ਮੋਗਾ 2 ਜੁਲਾਈ (ਜਗਰਾਜ ਲੋਹਾਰਾ, ਕੁਲਦੀਪ ਗੋਹਲ)
ਜ਼ਿਲ੍ਹਾ ਮੈਜਿਸਟ੍ਰ਼ੇਟ ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਜਾਰੀ ਕੀਤੇ ਗਏ ਅਨਲਾਕ 2 ਤਹਿਤ ਨਵੀਆ ਹਦਾਇਤਾਂ ਅਨੁਸਾਰ ਰਾਤ ਦੇ ਸਮੇ ਦਾ ਕਰਫਿਊ ਰਾਤ 10 ਵਜੇ ਤੋ ਸਵੇਰੇ 5 ਵਜੇ ਤੱਕ ਦਾ ਨਿਰਧਾਰਿਤ ਕੀਤਾ ਗਿਆ ਹੇ।
ਉਨ੍ਰਾਂ ਦੱਸਿਆ ਕਿ ਇਹ ਕਰਫਿਊ 31 ਜੁਲਾਈ 2020 ਤੱਕ ਲਾਗੂ ਰਹੇਗਾ। ਰਾਤ 10 ਵਜੇ ਤੋ ਸਵੇਰੇ 5 ਵਜੇ ਤੱਕ ਗੈਰ ਜਰੂਰੀ ਕਾਰਜਾਂ ਲਈ ਕੀਤੀ ਜਾਣ ਵਾਲੀ ਆਵਾਜਾਈ ਉੱਤੇ ਪੂਰਨ ਰੂਪ ਵਿੱਚ ਪਾਬੰਦੀ ਲਗਾਈ ਗਈ ਹੈ (ਸਿਵਾਏ ਅਤੀ ਜਰੂਰੀ ਗਤੀਵਿਧੀਆਂ)। ਉਨ੍ਹਾਂ ਦੱਸਿਆ ਕਿ ਰਾਤ ਦੇ ਰਾਤ ਦੇ ਕਰਫਿਊ ਦੌਰਾਨ ਉਨ੍ਹਾਂ ਲੋਕਾਂ ਨੂੰ ਆਵਾਜਾਈ ਦੀ ਇਜ਼ਾਜਤ ਹੈ ਜਿਹੜੇ ਉਦਯੋਗਿਕ ਅਦਾਰਿਆਂ ਵਿੱਚ ਸ਼ਿਫਟਾਂ ਦਾ ਸੰਚਾਲਨ ਕਰਦੇ ਹਨ, ਰਾਸ਼ਟਰੀ ਅਤੇ ਰਾਜ ਮਾਰਗਾਂ ਤੇ ਵਿਅਕਤੀਆਂ ਅਤੇ ਵਸਤੂਆਂ ਦੀ ਆਵਾਜਾਈ ਦੀ ਇਜ਼ਾਜਤ ਹੈ। ਬੱਸਾਂ, ਰੇਲ ਗੱਡੀਆ ਅਤੇ ਜਹਾਜ ਤੋ ਉਤਰਨ ਤੋ ਬਾਅਦ ਯਾਤਰੀਆਂ ਦੇ ਜ਼ਿਲਾ ਮੋਗਾ ਵਿੱਚ ਆਪਣੀ ਮੇੰਜ਼ਿਲ ਤੱਕ ਪਹੁੰਚਣ ਲਈ ਸਮੇਤ ਹੋਰ ਜਰੂਰੀ ਕਾਰਜਾਂ ਲਈ ਆਵਾਜਾਈ ਦੀ ਇਜਾਜਤ ਹੈ।
ਜ਼ਿਲ੍ਹਾ ਮੋਗਾ ਦੀ ਹਦੂਦ ਅੰਦਰ ਮਿਤੀ 1 ਜੂਨ ਤੋ 30 ਜੂਨ 2020 ਤੱਕ ਰਾਤ 9 ਵਜੇ ਤੋ ਸਵੇਰੇ 5 ਵਜੇ ਤੱਕ ਗੈਰ ਜਰੂਰੀ ਕਾਰਜਾਂ ਲਈ ਕੀਤੀ ਜਾਣ ਵਾਲੀ ਮੂਵਮੈਟ ਤੇ ਪਾਬੰਦੀ ਲਗਾਉਣ ਲਈ ਰਾਤ ਦਾ ਕਰਫਿਊ ਲਗਾਇਆ ਗਿਆ ਸੀ।