ਪੰਜਾਬ ਬੰਦ ਲਈ ਕਿਸਾਨਾਂ ਦਾ ਸਾਥ ਦੇਣ ਲਈ ਇਲਾਕਾ ਨਿਵਾਸੀਆਂ ਦਾ ਧੰਨਵਾਦ / ਅਵਤਾਰ , ਖੇਲਾ
ਮੋਗਾ /ਜਗਰਾਜ ਗਿੱਲ, ਰਿੱਕੀ ਕੈਲਵੀ/
ਅੱਜ ਧਰਮਕੋਟ ਵਿਖੇ ਹਲਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ ਦੇ ਪੀ ਏ ਅਵਤਾਰ ਸਿੰਘ ਅਤੇ ਪੀ ਏ ਟੂ ਸੋਹਣਾ ਖੇਲਾ ਨੇ ਅੱਜ ਨਿਊਜ਼ ਪੰਜਾਬ ਦੀ ਚੈਨਲ ਨਾਲ ਗੱਲਬਾਤ ਕਰਦੇ ਹੋਏ ਕਿਹਾ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਆਰਡੀਨੈਂਸ ਵਿਰੁੱਧ ਇਲਾਕਾ ਨਿਵਾਸੀਆਂ ਵੱਲੋਂ ਕਿਸਾਨਾਂ ਨੂੰ ਭਰਵਾਂ ਹੁਗਾਰਾ ਦੇਣ ਤੇ ਉਨ੍ਹਾਂ ਦਾ ਧੰਨਵਾਦ ਕੀਤਾ ਉਨ੍ਹਾਂ ਕਿਹਾ ਕਿ ਕੇਂਦਰ ਦੀਆਂ ਲੋਕ ਮਾਰੂ ਨੀਤੀਆਂ ਤੋਂ ਬਚਣ ਲਈ ਇਕਜੁੱਟ ਹੋਣਾ ਬਹੁਤ ਜ਼ਰੂਰੀ ਹੈ ਉਨ੍ਹਾਂ ਸਾਰੇ ਹੀ ਕਿਸਾਨਾਂ ਤੇ ਵਪਾਰੀਆਂ ਭਰਾਵਾਂ ਨੂੰ ਅਪੀਲ ਕੀਤੀ ਕਿ ਅੱਗੇ ਵੀ ਜੇ ਲੋੜ ਪੈਂਦੀ ਹੈ ਤਾਂ ਇਸੇ ਤਰ੍ਹਾਂ ਹੀ ਇਕਜੁੱਟ ਹੋ ਕੇ ਰੋਸ ਪ੍ਰਗਟਾਵਾ ਕਰਕੇ ਇਸ ਬਿਲ ਨੂੰ ਰੱਦ ਕਰਨ ਲਈ ਕੇਂਦਰ ਸਰਕਾਰ ਨੂੰ ਮਜਬੂਰ ਕਰਨਾ ਪਵੇਗਾ ਪੰਜਾਬ ਵਿੱਚ ਇਸ ਕਾਲੇ ਕਾਨੂੰਨ ਨੂੰ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ ਕਿਸਾਨੀ ਪੰਜਾਬ ਦਾ ਮੁੱਖ ਕਿੱਤਾ ਹੈ ਅਤੇ ਪੰਜਾਬ ਦਾ ਵਪਾਰ ਵੀ ਕਿਸਾਨੀ ਤੇ ਹੀ ਟਿਕਿਆ ਹੋਇਆ ਹੈ ਇਸ ਲਈ ਕਿਸਾਨੀ ਨੂੰ ਬਚਾਉਣ ਲਈ ਹਰ ਵਪਾਰੀ ਵਰਗ ਵੀ ਕਿਸਾਨ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹਾ ਹੈ ਅਤੇ ਅੱਗੇ ਵੀ ਉਨ੍ਹਾਂ ਨੇ ਅਪੀਲ ਕੀਤੀ ਕਿ ਇਸੇ ਤਰ੍ਹਾਂ ਹੀ ਕਿਸਾਨ ਭਰਾਵਾਂ ਦਾ ਸਾਥ ਦੇ ਕੇ ਇਸ ਬਿੱਲ ਨੂੰ ਅਸੀਂ ਰੱਦ ਕਰਵਾ ਸਕਦੇ ਹਾਂ ਜੇ ਲੋੜ ਪਈ ਤਾਂ ਇਹ ਸੰਘਰਸ਼ ਵੱਡੇ ਪੱਧਰ ਤੇ ਜਾਰੀ ਰੱਖਿਆ ਜਾਵੇਗਾ