ਧਰਮਕੋਟ 28 ਜੁਲਾਈ (ਜਗਰਾਜ ਸਿੰਘ ਗਿੱਲ) ਐਸੋਸੀਏਸ਼ਨ ਰਜਿ 169 ਗਾਲਿਬ ਗਰੁੱਪ ਦੇ ਨੰਬਰਦਾਰ ਯੂਨੀਅਨ ਨੇ ਦੋ ਤਰੀਕ ਪਟਿਆਲੇ ਰੈਲੀ ਨੂੰ ਸਫਲ ਬਣਾਉਣ ਵਾਸਤੇ ਨੰਬਰਦਾਰਾਂ ਨੂੰ ਪਿੰਡਾ ਵਿੱਚ ਲਾਹੇਵੰਦ ਕੀਤਾ ਜਾ ਰਿਹਾ ਕਿਉਂ ਕਿ ਸਾਢੇ ਚਾਰ ਸਾਲ ਬੀਤ ਜਾਣ ਦੇ ਵੀ ਬਾਵਜੂਦ ਕਾਂਗਰਸ ਦੀ ਕੈਪਟਨ ਸਰਕਾਰ ਨੇ ਨੰਬਰਦਾਰਾਂ ਨੂੰ ਜਿਉਂ ਦਾ ਤਿਉਂ ਰੱਖਿਆ ਹੋਇਆ ਹੈ ਮਾਇਨੀਫੌਸਟ ਦੇ ਕੀਤੇ ਵਾਅਦਿਆਂ ਨੂੰ ਯਾਦ ਕਰਵਾਉਣ ਵਾਸਤੇ ਦੋ ਅਗਸਤ ਨੂੰ ਪਟਿਆਲੇ ਮੋਤੀ ਮਹਿਲ ਅੱਗੇ ਧਰਨਾ ਅਤੇ ਮੰਗ ਪੱਤਰ ਦਿੱਤਾ ਜਾਵੇਗਾ ਇਹ ਵਿਚਾਰ ਨੰਬਰਦਰ ਤਹਿਸੀਲ ਪ੍ਰਧਾਨ ਹਰਭਿੰਦਰ ਸਿੰਘ ਮਸੀਤਾਂ ਅਤੇ. ਬਲਵੀਰ ਸਿੰਘ ਉੱਪਲ ਸ਼ੈਦੇ ਸ਼ਾਹ ਵਾਲਾ ਨੇ ਕੁਝ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪ੍ਰਗਟ ਸਾਂਝੇ ਕੀਤੇ ਇਨ੍ਹਾਂ ਆਗੂਆਂ ਨੇ ਕਿਹਾ ਹੈ ਕਿ ਕਾਂਗਰਸ ਸਰਕਾਰ ਨੇ ਆਪਣੇ ਵਾਅਦਿਆਂ ਵਿੱਚ ਨੰਬਰਦਾਰੀ ਜੱਦੀ ਪੁਸ਼ਤੀ ਕਰਨੀ ਮਾਣ ਭੱਤਾ ਦੁੱਗਣਾ ਕਰਨਾ ਪਰਿਵਾਰ ਦਾ ਮੁਫ਼ਤ ਸਿਹਤ ਬੀਮਾ ਕਰਨਾ ਟੋਲ ਪਲਾਜ਼ਾ ਫਰੀ ਅਤੇ ਮੁਫ਼ਤ ਬੱਸ ਸਫ਼ਰ ਆਦਿ ਵਧਾ ਕੀਤਾ ਸੀ ਕਾਂਗਰਸ ਸਰਕਾਰ ਨੂੰ ਵਾਅਦਾ ਯਾਦ ਕਰਵਾਉਣ ਵਾਸਤੇ ਪਟਿਆਲਾ ਜਾ ਰਹੇ ਹਾਂ ਇਸ ਮੌਕੇ ਰੇਸ਼ਮ ਸਿੰਘ ਕਾਦਰਵਾਲਾ, ਇਕਬਾਲ ਸਿੰਘ ਕਾਦਰਵਾਲਾ, ਨਛੱਤਰ ਸਿੰਘ ਲਲਿਹਾਂਦੀ, ਬਲਵਿੰਦਰ ਸਿੰਘ ਅਕਾਲੀਆਂਵਾਲਾ, ਚਮਕੌਰ ਸਿੰਘ ਪਮਾਰਾਂ ਵਾਲੀ ਬਸਤੀ, ਪਿੱਪਲ ਸਿੰਘ ਸ਼ੇਰੇਵਾਲਾ ,ਮੋਹਨ ਸਿੰਘ ਬਾਕਰਵਾਲਾ, ਟਹਿਲ ਸਿੰਘ ਖੰਭਾ, ਕਾਰਜ ਸਿੰਘ ਸ਼ਾਹਵਾਲਾ, ਹਰਬੇਲ ਸਿੰਘ ਭੋਏਪੁਰ, ਗੁਰਜੰਟ ਸਿੰਘ ਗਗੜਾ, ਇੰਦਰਜੀਤ ਸਿੰਘ ਮਸੀਤਾਂ, ਹਰਦੀਪ ਸਿੰਘ ਧਰਮਕੋਟ ਆਦਿ ਹਾਜ਼ਰ ਸਨ