ਚੰਡੀਗੜ੍ਹ ,28 ਜਨਵਰੀ (ਜਗਰਾਜ ਸਿੰਘ ਗਿੱਲ)
:ਪੰਜਾਬ ਭਰ ਵਿੱਚ ਕਾਂਗਰਸ ਹਾਈ ਕਮਾਂਡ ਦੀ ਤਰਫੋਂ ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਕਮੇਟੀ ਨਾਲ ਸਬੰਧਤ ਕਿਸੇ ਵੀ ਮਹਿਲਾ ਨੂੰ ਟਿਕਟ ਨਹੀਂ ਦਿੱਤੀ ਗਈ ,ਜਦਕਿ ਮਹਿਲਾ ਕਾਂਗਰਸ ਕਮੇਟੀ ਦੀ ਤਰਫੋਂ ਕੁੱਲ 12 ਔਰਤ ਨੇਤਾਵਾਂ ਦੇ ਵੱਲੋਂ ਟਿਕਟ ਲਈ ਅਪਲਾਈ ਕੀਤਾ ਗਿਆ ਸੀ । ਇਹ ਗੱਲ ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਬਲਵੀਰ ਰਾਣੀ ਸੋਢੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ , ਬਲਵੀਰ ਰਾਣੀ ਸੋਢੀ ਨੇ ਕਿਹਾ ਕਿ ਅੱਜ ਸਿਰਫ ਉਨ੍ਹਾਂ ਨੂੰ ਹੀ ਫਗਵਾੜਾ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਟਿਕਟ ਨਾ ਮਿਲਣ ਦਾ ਨਹੀਂ ਬਲਕਿ ਪੰਜਾਬ ਭਰ ਦੀਆਂ ਸਮੁੱਚੀਆਂ ਔਰਤਾਂ ਦੇ ਸਤਿਕਾਰ ਦਾ ਮਾਮਲਾ ਹੈ । ਬਲਵੀਰ ਰਾਣੀ ਸੋਢੀ ਨੇ ਕਿਹਾ ਕਿ
ਇਸ ਮੌਕੇ ਤੇ ਕਾਂਗਰਸ ਦੀ ਸੀਨੀਅਰ ਨੇਤਾ ਲੀਨਾ ਟਪਾਰੀਆ ਨੇ ਕਿਹਾ ਕਿ ਸਾਡੀ ਪੰਜਾਬ ਦੀਆਂ ਸਮੁੱਚੀਆਂ ਮਹਿਲਾਵਾਂ ਦੀ ਕਾਂਗਰਸ ਨੇਤਾ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ, ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ
ਹੋਰਾਂ ਨੂੰ ਇਹ ਪੁਰਜ਼ੋਰ ਅਪੀਲ ਹੈ ਕਿ ਉਹ ਪੰਜਾਬ ਦੀਆਂ ਮਹਿਲਾਵਾਂ ਦੇ ਬਾਰੇ ਵਿਚ ਕੋਈ ਸੰਜੀਦਾ ਫੈਸਲਾ ਜਲਦੀ ਤੋਂ ਜਲਦੀ ਲੈਣ ਤਾਂ ਕਿ ਪੰਜਾਬ ਦੀਆਂ ਮਹਿਲਾਵਾਂ ਦੇ ਇੱਜ਼ਤ ਮਾਣ
ਦੀ ਬਹਾਲੀ ਹੋ ਸਕੇ । ਉਨ੍ਹਾਂ ਕਿਹਾ ਕਿ ਪ੍ਰਿਯੰਕਾ ਗਾਂਧੀ ਨੇ ਇਕ ਨਾਅਰਾ ਦਿੱਤਾ ਸੀ ਕਿ ਧੀ ਪੰਜਾਬ ਦੀ ਆਪਣਾ ਹੱਕ ਜਾਣਦੀ, ਲੜਕੀ ਹੂ ਲੜ ਸ਼ਕਤੀ ਹੂ ਪ੍ਰੰਤੂ ਫਿਰ ਪੰਜਾਬ ਦੀਆਂ ਮਹਿਲਾਵਾਂ ਦੀ ਸਮਰੱਥਾ ਵਿੱਚ ਕਿੱਥੇ ਕਮੀ ਰਹਿ ਗਈ ਕਿ ਕਿਸੇ ਵੀ ਮਹਿਲਾ ਨੇਤਾ ਨੂੰ ਪੰਜਾਬ ਵਿਧਾਨ ਸਭਾ ਦੇ ਵਿੱਚ ਕਿਸੇ ਵੀ ਹਲਕੇ ਤੋਂ ਟਿਕਟ ਨਹੀਂ ਦਿੱਤੀ ਗਈ। ਇੱਥੋਂ ਤੱਕ ਕਿ ਪੰਜਾਬ ਮਹਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਬਲਵੀਰ ਰਾਣੀ ਸੋਢੀ ਨੂੰ ਵੀ ਟਿਕਟ ਨਹੀਂ ਦਿੱਤੀ ਗਈ, ਜਿਨ੍ਹਾਂ ਦੀ ਜਿਨ੍ਹਾਂ ਦੀ ਅਗਵਾਈ ਹੇਠ ਪੰਜਾਬ ਭਰ ਵਿੱਚ ਨੁੱਕੜ ਮੀਟਿੰਗਾਂ, ਰੈਲੀਆਂ, ਅਤੇ ਵੱਡੇ ਇਕੱਠੇ ਕਰਨ ਦੇ ਲਈ ਝੰਡੇ ਅਤੇ ਡੰਡਿਆਂ ਦੇ ਨਾਲ ਪੰਜਾਬ ਦੀਆਂ ਮਹਿਲਾਵਾਂ ਪੁੱਜਦੀਆਂ ਰਹੀਆਂ ਹਨ, ਫਿਰ ਚਾਹੇ ਉਹ ਚੰਡੀਗੜ੍ਹ ਰੈਲੀ ਹੋਵੇ, ਬਠਿੰਡੇ ਮੀਟਿੰਗ ਹੋਵੇ ਜਾਂ ਫਿਰ ਪਟਿਆਲੇ ਕਾਨਫ਼ਰੰਸ ਹੋਵੇ । ਇਸ ਮੌਕੇ ਤੇ
ਅਮਨ ਬਰਾੜ,ਸੰਤੋਸ਼ ਵਰਮਾ,ਸੁਖਜੀਤ ਕੌਰ ਸੁੱਖੀ,ਕਮਲਜੀਤ ਕੌਰ,ਮੀਨੂ ਬੱਗਾ,ਹਰਪ੍ਰੀਤ ਗਿੱਲ,ਕਵਿਤਾ,ਲੀਨਾ ਟਪਾਰੀਆ,ਨਮਿਤਾ ਸੇਤੀਆ. ,ਨੀਨਾ ਸ਼ਰਮਾ , ਰਾਣੀ ਠਾਕੁਰ , ਨੀਲਮ ਰਾਣੀ ,ਕੰਚਨ ਕੁਮਾਰੀ ,ਅਲਕਾ ਮੁਲਤਾਨੀ , ਮਨੀਸ਼ਾ ਕੁਮਾਰੀ,ਗੁਰਚਰਨ ਕੌਰ , ਗੁਰਪ੍ਰੀਤ ਕੌਰ ਸੰਧੂ ਸਮੇਤ ਵੱਡੀ ਗਿਣਤੀ ਵਿਚ ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਕਮੇਟੀ ਦੀਆਂ ਨੇਤਾਵਾਂ ਹਾਜ਼ਰ ਸਨ ।