ਫਤਿਹਗਡ਼੍ਹ ਪੰਜਤੂਰ
/24 ਜਨਵਰੀ ਮਹਿੰਦਰ ਸਿੰਘ ਸਹੋਤਾ ਸਤਨਾਮ ਸਿੰਘ/
2022 ਦੀਆਂ ਵਿਧਾਨ ਸਭਾ ਚੋਣਾਂ ਦਾ ਬਿਗਲ ਵੱਜਦਿਆਂ ਹੀ ਸਿਆਸੀ ਪਾਰਟੀਆਂ ਨੇ ਆਪਣੇ ਹਲਕੇ ਅੰਦਰ ਵਰਕਰਾਂ ਆਗੂਆਂ ਅਤੇ ਵੋਟਰਾਂ ਨੂੰ ਮਿਲਣ ਦੀ ਰਫ਼ਤਾਰ ਤੇਜ ਕਰ ਦਿੱਤੀ ਹੈ । ਅਤੇ ਹਰ ਕਸਬੇ ਸ਼ਹਿਰ ਅੰਦਰ ਆਪਣੇ ਦਫ਼ਤਰ ਖੋਲ੍ਹਣ ਦੀ ਪ੍ਰਕਿਰਿਆ ਆਰੰਭ ਕਰ ਦਿੱਤੀ ਹੈ । ਇਸੇ ਲੜੀ ਤਹਿਤ ਹੀ ਸ਼੍ਰੋਮਣੀ ਅਕਾਲੀਦਲ ਸਿਮਰਨਜੀਤ ਸਿੰਘ ਮਾਨ ਦੇ ਉਮੀਦਵਾਰ ਬਲਰਾਜ ਸਿੰਘ ਖਾਲਸਾ ਅਤੇ ਪਰਮਜੀਤ ਸਿੰਘ ਗਿੱਲ ਸਰਕਲ ਪ੍ਰਧਾਨ ਫਤਿਹਗਡ਼੍ਹ ਪੰਜਤੂਰ ਦੇ ਯਤਨਾਂ ਸਦਕਾ ਅੱਜ ਕਸਬਾ ਫਤਹਿਗੜ੍ਹ ਪੰਜਤੂਰ ਵਿਖੇ ਦਫ਼ਤਰ ਦਾ ਉਦਘਾਟਨ ਕੀਤਾ ਗਿਆ । ਲੋਕਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਹੁਣ ਤੱਕ 70 ਸਾਲ ਹੋਗੇ ਰਵਾਇਤੀ ਪਾਰਟੀਆਂ ਨੂੰ ਹੀ ਵੋਟ ਪਾਈ ਹੈ । ਤੇ ਇਨ੍ਹਾਂ ਨੇ ਆਪਣੇ ਰਾਜਾ ਵਿੱਚ ਗਲੀਆਂ ਨਾਲੀਆਂ ਦੇ ਵਿਕਾਸ ਤੋਂ ਬਿਨਾਂ ਹੋਰ ਕੁਝ ਨਹੀਂ ਕੀਤਾ ।
ਉਨ੍ਹਾਂ ਕਿਹਾ ਕਿ ਇਸ ਵਾਰ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਕਾਮਜਾਪ ਕਰੋ ਤਾਂ ਪੰਜਾਬ ਚੋਂ ਭ੍ਰਿਸ਼ਟਾਚਾਰ ,ਰੇਤ ਮਾਫੀਆ , ਕੇਬਲ ਮਾਫੀਆ ਅਤੇ ਨਸ਼ੇ ਵਰਗੇ ਕਲੰਕ ਰੋਕ ਅਤੇ ਸਰਕਾਰੇ ਦਰਬਾਰੇ ਹੋ ਰਹੀ ਠੱਗੀ ਨੂੰ ਖਤਮ ਕਰ ਦਿਆਂਗੇ । ਉਨ੍ਹਾਂ ਇਹ ਵੀ ਕਿਹਾ ਕਿ ਅੱਜ ਸੂਬੇ ਅੰਦਰ ਵਪਾਰਕ ਧੰਦਾ ਸਿਹਤ ਸਹੂਲਤਾਂ ਵਿੱਦਿਅਕ ਅਦਾਰੇ ਨੋਜਵਾਨਾਂ ਨੂੰ ਰੁਜ਼ਗਾਰ ਦੀ ਲੋੜ ਸੀ । ਜੋ ਕਿ ਨਾਂ ਮਿਲਣ ਕਰਕੇ ਗ਼ਲਤ ਸੰਗਤਾਂ ਦਾ ਸ਼ਿਕਾਰ ਹੋਏ ਹਨ । ਅਤੇ ਨਸ਼ਿਆਂ ਦੇ ਦਲਦਲ ਵਿੱਚ ਫਸ ਚੁੱਕੇ ਹਨ । ਇਸ ਮੌਕੇ ਉਨ੍ਹਾਂ ਨੇ ਕਸਬਾ ਫਤਹਿਗੜ੍ਹ ਪੰਜਤੂਰ ਵਿਖੇ ਵੀ ਡੋਰ ਟੂ ਡੋਰ ਵਰਕ ਕੀਤਾ । ਇਸ ਮੌਕੇ ਉਨ੍ਹਾਂ ਨਾਲ ਜਗਜੀਤ ਸਿੰਘ ਪ੍ਰੀਤਮ ਸਿੰਘ ਧਰਮੀਫੌਜੀ ਬਾਦਲ ਸਿੰਘ ਅਰਜਨ ਸਿੰਘ ਮਨੋਹਰ ਸਿੰਘ ਦੀਪ ਸਿੰਘ ਲਖਵਿੰਦਰ ਸਿੰਘ ਆਦਿ ਹਾਜ਼ਰ ਸਨ ।