ਬਟਾਲਾ 5 ਸਤੰਬਰ (ਅਮ੍ਰਿਤਪਾਲ ਸਿੰਧੂ) ਕੱਲ੍ਹ ਦੁਪਹਿਰੇ ਬਟਾਲਾ ਦੇ ਜਲੰਧਰ ਰੋਡ ਤੇ ਹੰਸਾਲ ਪੁਲ ਨੇੜੇ ਹੋਏ ਧਮਾਕੇ ਨਾਲ ਹੁਣ ਤੱਕ 24 ਤੋ ਵੱਧ ਲੋਕਾਂ ਦੇ ਮਾਰੇ ਜਾਣ ਦੀ ਖਬਰ ਪ੍ਰਾਪਤ ਹੋਈ ਹੈ । 27 ਲੋਕ ਜਖਮੀ ਦੱਸੇ ਜਾ ਰਹੇ ਹਨ । ਇਸ ਧਮਾਕੇ ‘ਚ ਫੈਕਟਰੀ ਮਾਲਕ ਵੀ ਮਾਰਿਆ ਗਿਆ ਤੇ ਪਰਿਵਾਰਕ ਮੈਂਬਰ ਬੁਰੀ ਤਰ੍ਹਾਂ ਨਾਲ ਜਖਮੀ ਹੋਏ ਹਨ। ਇਸ ਦਰਦਨਾਕ ਘਟਨਾ ਤੋ ਬਾਅਦ ਮੁੱਖ ਮੰਤਰੀ ਵੱਲੋਂ ਮੈਜਿਸਟ੍ਰੇਟੀ ਜਾਂਚ ਦੇ ਹੁਕਮ ਦਿੱਤੇ ਗਏ ਹਨ । ਘਟਨਾ ਦਾ ਜਾਇਜ਼ਾ ਲੈਣ ਲਈ ਕੈਬਨਿਟ ਮੰਤਰੀ ਤਿਰਪਤ ਰਜਿੰਦਰ ਸਿੰਘ ਬਾਜਵਾ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਸ੍ਰੀ ਹਰਗੋਬਿੰਦਪੁਰ ਤੋਂ ਵਿਧਾਇਕ ਬਲਵਿੰਦਰ ਸਿੰਘ ਵੀ ਪਹੁੰਚੇ ।ਸਹਿਕਾਰਤਾ ਮੰਤਰੀ ਰੰਧਾਵਾ ਵੱਲੋਂ ਮ੍ਰਿਤਕਾ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਤੇ ਗੰਭੀਰ ਜਖਮੀਆ ਨੂੰ 50-50 ਹਜਾਰ ਰੁਪਏ ਜਖਮੀਆ ਨੂੰ 25-25 ਹਜਾਰ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਹੈ ।