ਧਰਮਕੋਟ 3 ਮਈ (ਜਗਰਾਜ ਗਿੱਲ,ਰਿੱਕੀ ਕੈਲਵੀ) – ਸਥਾਨਕ ਸ਼ਹਿਰ ਵਿੱਚ ਪਿਛਲੇ ਕਾਫ਼ੀ ਲੰਬੇ ਸਮੇਂ ਤੋਂ ਲੱਕੜ ਕੱਟਣ ਦਾ ਕੰਮ ਕਰਦੇ ਆ ਰਹੇ ਜੰਮੂ-ਕਸ਼ਮੀਰ ਦੇ ਨਿਵਾਸੀ ਜੋ ਕਿ ਜੰਮੂ-ਕਸ਼ਮੀਰ ਤੋਂ ਸਰਦੀ ਦੇ ਦਿਨਾਂ ਵਿਚ ਇਧਰ ਆ ਕੇ ਲੱਕੜ ਕੱਟਣ ਦਾ ਕੰਮ ਕਰਦੇ ਸੀ ਅਤੇ ਗਰਮੀ ਸ਼ੁਰੂ ਹੁੰਦੇ ਸਾਰ ਹੀ ਉਹ ਵਾਪਸ ਆਪਣੇ ਸੂਬੇ ਵਿਚ ਚਲੇ ਜਾਂਦੇ ਸੀ। ਪਰ ਕੇਂਦਰ ਸਰਕਾਰ ਵੱਲੋਂ ਕਰੋਨਾ ਵਾਇਰਸ ਜਿਹੀ ਮਹਾਂਮਾਰੀ ਦੇ ਚੱਲਦੇ ਕੀਤੇ ਗਏ ਲਾਕ ਡਾਉਨ ਦੌਰਾਨ ਇਹ ਵਿਅਕਤੀ ਜੋ ਆਪਣੇ ਘਰਾਂ ਨੂੰ ਵਾਪਸ ਨਹੀਂ ਮੁੜ ਸਕੇ ਅਤੇ ਉਹ ਧਰਮਕੋਟ ਵਿਚ ਹੀ ਫਸ ਕੇ ਰਹਿ ਗਏ।
ਅੱਜ ਇਨ੍ਹਾਂ ਵੱਲੋਂ ਨਗਰ ਕੌਾਸਲ ਪ੍ਰਧਾਨ ਇੰਦਰਪ੍ਰੀਤ ਸਿੰਘ ਬੰਟੀ ਨੂੰ ਮਿਲ ਕੇ ਵਾਪਸ ਆਪਣੇ ਸੂਬੇ ਵਿਚ ਭੇਜੇ ਜਾਣ ਦੀ ਅਪੀਲ ਕੀਤੀ ਗਈ ਕਰੀਮ ਬਖ਼ਸ਼ ਗੁਲਾਮ ਹਸਨ ਲਤੀਫ਼ ਆਸ਼ਿਕ ਹੁਸੈਨ ਨਿਵਾਸੀ ਕੁੱਟ ਮਾਰ ਤਹਿਸੀਲ ਜਮਾਲ ਜ਼ਿਲ੍ਹਾ ਕੁਲਗਾਮ ਵੱਲੋਂ ਨਗਰ ਕੌਂਸਲ ਪ੍ਰਧਾਨ ਬੰਟੀ ਨੂੰ ਇਸ ਸੰਬੰਧੀ ਮਿਲੇ ਅਤੇ ਉਨ੍ਹਾਂ ਨੂੰ ਵਾਪਸ ਉਨ੍ਹਾਂ ਦੇ ਸੂਬੇ ਵਿਚ ਭੇਜੇ ਜਾਣ ਲਈ ਸਹਿਯੋਗ ਕਰਨ ਦੀ ਅਪੀਲ ਕੀਤੀ ਜਿਸ ਤੇ ਨਗਰ ਕੌਂਸਲ ਪ੍ਰਧਾਨ ਬੰਟੀ ਨੇ ਇਨ੍ਹਾਂ ਪਰਵਾਸੀ ਮਜ਼ਦੂਰਾਂ ਨੂੰ ਵਿਸ਼ਵਾਸ ਦੁਆਇਆ ਕਿ ਉਹ ਜ਼ਿਲ੍ਹਾ ਪ੍ਰਸ਼ਾਸਨ ਨਾਲ ਰਾਬਤਾ ਕਰਕੇ ਉਨ੍ਹਾਂ ਨੂੰ ਉਨ੍ਹਾਂ ਦੇ ਸੂਬੇ ਵਾਪਸ ਭੇਜਣ ਲਈ ਉਪਰਾਲਾ ਕਰਨਗੇ ਅਤੇ ਪ੍ਰਸ਼ਾਸਨ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਉਨ੍ਹਾਂ ਨੂੰ ਵਾਪਸ ਉਨ੍ਹਾਂ ਦੇ ਸੂਬੇ ਵਿੱਚ ਭੇਜ ਦਿੱਤਾ ਜਾਵੇਗਾ। ਉਨ੍ਹਾਂ ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਨਗਰ ਕੌਂਸਲ ਵੱਲੋਂ ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ਨੂੰ ਖਾਣ ਪੀਣ ਲੰਗਰ ਮੁਹੱਈਆ ਕਰਵਾਇਆ ਜਾ ਰਿਹਾ ਹੈ ਅਤੇ ਇਨ੍ਹਾਂ ਨੂੰ ਇੱਥੇ ਕੋਈ ਵੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਪ੍ਰਸ਼ਾਸਨ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਇਨ੍ਹਾਂ ਨੂੰ ਪਿੰਡਾਂ ਦੇ ਰਾਜ ਰਵਾਨਾ ਕਰ ਦਿੱਤਾ ਜਾਵੇਗਾ। ਉਥੇ ਹੀ ਉਨ੍ਹਾਂ ਧਰਮਕੋਟ ਸ਼ਹਿਰ ਵਿੱਚ ਉੱਤਰ ਪ੍ਰਦੇਸ਼ ਦੇ ਨਿਵਾਸੀ ਜੋ ਕਰਫ਼ਿਊ ਕਾਰਨ ਆਪਣੇ ਰਾਜ ਵਿੱਚ ਨਹੀਂ ਜਾ ਸਕੇ । ਜੇਕਰ ਉਨ੍ਹਾਂ ਨੇ ਵਾਪਸ ਆਪਣੇ ਸੂਬੇ ਜਾਣਾ ਹੋਵੇ ਤਾਂ ਉਹ ਵੀ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ।