ਮੁੱਲਾਂਪੁਰ ਦਾਖਾ ਜਸਵੀਰ ਪੁੜੈਣ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੁੜੈਣ ( ਲੁਧਿਆਣਾ ) ਵਿਖੇ ਮਿਤੀ 16.07.2022 ਨੂੰ ਬਲਾਕ ਸਿੱਧਵਾਂ ਬੇਟ -2 ਦੇ ਸਕਿੱਟ ਅਤੇ ਪੋਸਟਰ ਮੇਕਿੰਗ ਦੇ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਵਿਚ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਨੇ ਵੱਧ ਚਡ਼੍ਹ ਕੇ ਭਾਗ ਲਿਆ । ਸਕਿੱਟ ਮੁਕਾਬਲੇ ਦੇ ਵਿੱਚ ਜੂਨੀਅਰ ਵਰਗ ਵਿੱਚ ਸਰਕਾਰੀ ਹਾਈ ਸਕੂਲ ਗੁੜੇ ਨੇ ਪਹਿਲਾ ਅਤੇ ਪੁੜੈਣ ਨੇ ਦੂਜਾ ਸਥਾਨ ਹਾਸਲ ਕੀਤਾ ; ਜਦੋਂਕਿ ਸੀਨੀਅਰ ਵਰਗ ਦੇ ਸਕਿੱਟ ਮੁਕਾਬਲੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੁੜੈਣ ਦੀ ਟੀਮ ਪਹਿਲੇ ਸਥਾਨ ‘ਤੇ ਰਹੀ । ਦੂਜਾ ਇਨਾਮ ਸ. ਸੀਨੀ.ਸੈਕੰ. ਸਕੂਲ ਸਿੱਧਵਾਂ ਕਲਾਂ ਅਤੇ ਤੀਸਰਾ ਭੂੰਦੜੀ ਸਕੂਲ ਨੇ ਹਾਸਲ ਕੀਤਾ । ਪੋਸਟਰ ਮੇਕਿੰਗ ਮੁਕਾਬਲੇ ਵਿਚ ਸਰਕਾਰੀ ਹਾਈ ਸਕੂਲ ਭਰੋਵਾਲ ਕਲਾਂ ਦਾ ਵਿਦਿਆਰਥੀ ਇੰਦਰਜੀਤ ਪਹਿਲੇ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਵੱਦੀ ਕਲਾਂ ਦੀ ਵਿਦਿਆਰਥਣ ਜੀਸ਼ੂ ਦੂਸਰੇ ਸਥਾਨ ‘ ਤੇ ਰਹੀ । ਸੀਨੀਅਰ ਵਰਗ ਦਾ ਮੁਕਾਬਲਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੰਬੜਾਂ ਦੇ ਵਿਦਿਆਰਥੀ ਪੰਕਜ ਕੁਮਾਰ ਨੇ ਜਿੱਤਿਆ । ਸ.ਸੀ.ਸੈ.ਸ.ਬਰਸਾਲ ਦਾ ਲਵਪ੍ਰੀਤ ਸਿੰਘ ਦੂਜੇ ਸਥਾਨ ‘ਤੇ ਰਿਹਾ ।ਮੈਡਮ ਸੁਵੀਨਾ ਵੱਲੋਂ ਉਲੀਕੀ ਰੂਪ-ਰੇਖਾ ਅਨੁਸਾਰ ਸ੍ਰੀ.ਪਰਮਿੰਦਰ ਸਿੰਘ, ਬੀ.ਐਮ. ਤਜਿੰਦਰ ਸਿੰਘ ਤੇ ਗੁਰਅਮਨਦੀਪ ਸਿੰਘ ਦੀ ਅਗਵਾਈ ਵਿੱਚ ਹੋਇਆ ਇਹ ਮੁਕਾਬਲਾ ਅਮਿੱਟ ਛਾਪ ਛੱਡ ਗਿਆ । ਸਕਿੱਟ ਦੀ ਜੱਜਮੈਂਟ ਦੀ ਭੂਮਿਕਾ ਉੱਘੇ ਰੰਗਕਰਮੀ ਅਤੇ ਫਿਲਮੀ ਕਲਾਕਾਰ ਸ੍ਰੀ ਸੁਰਿੰਦਰ ਸ਼ਰਮਾ ਤੇ ਸ੍ਰੀ ਜਤਿੰਦਰ ਸਹੋਤਾ ਵੱਲੋਂ ਅਤੇ ਪੋਸਟਰ ਮੇਕਿੰਗ ਮੁਕਾਬਲੇ ਦੀ ਜੱਜਮੈਂਟ ਦੀ ਜ਼ਿੰਮੇਵਾਰੀ ਸ੍ਰੀ ਮਨਦੀਪ ਸਿੰਘ ਵੱਲੋਂ ਬਾਖੂਬੀ ਨਿਭਾਈ ਗਈ । ਸ੍ਰੀਮਤੀ ਬੇਅੰਤ ਕੌਰ (ਅੰਗਰੇਜ਼ੀ ਮਿਸਟ੍ਰੈਸ) ਵੱਲੋਂ ਸਮਾਗਮ ਦਾ ਮੰਚ ਸੰਚਾਲਨ ਬੜੀ ਸੁੰਦਰਤਾ ਨਾਲ ਕੀਤਾ ਗਿਆ । ਸਕੂਲ ਪ੍ਰਿੰਸੀਪਲ ਸ੍ਰੀਮਤੀ ਨੀਨਾ ਮਿੱਤਲ ਅਤੇ ਸਮੂਹ ਸਟਾਫ਼ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈਆਂ ਦਿੰਦੇ ਹੋਏ ਸਾਰੇ ਹੀ ਪ੍ਰਤੀਯੋਗੀਆਂ ਦੀ ਹੌਸਲਾ ਅਫਜ਼ਾਈ ਕੀਤੀ ।