ਮਹਿਲਾਂ ਕੌਮਾਂਤਰੀ ਦਿਵਸ ਤੇ ਪੰਜਾਬ ਸਰਕਾਰ ਦਾ ਔਰਤਾਂ ਨੂੰ ਵੱਡਾ ਤੋਹਫਾ
ਬੱਧਨੀ ਕਲਾਂ ਮੋਗਾ, 6 ਮਾਰਚ ( ਚਮਕੌਰ ਸਿੰਘ ਲੋਪੋਂ ) ਸਰਕਾਰੀ ਬੱਸਾਂ ਵਿਚ ਔਰਤਾਂ ਨੂੰ ਕਿਰਾਏ ਵਿਚ 50 ਫ਼ੀਸਦੀ ਛੋਟ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਕੌਮਾਂਤਰੀ ਮਹਿਲਾ ਦਿਵਸ ਨੂੰ ਸਮਰਪਿਤ ਕੀਤਾ ਗਿਆਂ ਵੱਡਾ ਐਲਾਨ ਅਤੇ ਔਰਤਾਂ ਲਈ ਵੱਡਾ ਤੋਹਫਾਂ ਹੈ। ਇਹ ਪ੍ਰਗਟਾਵਾਂ ਮਹਿਲਾਂ ਕਾਂਗਰਸ ਮੋਗਾ ਦੀ ਪ੍ਰਧਾਨ ਕਮਲਜੀਤ ਕੌਰ ਕਮਲ ਧੱਲੇਕੇ ਨੇ ਬੱਸ ਭਾੜੇ ‘ਚ ਔਰਤਾਂ ਨੂੰ ਮਿਲੀ ਵੱਡੀ ਛੋਟ ਤੇ ਵਧਾਈ ਦਿੰਦਿਆਂ ਅਤੇ ਪੰਜਾਬ ਦੀ ਕਾਗਰਸ ਸਰਕਾਰ ਦਾ ਧੰਨਵਾਦ ਕਰਦਿਆਂ ਕੀਤਾ। ਕਮਲ ਧੱਲੇਕੇ ਨੇ ਕਿਹਾ ਕਿ ਕਾਗਰਸ ਪਾਰਟੀ ਨੇ ਹਮੇਸ਼ਾ ਔਰਤਾਂ ਨੂੰ ਬਣਦਾ ਜਿਥੇ ਮਾਣ ਸਨਮਾਨ ਦਿੱਤਾ ਉਥੇ ਔਰਤਾਂ ਦੀ ਰਾਖੀ ਲਈ ਅਤੇ ਹੋ ਰਹੇ ਸ਼ੋਸਨ ਨੂੰ ਨੱਥ ਪਾਉਣ ਲਈ ਰਾਤ ਦੇ ਸਮੇਂ ਕਿਸੇ ਵੀ ਔਰਤ ਨੂੰ ਹੈਲਪਲਾਇਨ ਨੰਬਰ ‘ਤੇ ਫੋਨ ਕਰਨ ਤੇ ਉਸ ਨੂੰ ਘਰ ਤੱਕ ਛੱਡਣ ਲਈ ਪੰਜਾਬ ਪੁਲਿਸ ਦੇ ਮਹਿਲਾ ਕਰਕਚਾਰੀ ਤਾਇਨਾਤ ਹਨ। ਉਹਨਾ ਕਿਹਾ ਕਿ 8 ਮਾਰਚ ਕੌਮਾਂਤਰੀ ਮਹਿਲਾ ਦਿਵਸ ਸਮਰਪਿਤ ਸਰਕਾਰ ਵੱਲੋਂ ਸਮਾਜ ‘ਚ ਔਰਤ ਨੂੰ ਵਧੇਰੇ ਸਮਰੱਥ ਬਣਾਉਣ ਲਈ 7 ਤ। 8 ਮਾਰਚ ਦੀ ਦਰਮਿਆਨੀ ਰਾਤ ਨੂੰ ਹਰ ਜਿਲ੍ਹੇ ‘ਚ ਸੜਕਾ ਤੇ ਲੜਕੀਆਂ ਲਈ ਸਾਇੰਕਲਿੰਗ (ਨ੍ਰਿਤ) ਆਦਿ ਹੋਵੇਗਾ । ਪੰਜਾਬ ਸਰਕਾਰ ਔਰਤਾਂ ਨੂੰ ਹਰ ਸਹੂਲਤ ਦੇਣ ਲਹੀ ਬਚਨਵੱਧ ਹੈ। ਕਮਲ ਨੇ ਕਿਹਾ ਕਿ ਜੋ ਹੋਰ ਔਰਤਾਂ ਦੀਆਂ ਮੁਸਕਲਾ ਹਨ ਉਹਨਾ ਨੂੰ ਵੀ ਜਲਦੀ ਹੱਲ ਕਰ ਲਿਆਂ ਜਾਵੇਗਾ, ਕਾਗਰਸ ਰਾਜ ‘ਚ ਔਰਤਾਂ ੂ ਕੋਈ ਵੀ ਮੁਸਕਲ ਨਹੀ ਆਉਣ ਦਿੱਤੀ ਜਾਵੇਗੀ।