ਜਗਰਾਜ ਸਿੰਘ ਗਿੱਲ
ਕੋਟ ਈਸੇ ਖਾਂ 18 ਨਵੰਬਰ
ਪੰਜਾਬ ਰੈਵੀਨਿਊ ਆਫੀਸਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਸ੍ਰੀ ਗੁਰਦੇਵ ਸਿੰਘ ਧੰਮ ਦੇ ਜਿਲਾ ਮਾਲ ਅਫਸਰ ਤੋਂ ਪੀਸੀਐਸ ਦੇ ਕੇਡਰ ਵਿੱਚ ਤਰੱਕੀ ਹੋ ਜਾਣ ਦੇ ਫਲ ਸਰੂਪ ਇਸ ਬਾਡੀ ਦੀ ਨਵੀਂ ਚੋਣ ਕੀਤੀ ਗਈ ਜਿਸ ਵਿੱਚ ਨੈਬ ਤਹਿਸੀਲਦਾਰ ਸੁਖਚਰਨ ਸਿੰਘ ਚੰਨੀ ਨੂੰ ਸੂਬੇ ਦਾ ਨਵਾਂ ਪ੍ਰਧਾਨ ਅਤੇ ਨਾਇਬ ਤਹਿਸੀਲਦਾਰ ਮਨਿੰਦਰ ਸਿੰਘ ਨੂੰ ਸੂਬੇ ਦਾ ਜਨਰਲ ਸਕੱਤਰ ਚੁਣ ਲਿਆ ਗਿਆ। ਇਸੇ ਤਰ੍ਹਾਂ ਹੀ ਸ੍ਰੀ ਗੁਰਤੇਜ ਸਿੰਘ ਗਿੱਲ ਜੋ ਕਿ ਕੋਟ ਈਸੇ ਖਾਂ ਵਿਖੇ ਬਤੌਰ ਨਾਇਬ ਤਹਿਸੀਲਦਾਰ ਸੇਵਾ ਨਿਭਾ ਰਹੇ ਹਨ ਅਤੇ ਜੋ ਕਿ ਮੁਢ ਤੋਂ ਹੀ ਯੂਨੀਅਨਿਸਟ ਹੋਣ ਨਾਤੇ ਆਪਣੇ ਵਰਗ ਦੀ ਪੂਰੀ ਤਨ ਦੇਹੀ ਨਾਲ ਸੇਵਾ ਕਰਦੇ ਆ ਰਹੇ ਹਨ ਇਸੇ ਕਾਰਨ ਉਹਨਾਂ ਦੀਆਂ ਸੇਵਾਵਾਂ ਨੂੰ ਮਦੇ ਨਜ਼ਰ ਰੱਖਦਿਆਂ ਪੰਜਾਬ ਰੈਵੀਨਿਊ ਅਫੀਸਰ ਐਸੋਸੀਏਸ਼ਨ ਨੇ ਉਹਨਾਂ ਤੇ ਵੱਡੀ ਜਿੰਮੇਵਾਰੀ ਪਾਉਂਦੇ ਹੋਏ ਉਹਨਾਂ ਨੂੰ ਫਿਰੋਜਪੁਰ ਡਿਵੀਜ਼ਨ ਦਾ ਬਤੌਰ ਪ੍ਰਧਾਨ ਚੁਣ ਲਿਆ ਗਿਆ ਹੈ ਜਿਨਾਂ ਨਾਲ ਰੇਸ਼ਮ ਸਿੰਘ ਸੀਨੀਅਰ ਮੀਤ ਪ੍ਰਧਾਨ ਤਹਿਸੀਲਦਾਰ ਧਰਮਕੋਟ ਅਤੇ ਹਰਮੀਤ ਸਿੰਘ ਜਨਰਲ ਸਕੱਤਰ ਨਾਇਬ ਤਹਿਸੀਲਦਾਰ ਮੋਗਾ ਬਣਾਏ ਗਏ ਹਨ।। ਇਸ ਸਮੇਂ ਨਵੇਂ ਚੁਣੇ ਗਏ ਅਹੁਦੇਦਾਰਾਂ ਨੇ ਵਿਸ਼ਵਾਸ ਦਵਾਇਆ ਕਿ ਉਹ ਪੂਰੀ ਤਨਦੇਹੀ ਨਾਲ ਇਸ ਵਰਗ ਦੀ ਸੇਵਾ ਕਰਦੇ ਰਹਿਣਗੇ ਅਤੇ ਕਿਸੇ ਵੀ ਮੁਸ਼ਕਲ ਦਾ ਸਾਹਮਣਾ ਸਾਰਿਆਂ ਦੇ ਸਹਿਯੋਗ ਨਾਲ ਕਰਨ ਹੱਲ ਕਰਨ ਦੀ ਭਰਪੂਰ ਕੋਸ਼ਿਸ਼ ਕਰਨਗੇ।