ਮੋਗਾ 13 ਅਪ੍ਰੈਲ
( ਮਿੰਟੂ ਖੁਰਮੀ ਡਾ.ਕੁਲਦੀਪ ਸਿੰਘ ) ਪੰਜਾਬੀ ਸੰਗੀਤ ਜਗਤ ਵਿੱਚ ਇਹ ਖ਼ਬਰ ਦੁੱਖ ਨਾਲ ਪੜ੍ਹੀ ਜਾਵੇਗੀ। ਕਿਸੇ ਸਮੇਂ ਦੇ ਪ੍ਰਸਿੱਧ ਕਬੱਡੀ ਖਿਡਾਰੀ ਅਤੇ ਪੰਜਾਬੀ ਦੇ ਸੰਸਾਰ ਪ੍ਰਸਿੱਧ ਗੀਤਕਾਰ ਗੁਰਨਾਮ ਗਾਮਾ ਅੱਜ ਆਪਣੇ ਪ੍ਰਸੰਸਕਾਂ ਨੂੰ ਸਦੀਵੀ ਵਿਛੋੜਾ ਦੇ ਗਏ ਹਨ ਉਹਨਾਂ ਦਾ ਜਨਮ ਧੂੜਕੋਟ ਵਿਖੇ ਗਿਆਨੀ ਹਰਬੰਸ ਸਿੰਘ ਦੇ ਗ੍ਰਹਿ ਵਿਖੇ 8-7-1973 ਨੂੰ ਹੋਇਆ, ਗੁਰਨਾਮ ਗਾਮਾ ਬੀਤੇ ਸਮੇਂ ਤੋਂ ਕਾਲੇ ਪੀਲੀਏ ਨਾਲ ਪੀੜਤ ਸਨ। ਇੱਥੇ ਇਹ ਜਿਕਰਯੋਗ ਹੈ ਕਿ ਗੁਰਨਾਮ ਗਾਮਾ ਦੇ ਸੈਂਕੜੇ ਗੀਤ ਗੁਰਦਾਸ ਮਾਨ, ਬਲਕਾਰ ਸਿੱਧੂ ,ਨਛੱਤਰ ਗਿੱਲ,ਜਸਪਿੰਦਰ ਨਰੂਲਾ ਇੰਦਰਜੀਤ ਨਿੱਕੂ , ਗੁਲਾਮ ਜੁਗਨੀ ਅਤੇ ਹੋਰ ਅਨੇਕਾਂ ਗਾਇਕਾਂ ਨੇ ਗਾਏ ਸਨ। ਬਲਕਾਰ ਸਿੱਧੂ ਵੱਲੋਂ ਗਾਇਆ ਐਨਾ ਤੈਨੂੰ ਪਿਆਰ ਕਰਾਂ ਇੱਕ ਮੀਲ ਪੱਥਰ ਸੀ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਸ਼੍ਰੀ ਗਾਮਾ ਆਪ ਵੀ ਚੰਗੇ ਗਾਇਕ ਸਨ ਪ੍ਰਸਿੱਧ ਗੀਤਕਾਰ ਸ਼ਹਿਬਾਜ਼ ਵੀ ਉਹਨਾਂ ਦੇ ਛੋਟੇ ਵੀਰ ਹਨ। ਉਹਨਾਂ ਨੇ ਆਖ਼ਿਰੀ ਸਾਹ ਦੀਪ ਹਸਪਤਾਲ ਵਿਖੇ ਲਿਆ ਅਤੇ ਉਹਨਾਂ ਦਾ ਸੰਸਕਾਰ ਸ਼ਾਮ 3 ਵਜੇ ਧੂੜਕੋਟ ਵਿਖੇ ਕੀਤਾ ਜਾਵੇਗਾ। ਜ਼ਿਲ੍ਹਾ ਮੋਗਾ ਦੀ ਤਹਿਸੀਲ ਨਿਹਾਲ ਸਿੰਘ ਵਾਲਾ ਦੇ ਪਿੰਡ ਧੂੜਕੋਟ ਰਣਸੀਹ ਵਿੱਚ ਜਨਮੇ ਗੁਰਨਾਮ ਗਾਮਾ ਆਪਣੇ ਚਾਹੁਣ ਵਾਲਿਆਂ ਦੇ ਦਿਲਾਂ ਤੇ ਹਮੇਸ਼ਾ ਰਾਜ ਕਰਦੇ ਰਹਿਣਗੇ।