ਨਿਹਾਲ ਸਿੰਘ ਵਾਲਾ 21 ਫਰਵਰੀ (ਜਗਸੀਰ ਸਿੰਘ ਪੱਤੋ, ਕੀਤਾ ਬਾਰੇਵਾਲ)
ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਦੇ ਸੱਦੇ ‘ ਤੇ ਪਿੰਡ ਪੱਤੋ ਹੀਰਾ ਸਿੰਘ ਵਿਖੇ ਪੰਜਾਬੀ ਪਿਆਰਿਆਂ ਵੱਲੋਂ ਮਾਤਾ ਭਾਸ਼ਾ ਦਿਵਸ ਮਨਾਇਆ ਗਿਆ।
ਏਥੇ ਰਾਜਵਿੰਦਰ ਰੌਂਤਾ ਦੀ ਅਗਵਾਈ ਹੇਠ ਜਾਗਰੂਕਤਾ ਲੜੀ ਤਹਿਤ ਪ੍ਸ਼ੋਤਮ ਪੱਤੋਂ,ਮੰਗਲਮੀਤ ਪੱਤੋਂ ਨੇ ਮਾਤ ਭਾਸ਼ਾ ਬਾਰੇ ਵਿਚਾਰ ਰੱਖੇ। ਇਸ ਸਮੇਂ ਬਲਜੀਤ ਗਰੇਵਾਲ,ਸੁਤੰਤਰ ਰਾਏ,ਗੁਰਮੀਤ ਖਾਈ,ਯਸ਼ ਪੱਤੋ,ਹਰਪ੍ਰੀਤ ਪੱਤੋ,ਤਾਰਾ ਚੰਦ,ਨਵਦੀਪ ਪੱਤੋ,ਮਨਪ੍ਰੀਤ ਘਾਰੂ, ਅਮਰਿੰਦਰ ਮਾਨ,ਨਵਦੀਪ ਪੱਤੋ ,ਦਵਿੰਦਰ ਹਿਤਕਾਰੀ, ਜੱਸੀ ਰੱਲੜ ਆਦਿ ਸਾਹਿਤਕਾਰ ਤੇ ਮਾਂ ਬੋਲੀ ਦੇ ਹਿਤੈਸ਼ੀਆਂ ਨੇ ਹੱਥਾਂ ਵਿੱਚ ਤਖਤੀਆਂ ਫੜ ਕੇ ਮਾਂ ਬੋਲੀ ਨੂੰ ਸਮਰਪਿਤ ਸਤਰਾਂ ਲਿਖ ਕੇ ਮਾਤ ਭਾਸ਼ਾ ਪੰਜਾਬੀ ਨੂੰ ਲਿਖਣ ਤੇ ਬੋਲਣ ਲਈ ਪ੍ਰੇਰਿਤ ਕੀਤਾ।