ਪੱਤਰਕਾਰ ਸਤਨਾਮ ਸਿੰਘ ਘਾਰੂ ਨੂੰ ਸਦਮਾ, ਚਾਚੀ ਦਾ ਦਿਹਾਂਤ

 

ਧਰਮਕੋਟ (ਜਗਰਾਜ ਸਿੰਘ ਗਿੱਲ,ਰਿੱਕੀ ਕੈਲਵੀ, ਰਤਨ ਸਿੰਘ)

 

ਧਰਮਕੋਟ ਤੋਂ ਪੱਤਰਕਾਰ ਸਤਨਾਮ ਸਿੰਘ ਘਾਰੂ ਅਤੇ ਸਮੂਹ ਘਾਰੂ ਪਰਿਵਾਰ ਨੂੰ ਉਸ ਸਮੇਂ ਗਹਿਰਾ ਸਦਮਾਂ ਲੱਗਾ, ਜਦ ਉਹਨਾਂ ਦੇ ਸਤਿਕਾਰਯੋਗ ਚਾਚੀ ਜੀ  ਗੁਰਦੇਵ ਕੌਰ ਧਰਮਪਤਨੀ ਏਐਸਆਈ ਮੇਜਰ ਸਿੰਘ (ਗੰਨਮੈਨ ਐਸਡੀਐਮ ਧਰਮਕੋਟ) ਆਪਣੀ ਸਵਾਸਾਂ ਦੀ ਪੂੰਜੀ ਭੋਗਦੇ ਹੋਏ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ | ਮਾਤਾ ਗੁਰਦੇਵ ਕੌਰ ਦੀ ਮਿ੍ਤਕ ਦੇਹ ਦਾ ਸੰਸਕਾਰ ਧਰਮਕੋਟ ਵਿਖੇ ਕੀਤਾ ਗਿਆ ਅਤੇ ਉਹਨਾ ਦੇ ਅੰਗੀਠੇ ਨੂੰ ਅਗਨ ਉਹਨਾ ਦੇ ਬੇਟਿਆਂ ਵੱਲੋਂ ਦਿੱਤੀ ਗਈ | ਇਸ ਦੁਖਦਾਈ ਸਮੇਂ ਦੌਰਾਨ ਏਐਸਆਈ ਮੇਜਰ ਸਿੰਘ, ਪੱਤਰਕਾਰ ਸਤਨਾਮ ਸਿੰਘ ਘਾਰੂ ਅਤੇ ਉਹਨਾ ਦੇ ਬੇਟੇ ਦਵਿੰਦਰਜੀਤ ਸਿੰਘ, ਜਮਸ਼ੇਰ ਸਿੰਘ ਨਾਲ ਇਲਾਕੇ ਦੀਆਂ ਰਾਜਨੀਤਿਕ, ਧਾਰਮਿਕ ਅਤੇ ਸਮਾਜਸੇਵੀ ਸ਼ਖਸ਼ੀਅਤਾਂ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ |

Leave a Reply

Your email address will not be published. Required fields are marked *