ਰੁਕੀ ਅਤੇ ਬਾਅਦ ਵਿੱਚ ਉਕਤ ਡਾਕਟਰਾਂ ਨੇ ਮਿ੍ਤਕ ਤੇਜਵੀਰ ਕੌਰ ਨੂੰ ਲੁਧਿਆਣਾ ਦੇ ਅਪੋਲੋ ਹਸਪਤਾਲ ਵਿੱਚ ਰੈਫਰ ਕਰ ਦਿੱਤਾ 31ਦਸਬੰਰ ਤੋਂ ਲਗਾਤਾਰ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਤੇਜਵੀਰ ਕੌਰ ਆਖਰ ਅੱਜ ਤੜਕਸਾਰ ਦਮ ਤੋੜ ਗਈ । ਪਰਿਵਾਰਕ ਮੈਂਬਰਾਂ ਨੇ ਸਮੇਤ ਅੱਜ ਹਸਪਤਾਲ ਦਾ ਘਿਰਾਓ ਕਰ ਰਹੇ ਮ੍ਰਿਤਕਾ ਦੇ ਪਤੀ ਗੁਰਪ੍ਰੇਮ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜੋ ਮੇਰੀ ਪਤਨੀ ਦੀ ਮੌਤ ਹੋਈ ਹੈ ਇਸ ਦੇ ਜ਼ਿੰਮੇਵਾਰ ਉਕਤ ਡਾਕਟਰ ਹੀ ਹਨ ਜਿਨ੍ਹਾਂ ਦੀ ਅਣਗਹਿਲੀ ਕਾਰਨ ਮੇਰੀ ਪਤਨੀ ਦੀ ਮੌਤ ਹੋਈ ਹੈ ਕਿਉਂਕਿ ਜਦੋਂ ਮੇਰੀ ਪਤਨੀ ਦੀ ਡਿਲੀਵਰੀ ਹੋਈ ਤਾਂ ਉਸ ਵਕਤ ਉਸ ਦੇ ਕਿਸੇ ਨਾੜ ਨੂੰ ਕੱਟ ਲੱਗ ਗਿਆ ਜਿਸ ਕਾਰਨ ਉਸ ਦੀ ਬਲੀਡਿੰਗ ਬੰਦ ਨਹੀਂ ਹੋਈ ਅਤੇ ਬਾਅਦ ਵਿੱਚ ਡਾਕਟਰਾਂ ਨੇ ਇਸ ਨੂੰ ਜਵਾਬ ਦੇ ਦਿੱਤਾ ਅਤੇ ਅਪੋਲੋ ਹਸਪਤਾਲ ਲਈ ਰੈਫ਼ਰ ਕਰ ਦਿੱਤਾ ਜਿੱਥੇ ਮੇਰੀ ਪਤਨੀ ਨੇ ਅੱਜ ਕੁਝ ਦਿਨਾਂ ਬਾਅਦ ਦਮ ਤੋੜ ਦਿੱਤਾ ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਬਹੁਤ ਡਾਕਟਰ ਖਿਲਾਫ ਮਾਮਲਾ ਦਰਜ ਹੋਣਾ ਚਾਹੀਦਾ ਹੈ ਤਾਂ ਜੋ ਹੋਰ ਕਿਸੇ ਵੀ ਪਰਿਵਾਰ ਦੇ ਨਾਲ ਇਸ ਤਰ੍ਹਾਂ ਦੀ ਘਟਨਾ ਨਾ ਵਾਪਰੇ ।