ਮੋਗਾ (ਮਿੰਟੂ ਖੁਰਮੀ)- ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਪੈਦਾ ਹੋਏ ਬਹਿਬਲ ਕਾਂਡ ਵਿਚ ਪੰਜਾਬ ਸਰਕਾਰ ਦੀ ਵਿਸ਼ੇਸ਼ ਜਾਂਚ ਟੀਮ ਨੇ ਇਕ ਹੋਰ ਵੱਡੀ ਗ੍ਰਿਫਤਾਰੀ ਕਰ ਲਈ ਹੈ। ਸੁਹੇਲ ਬਰਾੜ ਐਡਵੋਕੇਟ ਅਤੇ ਪੰਕਜ ਬਾਂਸਲ ਤੋਂ ਬਾਅਦ ਇਹ ਤੀਜੀ ਵੱਡੀ ਗ੍ਰਿਫਤਾਰੀ ਕੀਤੀ ਗਈ ਹੈ। ਸਿਟ ਨੇ ਉਸ ਵੇਲੇ ਦੇ ਐਸ. ਐਚ. ਓ. ਗੁਰਦੀਪ ਸਿੰਘ ਪੰਧੇਰ ਨੂੰ ਗ੍ਰਿਫਤਾਰੀ ਕਰ ਲਿਆ ਹੈ। ਸਿਟ ਵੱਲੋਂ ਇਸ ਮਾਮਲੇ ਵਿਚ ਪੁਸ਼ਟੀ ਕਰਦਿਆਂ ਦੱਸਿਆ ਗਿਆ ਹੈ ਕਿ ਗੁਰਦੀਪ ਸਿੰਘ ਪੰਧੇਰ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।