ਪੰਚਾਂ ਦਾ ਸੋਹ ਚੱਕ ਸਮਾਗਮ ਅੱਜ ਪਿੰਡ ਲੁਹਾਰਾ ਦੇ ਸਟੇਡੀਅਮ ਵਿਖੇ

ਕੋਟ ਈਸੇ ਖਾਂ ਜਗਰਾਜ ਸਿੰਘ ਗਿੱਲ

 

ਪੰਚਾਇਤੀ ਚੋਣਾਂ ਵਿੱਚ ਚੁਣੇ ਗਏ ਜ਼ਿਲ੍ਹੇ ਦੇ 342 ਪਿੰਡਾਂ ਦੇ ਪੰਚਾਂ ਦਾ ਸਹੁੰ ਚੁੱਕ ਸਮਾਗਮ 19 ਨਵੰਬਰ ਨੂੰ ਮੋਗਾ ਜ਼ਿਲ੍ਹੇ ਦੇ ਪਿੰਡ ਲੋਹਾਰਾ ਸਥਿਤ ਫਕਰ ਬਾਬਾ ਦਾਮੂ ਸ਼ਾਹ ਸਟੇਡੀਅਮ ਵਿੱਚ ਹੋਣ ਜਾ ਰਿਹਾ ਹੈ। ਹਾਲਾਂਕਿ ਪੰਚਾਇਤੀ ਚੋਣਾਂ ਦੌਰਾਨ ਚੁਣੇ ਗਏ ਸਰਪੰਚਾਂ ਨੂੰ 8 ਨਵੰਬਰ ਨੂੰ ਸਹੁੰ ਚੁਕਾਈ ਜਾ ਚੁੱਕੀ ਹੈ ਹੁਣ ਪੰਚਾਂ ਨੂੰ ਸਹੁੰ ਚਕਾਉਣ ਲਈ ਕੈਬਨਟ ਮੰਤਰੀ ਸ੍ਰੀ ਅਮਨ ਅਰੋੜਾ ਜੀ ਪਹੁੰਚ ਰਹੇ ਹਨ। ਵਾਲੀ ਥਾਂ ‘ਤੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।

ਸਹੁੰ ਚੁੱਕ ਸਮਾਗਮ ਵਿੱਚ ਜ਼ਿਲ੍ਹੇ ਦੇ ਚਾਰੇ ਵਿਧਾਨ ਸਭਾ ਹਲਕਿਆਂ ਤੋਂ ਵਿਧਾਇਕ ਡਾ: ਅਮਨਦੀਪ ਕੌਰ ਅਰੋੜਾ, ਧਰਮਕੋਟ ਤੋਂ ਦਵਿੰਦਰਜੀਤ ਸਿੰਘ ਲਾਡੀ ਢੋਸ, ਬਾਘਾਪੁਰਾਣਾ ਤੋਂ ਅੰਮ੍ਰਿਤਪਾਲ ਸਿੰਘ ਸੁਖਾਨੰਦ ਅਤੇ ਨਿਹਾਲ ਸਿੰਘ ਵਾਲਾ ਤੋਂ ਮਨਜੀਤ ਸਿੰਘ ਬਿਲਾਸਪੁਰੀ ਵੀ ਇਸ ਸਹੁੰ ਚੁੱਕ ਸਮਾਗਮ ਵਿੱਚ ਸ਼ਿਰਕਤ ਕਰਨਗੇ।

 

Leave a Reply

Your email address will not be published. Required fields are marked *