ਫ਼ਤਿਹਗੜ੍ਹ ਪੰਜਤੂਰ ਵਿਖੇ ਵੀ ਕਰੋਨਾ ਪੋਜਿਟਵ ਮਰੀਜ਼ ਆਇਆ ਸਾਹਮਣੇ

 ਫਤਹਿਗੜ੍ਹ ਪੰਜਤੂਰ 2 ਜੁਲਾਈ (ਸਤਿਨਾਮ ਦਾਨੇ ਵਾਲੀਆ) 

ਕਸਬਾ ਫਤਿਹਗੜ੍ਹ ਪੰਜਤੂਰ ਵਿਖੇ ਵੀ ਭਿਆਨਕ ਮਹਾਂਮਾਰੀ ਬੀਮਾਰੀ ਕੋਰੋਨਾ ਨੇ ਦਾਅਵਤ ਦੇ ਦਿੱਤੀ ਹੈ  ਸਥਾਨਕ ਸ਼ਹਿਰ ਨਿਵਾਸੀ ਕੁਲਵੰਤ ਕੌਰ ਪਤਨੀ ਰਜਵੰਤ ਸਿੰਘ ਉਮਰ 52 ਸਾਲ ਕਰੋਨਾ ਪੋਜਿਟਵ ਹੋਣ ਦਾ ਸਮਾਚਾਰ ਮਿਲਿਆ ਹੈ ਜਿਸ ਦੀ ਜਾਣਕਾਰੀ ਦਿੰਦਿਆਂ ਫਾਰਮਾਸਿਸਟ ਡਾ ਗੁਰਵਿੰਦਰ ਸਿੰਘ  ਮੱਲੀ ਨੇ ਦੱਸਿਆ ਕਿ ਪਿਛਲੇ ਦੋ ਦਿਨਾ ਚ ਸਰਕਾਰੀ ਡਿਸਪੈਂਸਰੀ ਵਿਖੇ ਬੇੈਕ ਮੁਲਾਜ਼ਮਾ ਸਮੇਤ  20 ਵਿਆਕਤੀਆ ਦੇ ਟੈਸਟ ਲਏ ਗਏ ਸਨ ਜਿਨ੍ਹਾਂ ਵਿੱਚੋਂ ਉੱਨੀ ਵਿਅਕਤੀਆਂ ਦੀ ਰਿਪੋਰਟ ਨੈਗਟਿਵ ਆਈ ਹੈ ਤੇ ਇੱਕ ਲੇਡੀਜ਼ ਕੁਲਵੰਤ ਕੌਰ ਦੀ ਰਿਪੋਰਟ ਕਰੋਨਾ ਪੋਜਿਟਵ  ਪਾਈ ਗਈ  ਹੈ ਤੇ ਜਿਸ ਨੂੰ ਐਂਬੂਲੈਂਸ ਰਾਹੀਂ ਬਾਘਾ ਪੁਰਾਣਾ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ ਉਨ੍ਹਾਂ ਇਹ ਵੀ ਦੱਸਿਆ ਕਿ ਇਸ ਪਰਿਵਾਰ ਦੇ ਬਾਕੀ 11 ਮੇੈਬਰਾ ਨੂੰ ਘਰ ਵਿੱਚ ਇਕਾਂਤਵਾਸ ਕੀਤਾ ਗਿਆ ਹੈ ਜਿਨ੍ਹਾਂ ਦੇ ਕੱਲ੍ਹ ਟੈਸਟ ਕੀਤੇ ਜਾਣਗੇ ਉਨ੍ਹਾਂ ਇਹ ਵੀ ਦੱਸਿਆ ਕਿ ਇਸ ਤੋਂ ਇਲਾਵਾ ਇਸ ਪਰਿਵਾਰ ਦੇ ਮੈਂਬਰ ਜਿੱਥੇ ਵੀ ਕੰਮ ਕਰਦੇ ਸਨ ਉਨ੍ਹਾਂ ਪਰਿਵਾਰਾਂ ਦੇ ਵੀ ਟੈਸਟ ਲਏ ਜਾਣਗੇ ਇਸ ਮੌਕੇ ਸਿਹਤ ਵਿਭਾਗ ਦੇ ਡਾ ਕੁਲਵਿੰਦਰ ਸਿੰਘ ਬਲਰਾਜ ਸਿੰਘ ਗੁਰਨਾਮ ਸਿੰਘ ਕਰਮਜੀਤ ਕੌਰ ਅਤੇ ਥਾਣਾ ਮੁਖੀ ਅਮਨਦੀਪ ਸਿੰਘ ਤੇ ਨਗਰ ਪੰਚਾਇਤ ਪ੍ਰਧਾਨ  ਅਮਨਦੀਪ ਸਿੰਘ ਗਿੱਲ ਨੇ ਬਾਕੀ ਪਰਿਵਾਰਾਂ ਨੂੰ ਸਰਕਾਰੀ ਨਿਯਮਾਂ ਅਨੁਸਾਰ ਘਰੇ ਰਹਿਣ ਲਈ ਹਦਾਇਤ ਕੀਤੀ ਮਰੀਜ਼ ਦੇ ਘਰ ਤੇ ਸ਼ਹਿਰ ਦੀ ਮੁੱਖ ਗਲੀ ਨੂੰ ਮੌਕੇ ਤੇ ਹੀ ਸੈਨੀਟੇਜਰ ਨਾਲ ਸਪਰੇੈਅ ਕੀਤਾ ਗਿਆ 

Leave a Reply

Your email address will not be published. Required fields are marked *