ਧਰਮਕੋਟ 29 ਨਵੰਬਰ (ਗੁਰਪ੍ਰੀਤ ਗਹਿਲੀ)ਭਾਵੇਂ ਪੰਜਾਬ ਦੀ ਅਕਾਲੀ ਸਰਕਾਰ ਅਤੇ ਕਾਂਗਰਸ ਸਰਕਾਰ ਵੱਲੋਂ ਪੇਂਡੂ ਖੇਤਰ ਦੇ ਵਿੱਚ ਮੱਧ ਵਰਗੀ ਲੋਕਾਂ ਦੇ ਬੱਚਿਆਂ ਨੂੰ ਤਕਨੀਕੀ ਸਿੱਖਿਆ ਦੇਣ ਲਈ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਇਨ੍ਹਾਂ ਦਾਅਵਿਆਂ ਦੀ ਅਸਲ ਮੋਗਾ ਜ਼ਿਲ੍ਹਾ ਦੇ ਹਲਕਾ ਧਰਮਕੋਟ ਅਧੀਨ ਪੈਂਦੇ ਪਿੰਡ ਬਾਜੇਕੇ ਚੋਂ ਹਵਾ ਨਿਕਲ ਜਾਂਦੀ ਹੈ ਜਿੱਥੇ ਕਿ 2013 ਦੇ ਵਿੱਚ ਪੰਜਾਬ ਤਕਨੀਕੀ ਯੂਨੀਵਰਸਿਟੀ ਵੱਲੋਂ ਪੰਜਾਬ ਇੰਸਟੀਚੂਟ ਆਫ ਤਕਨਾਲੋਜੀ ਬਾਜੇਕੇ ਮੋਗਾ ਦਾ ਨੀਂਹ ਪੱਥਰ ਉਸ ਸਮੇਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਤਕਨੀਕੀ ਮੰਤਰੀ ਮਦਨ ਮੋਹਨ ਮਿੱਤਲ ਅਤੇ ਹਲਕਾ ਵਿਧਾਇਕ ਜਥੇਦਾਰ ਤੋਤਾ ਸਿੰਘ ਵੱਲੋਂ ਰੱਖ ਕੇ ਹਲਕੇ ਦੇ ਲੋਕਾਂ ਨੂੰ ਭਾਵੇਂ ਖੁਸ਼ ਤਾਂ ਕੀਤਾ ਗਿਆ ਸੀ ਪਰ ਇਸਦੀ ਚਾਰਦੀਵਾਰੀ ਹੋਣ ਤੋਂ ਬਾਅਦ ਸਰਕਾਰ ਬਦਲ ਗਈ ਇਸ ਕਾਲਜ ਦਾ ਸਾਰਾ ਕੰਮ ਠੱਪ ਹੋ ਕੇ ਰਹਿ ਗਿਆ ਜਿੱਥੇ ਕਾਲਜ ਦੇ ਵਿੱਚ ਘਾਹ ਫੂਸ ਅਤੇ ਅੱਕ ਦੇ ਹੀ ਬੂਟੇ ਨਜ਼ਰ ਆਉਂਦੇ ਹਨ ਉੱਥੇ ਅੱਜ ਪਿੰਡ ਵਾਸੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿੰਡ ਦੀ ਪੰਚਾਇਤੀ ਜ਼ਮੀਨ ਚੋਂ ਠਾਰਾਂ ਏਕੜ ਜ਼ਮੀਨ ਇਸ ਕਾਲਜ ਨੂੰ ਨੂੰ ਬਣਾਉਣ ਲਈ ਦਿੱਤੀ ਗਈ ਸੀ ਪਰ ਚਾਰ ਦੀਵਾਰੀ ਕਰ ਦਿੱਤੀ ਗਈ ਅਤੇ ਇੱਕ ਗੇਟ ਲਾ ਦਿੱਤਾ ਗਿਆ ਵਧੀਆ ਨੀਹ ਪੱਥਰ ਵੀ ਲਾ ਦਿੱਤਾ ਇਸ ਤੋਂ ਸਵਾਏ ਹਲਕਾ ਵਾਸੀਆਂ ਦੇ ਕੁੱਝ ਵੀ ਪੱਲੇ ਨਹੀਂ ਪਿਆ ਉਨ੍ਹਾਂ ਦੁਖੀ ਮਨ ਦੇ ਨਾਲ ਕਿਹਾ ਕਿ ਜੇਕਰ ਕਾਲਜ ਨਹੀਂ ਬਣਾਉਣਾ ਸੀ ਤਾਂ ਪੰਚਾਇਤ ਦੀ ਠਾਰਾਂ ਏਕੜ ਜ਼ਮੀਨ ਤੇ ਕਬਜ਼ਾ ਕਿਉਂ ਕੀਤਾ ਗਿਆ ਉਨ੍ਹਾਂ ਇਹ ਵੀ ਮੰਗ ਕੀਤੀ ਜੇਕਰ ਕਾਲਜ ਨਹੀਂ ਬਣਾਉਣਾ ਤਾਂ ਇਸ ਚਾਰਦੀਵਾਰੀ ਨੂੰ ਗਊਸ਼ਾਲਾ ਦਾ ਰੂਪ ਦੇ ਦਿੱਤਾ ਜਾਵੇ ਤਾਂ ਜੋ ਆਵਾਰਾ ਪਸ਼ੂਆਂ ਨਾਲ ਹੋਣ ਵਾਲੇ ਹਾਦਸਿਆਂ ਤੋਂ ਲੋਕ ਬਚ ਸਕਣ ਉਨ੍ਹਾਂ ਇਹ ਵੀ ਖ਼ੁਲਾਸਾ ਕੀਤਾ ਕਿ ਇੱਥੇ ਲੱਗੀਆਂ ਗੇਟ ਗਰਿੱਲਾਂ ਨੂੰ ਨਸ਼ੇੜੀ ਪੁੱਟ ਕੇ ਆਪਣੇ ਨਸ਼ੇ ਦੀ ਪੂਰਤੀ ਕਰ ਰਹੇ ਹਨ ਪਿੰਡ ਦੇ ਨੌਜਵਾਨ ਪ੍ਰਧਾਨ ਮੰਤਰੀ, ਗੁਰਦੇਵ ਸਿੰਘ ਅਤੇ ਅਮਨਦੀਪ ਕੌਰ ਬਲਦੇਵ ਸਿੰਘ ਨੂਰਪੁਰ ਹਕੀਮਾ ਨੇ ਕਿਹਾ ਕਿ ਸਾਡੇ ਹਲਕੇ ਦੀ ਇਹ ਮੰਗ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਕਾਲਜਾਂ ਦੇ ਵਿੱਚ ਨਹੀਂ ਪੜ੍ਹਾ ਸਕਦੇ ਇਸ ਕਾਲਜ ਨੂੰ ਸਹੀ ਤਰੀਕੇ ਦੇ ਨਾਲ ਬਣਾਇਆ ਜਾਵੇ ਤਾਂ ਜੋ ਸਾਡੇ ਬੱਚਿਆਂ ਨੂੰ ਸਰਕਾਰੀ ਤੌਰ ਤੇ ਸਿੱਖਿਆ ਮਿਲ ਸਕੇ ਉਨ੍ਹਾਂ ਕਿਹਾ ਕਿ ਲੀਡਰ ਇਥੋਂ ਚੁੱਪ ਚਾਪ ਲੰਘ ਜਾਂਦੇ ਹਨ ਅਤੇ ਆਪਣੇ ਹੀ ਘਰ ਭਰਨ ਵਿੱਚ ਲੱਗੇ ਹਨ ਉਨ੍ਹਾਂ ਹਲਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ ਤੋਂ ਮੰਗ ਕੀਤੀ ਕਿ ਉਹ ਸਰਕਾਰ ਤੋਂ ਗ੍ਰਾਂਟ ਲਿਆ ਕੇ ਇਸ ਕਾਰਜ ਨੂੰ ਨੇਪਰੇ ਚਾੜ੍ਹਨ ਤਾਂ ਜੋ ਉਨ੍ਹਾਂ ਦੇ ਬੱਚੇ ਜੋ ਤਕਨੀਕੀ ਸਿੱਖਿਆ ਨਾ ਮਿਲਣ ਕਰਕੇ ਨਸ਼ਿਆਂ ਵੱਲ ਜਾ ਰਹੇ ਹਨ ਉਹ ਤਕਨੀਕੀ ਸਿੱਖਿਆ ਲੈ ਕੇ ਆਪਣਾ ਕਾਰੋਬਾਰ ਕਰ ਸਕਣ ਅਤੇ ਅੱਗੇ ਪੜ੍ਹਾਈ ਜਾਰੀ ਰੱਖ ਸਕਣ ।