ਜਗਰਾਜ ਲੋਹਾਰਾ
ਧੰਨ ਧੰਨ ਬਾਬਾ ਪਿਛੌਰਾ ਸਿੰਘ ਜੀ ਦਾ ਜਨਮ ਪਾਕਿਸਤਾਨ ਵਿੱਚ ਹੋਇਆ ਸੀ। ਭਾਰਤ ਅਤੇ ਪਾਕਿਸਤਾਨ ਦੀ ਵੰਡ ਤੋਂ ਬਾਅਦ ਚ ਪੰਜਾਬ ਦੇ ਜਿਲ੍ਹਾ ਫਿਰੋਜ਼ਪੁਰ ਦੇ ਅਧੀਨ ਪੈਂਦੇ ਪਿੰਡ ਨੂਰਪੁਰਾ ਮਛੀਵਾੜਾ ਤਹਿਸੀਲ ਜੀਰਾ ਵਿਖੇ ਰਹਿਣ ਲੱਗੇ। ਬਾਬਾ ਜੀ ਛੋਟੀ ਉਮਰ ਦੇ ਵਿੱਚ ਹੀ ਸਰੀਰਕ ਤੌਰ ਤੇ ਬਹੁਤ ਜ਼ਿਆਦਾ ਬਿਮਾਰ ਰਹਿਣ ਲੱਗੇ । ਪਰਿਵਾਰਕ ਮੈਂਬਰਾਂ ਨੇ ਬਾਬਾ ਜੀ ਨੂੰ ਬਹੁਤ ਉਘੇ ਡਾਕਟਰਾਂ ਨੂੰ ਵੀ ਦਿਖਾਇਆ ਪਰ ਕੋਈ ਫ਼ਰਕ ਨਾ ਪਿਆ ।ਆਖਰ ਵਿਚ ਇਕ ਦਿਨ ਬਾਬਾ ਨੰਦ ਸਿੰਘ ਜੀ ਲੋਹਾਰੇ ਵਾਲਿਆ ਬਾਰੇ ਪਰਿਵਾਰ ਨੂੰ ਪਤਾ ਲੱਗਾ । ਤਾਂ ਬਾਬਾ ਪਿਸ਼ੌਰਾ ਸਿੰਘ ਜੀ ਨੂੰ ਬਾਬਾ ਨੰਦ ਸਿੰਘ ਜੀ ਕੋਲ ਲਿਆਂਦਾ ਗਿਆ ਪਰਿਵਾਰਕ ਮੈਂਬਰਾਂ। ਨੇ ਬਾਬਾ ਨੰਦ ਸਿੰਘ ਜੀ ਨੂੰ ਬਾਬਾ ਪਿਛੌਰਾ ਸਿੰਘ ਜੀ ਦੀ ਸਿਹਤ ਬਾਰੇ ਦੱਸਿਆ ਕਿ ਬਾਬਾ ਜੀ ਥਾਂ ਥਾਂ ਤੋਂ ਦੁਆਈ ਲੈਣ ਦੇ ਬਾਅਦ ਵੀ ਕੋਈ ਫਰਕ ਦਿਖਾਈ ਨਹੀਂ ਦੇ ਰਿਹਾ ਅੱਜ ਤੋਂ ਅਸੀਂ ਇਹਨਾਂ ਨੂੰ ਤੁਹਾਨੂੰ ਸੋਂਪ ਰਹੇ ਹਾਂ । ਜੇਕਰ ਬਚ ਜਾਵੇ ਤਾ ਵੀ ਤੁਹਾਡਾ ਹੈ ਜੇਕਰ ਕੋਈ ਗੱਲ ਬਾਤ ਹੋ ਜਾਂਦੀ ਹੈ ਤਾਵੀ ਤੁਹਾਡਾ । ਪਰਿਵਾਰਕ ਮੈਂਬਰਾਂ ਦੀ ਗੱਲਬਾਤ ਸੁਣਕੇ ਬਾਬਾ ਨੰਦ ਸਿੰਘ ਜੀ ਨੇ ਬਾਬਾ ਪਿਸ਼ੌਰਾ ਸਿੰਘ ਜੀ ਨੂੰ ਆਪਣੇ ਕੋਲ ਰੱਖ ਲਿਆ । ਬਾਬਾ ਨੰਦ ਸਿੰਘ ਜੀ ਜੋ ਕਿ ਦੇਸੀ ਜੜੀ ਬੂਟੀਆਂ ਦੀਆਂ ਦਵਾਈਆਂ ਸੰਗਤਾਂ ਨੂੰ ਤਿਆਰ ਕਰਕੇ ਦਿੰਦੇ ਸਨ । ਓਸੇ ਤਰ੍ਹਾਂ ਹੀ ਬਾਬਾ ਪਿਸ਼ੌਰਾ ਸਿੰਘ ਜੀ ਨੂੰ ਵੀ ਦੇਸੀ ਜੜ੍ਹੀ ਬੂਟੀਆਂ ਦੀਆਂ ਦਵਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ । ਅਤੇ ਉਸਦੇ ਨਾਲ ਹੀ ਗੁਰਬਾਣੀ ਦੀ ਸੰਥਿਆ ਵੀ ਦੇਣੀ ਸ਼ੁਰੂ ਕਰ ਦਿੱਤੀ । ਜਿਸ ਕਰਕੇ ਹੌਲੀ-ਹੌਲੀ ਬਾਬਾ ਜੀ ਦੀ ਸਿਹਤ ਵਿੱਚ ਸੁਧਾਰ ਹੋਣ ਲੱਗਾ। ਥੋੜ੍ਹੇ ਹੀ ਸਮੇਂ ਵਿੱਚ ਬਾਬਾ ਜੀ ਬਿਲਕੁਲ ਤੰਦਰੁਸਤ ਹੋ ਗਏ ਅਤੇ ਬਾਬਾ ਨੰਦ ਸਿੰਘ ਜੀ ਦੇ ਕੋਲ ਪੱਕੇ ਤੌਰ ਤੇ ਹੀ ਰਹਿਣ ਲੱਗੇ ਬਾਬਾ ਪਿਸ਼ੌਰਾ ਸਿੰਘ ਜੀ ਨੇ ਆਪਣਾ ਘਰ-ਬਾਰ ਛੱਡ ਕੇ ਬਾਬਾ ਨੰਦ ਸਿੰਘ ਜੀ ਕੋਲ ਹੀ ਆਪਣਾ ਰਹਿਣ ਬਸੇਰਾ ਕੀਤਾ । ਬਾਬਾ ਨੰਦ ਸਿੰਘ ਜੀ ਨੇ ਜੋ ਵੀ ਹੁਕਮ ਕੀਤਾ ਉਸ ਨੂੰ ਆਪਣੇ ਸਿਰ ਮੱਥੇ ਮੰਨਿਆ ਅਤੇ ਬਾਬਾ ਨੰਦ ਸਿੰਘ ਜੀ ਦੇ ਨਾਲ ਹੀ ਬਾਬਾ ਜੀ ਨੂੰ ਦਸਾਂ ਨੌਹਾਂ ਦੀ ਕਿਰਤ ਕਰਨ ਲਈ ਖੇਤੀਬਾੜੀ ਵਿੱਚ ਵੀ ਲਗਾ ਲਿਆ । ਕੁਝ ਸਮੇਂ ਬਾਅਦ ਹੀ ਬਾਬਾ ਨੰਦ ਸਿੰਘ ਜੀ ਨੇ ਬਾਬਾ ਪਿਛੌਰਾ ਸਿੰਘ ਜੀ ਨੂੰ ਗੁਰਦੁਆਰਾ ਸਾਹਿਬ ਜੀ ਸੇਵਾ ਸੰਭਾਲ ਦਿਤੀ । ਅਤੇ ਉਹ ਸੇਵਾ ਬਾਬਾ ਜੀ ਨੇ ਬੜੀ ਹੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਈ ਬੜੀ ਹੀ ਲੰਬੀ ਸੇਵਾ ਦੇ ਦੌਰਾਨ ਬਾਬਾ ਜੀ ਨੇ ਜੱਗ ਤੋਂ ਕੋਈ ਵੀ ਉਲਾਂਭਾ ਨਹੀਂ ਖੱਟਿਆ । ਬਾਬਾ ਜੀ ਨੇ ਨਗਰ ਦੀਆਂ ਸੰਗਤਾਂ ਨੂੰ ਗੁਰੂ-ਘਰ ਨਾਲ ਜੋੜਿਆ ਅਤੇ ਛੋਟੇ ਬੱਚਿਆਂ ਨੂੰ ਗੁਰਬਾਣੀ ਦਾ ਗਿਆਨ ਵੀ ਦਿੱਤਾ । ਸੇਵਾ ਕਰਦਿਆਂ ਦੌਰਾਨ ਮਿਤੀ 02/08/2011 ਨੂੰ ਬਾਬਾ ਜੀ ਨੇ ਆਪਣਾ ਪੰਜ ਭੂਤਕ ਸਰੀਰ ਅੰਮ੍ਰਿਤ ਵੇਲੇ ਤਿਆਗ ਦਿੱਤਾ । ਅੱਜ ਵੀ ਨਗਰ ਦੀਆਂ ਸੰਗਤਾਂ ਬਾਬਾ ਜੀ ਵੱਲੋਂ ਕੀਤੀ ਗਈ ਸੇਵਾ ਨੂੰ ਬੜੇ ਹੀ ਮਾਣ ਨਾਲ ਯਾਦ ਕਰਦੀਆਂ ਹਨ । ਅਤੇ ਹਰ ਸਾਲ ਉਨ੍ਹਾਂ ਦੀ ਯਾਦ ਵਿੱਚ ਸਲਾਨਾ ਬਰਸੀ ਮਨਾਈ ਜਾਂਦੀ ਹੈ । ਅਜਿਹੇ ਮਹਾ ਪੁਰਸ਼ਾਂ ਦਾ ਜੀਵਨ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਸਰੋਤ ਬਣਿਆ ।
ਵੱਲੋਂ: ਮੁੱਖ ਸੇਵਾਦਾਰ ਬਾਬਾ ਜਸਵੀਰ ਸਿੰਘ ਜੀ ਗੁਰਦੁਆਰਾ ਬਾਬਾ ਨੰਦ ਸਿੰਘ ਜੀ, ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ, ਸਮੂਹ ਨਗਰ ਨਿਵਾਸੀ ਸੰਗਤਾਂ (ਲੋਹਾਰਾ)