ਫਤਹਿਗੜ੍ਹ ਪੰਜਤੂਰ 29 ਅਪ੍ਰੈਲ (ਮਹਿੰਦਰ ਸਿੰਘ ਸਹੋਤਾ)
ਵਾਹ ਉਏ ਪੰਜਾਬ ਦੀ ਸੇਵਕਾਂ ਤੇ ਸਿਆਸਤ ਤੋਂ ਉੱਪਰ ਉੱਠ ਕੇ ਕੰਮ ਕਰਨ ਵਾਲੇ ਸੰਗਰੂਰ ਦੇ ਪਾਰਲੀਮੈਂਟ ਭਗਵੰਤ ਮਾਨ ਇਕ ਤੁਸੀਂ ਹੀ ਪੰਜਾਬ ਦੇ ਲੋਕਾਂ ਨੂੰ ਹਰਮਨ ਪਿਆਰੇ ਲੱਗੇ ਜੋ ਭੇਦਭਾਵ ਛੱਡ ਕੇ ਸੰਸਾਰ ਵਿੱਚ ਫੈਲ ਚੁੱਕੀ ਕਰੋਨਾ ਵਾਏਿਰਸ ਨਾਂ ਦੀ ਭਿਆਨਕ ਬਿਮਾਰੀ ਦੀ ਲਪੇਟ ਵਿੱਚ ਆਏ ਹਰ ਇਨਸਾਨ ਦੀ ਮਦਦ ਕਰ ਰਹੇ ਹੋ ਚਾਹੇ ਉਹ ਕਿਸੇ ਵੀ ਪਿੰਡ ਸ਼ਹਿਰ ਕਸਬੇ ਜਾਂ ਸੂਬੇ ਵਿੱਚ ਹੋਵੇ ਤੁਸੀਂ ਆਪਣੇ ਹਲਕੇ ਦੀ ਤਾਂ ਸੇਵਾ ਕਰਨੀ ਹੀ ਸੀ ਪਰ ਅੱਜ ਪੂਰੇ ਪੰਜਾਬ ਦੇ ਹਰ ਵਰਗ ਦੇ ਮਸੀਹਾ ਬਣ ਚੁੱਕੇ ਹੋ ਅੱਜ ਪੂਰੇ ਸੰਸਾਰ ਵਿੱਚ ਫੈਲ ਚੁੱਕੀ ਕਰੋਨਾ ਨਾਂ ਦੀ ਮਹਾਂਮਾਰੀ ਭਿਆਨਕ ਬਿਮਾਰੀ ਦੀ ਲਪੇਟ ਵਿੱਚ ਜਿੱਥੇ ਹਰ ਇਨਸਾਨ ਨੂੰ ਆਪਣੀ ਜਾਨ ਦਾ ਫਿਕਰ ਸਤਾ ਰਿਹਾ ਹੈ ਉਥੇ ਹੀ ਤੁਸੀਂ ਬਿਨਾਂ ਪ੍ਰਵਾਹ ਕੀਤੇ ਹਰ ਇੱਕ ਦੀ ਮੱਦਦ ਕਰ ਰਹੀ ਹੈ ਚਾਹੇ ਉਹ ਬਾਹਰਲੇ ਦੇਸ਼ਾਂ ਵਿੱਚ ਫਸੇ ਨੌਜਵਾਨਾਂ ਦੀ ਗੱਲ ਹੋਵੇ ਜਾਂ ਫਿਰ ਬਾਡਰਾ ਤੇ ਧਰਮਿਕ ਅਸਥਾਨਾਂ ਤੇ ਤੁਹਾਡੀ ਇਸ ਉਪਰਾਲੇ ਨਾਲ ਹਜ਼ਾਰਾਂ ਜਾਨਾਂ ਆਪਣੇ ਘਰ ਵਾਪਸ ਆ ਚੁੱਕੀਆਂ ਹਨ ਪਰ ਅੱਜ ਹਾੜ੍ਹੀ ਦੀ ਫਸਲ ਦੇ ਮੌਕੇ ਜਿਸ ਤਰ੍ਹਾਂ ਤੁਸੀਂ ਕਿਸਾਨਾਂ ਆੜ੍ਹਤੀਆਂ ਤੇ ਮਜ਼ਦੂਰਾਂ ਲਈ ਮੰਡੀਆਂ ਵਿੱਚ ਡਟੇ ਹੋਏ ਉਹ ਇਹ ਹੀ ਦੇਸ਼ ਦੀ ਸੱਚੀ ਸੇਵਾ ਹੈ ਜ਼ਿਆਦਾਤਰ ਤਾਂ ਸਿਆਸੀ ਲੀਡਰ ਸਿਆਸਤ ਹੀ ਖੇਡ ਰਹੇ ਹਨ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਹਲਕਾ ਧਰਮਕੋਟ ਦੇ ਇੰਚਾਰਜ ਸੰਜੀਵ ਕੁਮਾਰ ਕੋਛੜ ਅਤੇ ਉੱਘੇ ਸਮਾਜ ਸੇਵੀ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਗੁਰਪ੍ਰੀਤ ਸਿੰਘ ਐਡਵੋਕੇਟ ਫਤਹਿਗੜ੍ਹ ਪੰਜਤੂਰ ਅਤੇ ਆਪ ਆਗੂ ਸੁਰਜੀਤ ਲੋਹਾਰਾ ਨੇ ਪ੍ਰੈੱਸ ਨਾਲ ਸਾਂਝਾ ਕੀਤਾ ਉਨ੍ਹਾਂ ਇਹ ਵੀ ਕਿਹਾ ਕਿ ਜਿੱਥੇ ਅੱਜ ਪੰਜਾਬ ਨੂੰ ਇਸ ਮਹਾਂਮਾਰੀ ਬਿਮਾਰੀ ਤੋਂ ਨਿਜਾਤ ਦਿਵਾਓੁਣ ਲਈ ਪੁਲੀਸ ਪ੍ਰਸ਼ਾਸਨ ਅਤੇ ਸਿਹਤ ਸਿਹਤ ਵਿਭਾਗ ਅਤੇ ਸਫ਼ਾਈ ਕਰਮਚਾਰੀ ਮੂਹਰਲੀ ਕਤਾਰ ਵਿੱਚ ਖੜ੍ਹੇ ਹੋ ਕੇ ਇਸ ਬਿਮਾਰੀ ਨਾਲ ਲੜ ਰਹੇ ਹਨ ਉੱਥੇ ਹੀ ਭਗਵੰਤ ਮਾਨ ਨੇ ਸਾਰੇ ਸਿਆਸੀ ਆਗੂਆਂ ਤੋਂ ਉੱਪਰ ਉੱਠ ਕੇ ਲੋਕ ਸੇਵਾ ਕਰਨ ਦਾ ਸੰਦੇਸ਼ ਦਿੱਤਾ ਹੈ