ਮੋਗਾ, 2 ਅਗਸਤ (ਜਗਰਾਜ ਲੋਹਾਰਾ)
ਪ੍ਰਧਾਨ ਮੰਤਰੀ ਆਵਾਸ ਯੋਜਨਾ (ਸ਼ਹਿਰੀ) ਤਹਿਤ ਜਿਹੜੇ ਲਾਭਪਾਤਰੀਆਂ ਪਾਸ ਮਕਾਨ ਜਾਂ ਪਲਾਟ ਨਹੀ ਹਨ ਅਤੇ ਕਿਰਾਏ ਦੇ ਮਕਾਨਾਂ ਵਿੱਚ ਰਹਿੰਦੇ ਹਨ ਜਾਂ ਫਿਰ ਆਪਣੀ ਮਲਕੀਅਤ ਦਾ ਪਲਾਟ ਜਾਂ ਕੱਚਾ ਮਕਾਨ ਮੌਜੂਦ ਹੈ, ਇਸ ਤੇ ਪੱਕੇ ਮਕਾਨ ਦੀ ਉਸਾਰੀ ਕਰਨਾ ਚਹੁੰਦੇ ਹਨ, ਉਨ੍ਹਾਂ ਲਾਭਪਾਤਰੀਆਂ ਨੂੰ ਇਸ ਸਕੀਮ ਅਧੀਨ ਕਵਰ ਕਰਕੇ ਉਨ੍ਹਾਂ ਦੇ ਆਪਣੇ ਮਕਾਨ ਦੀ ਉਸਾਰੀ ਕਰਵਾਈ ਜਾ ਰਹੀ ਹੈ। ਇਸ ਸਕੀਮ ਤਹਿਤ ਉਹ ਔਰਤਾਂ ਨੂੰ ਵੀ ਲਾਭ ਦਿੱਤਾ ਜਾ ਰਿਹਾ ਹੈ ਜਿੰਨ੍ਹਾਂ ਦੀ ਸਲਾਨਾ ਆਮਦਨ 3 ਲੱਖ ਰੁਪਏ ਤੋ ਘੱਟ ਹੋਵੇ।
ਕਮਿਸ਼ਨਰ ਨਗਰ ਨਿਗਮ ਮੋਗਾ ਸ੍ਰੀ ਮਤੀ ਅਨੀਤਾ ਦਰਸ਼ੀ ਨੇ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਗਰ ਨਿਗਮ ਮੋਗਾ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ (ਸ਼ਹਿਰੀ) ਦੇ ਪਹਿਲੇ ਅਤੇ ਦੂਜੇ ਸਰਵੇ ਅਧੀਨ ਕੁੱਲ 989 ਕੇਸ ਪ੍ਰਵਾਨ ਕਰਵਾਏ ਗਏ ਸਨ ਜਿੰਨ੍ਹਾਂ ਵਿੱਚੋ 199 ਕੇਸ ਇਨਹਾਂਸਮੈਟ ਅਤੇ 790 ਕੇਸ ਨਿਊ ਕਨਸਟਰਕਸ਼ਨ ਦੇ ਹਨ। ਇਨ੍ਹਾਂ 989 ਕੇਸਾਂ ਵਿੱਚੋ 878 ਕੇਸਾਂ ਦੀ ਅਟੈਚਮੈਟ ਕੀਤੀ ਗਈ ਸੀ ਜੋ ਕਿ ਯੋਗ ਪਾਏ ਗਏ ਸਨ। ਨਗਰ ਨਿਗਮ ਮੋਗਾ ਨੂੰ ਇਸ ਸਕੀਮ ਤਹਿਤ ਅੱਜ ਤੱਕ 219.61 ਲੱਖ ਰੁਪਏ ਦੀ ਰਾਸ਼ੀ ਪ੍ਰਾਪਤ ਹੋਈ ਹੈ ਜੋ ਕਿ ਲਾਭਪਾਤਰੀਆਂ ਨੂੰ ਵੰਡੀ ਜਾ ਚੁੱਕੀ ਹੈ। ਇਸ ਰਾਸ਼ੀ ਵਿੱਚੋ 218.00 ਲੱਖ ਰੁਪਏ ਦੇ ਵਰਤੋ ਸਰਟੀਫਿਕੇਟ ਸਰਕਾਰ ਨੂੰ ਭੇਜੇ ਜਾ ਚੁੱਕੇ ਹਨ।
ਸ੍ਰੀਮਤੀ ਅਨੀਤਾ ਦਰਸ਼ੀ ਨੇ ਦੱਸਿਆ ਕਿ ਇਸ ਤੋ ਇਲਾਵਾ 65 ਫਾਈਲਾਂ ਜਿੰਨ੍ਹਾਂ ਦੀ ਰਾਸ਼ੀ ਤਕਰੀਬਨ 32.52 ਲੱਖ ਰੁਪਏ ਬਣਦੀ ਹੈ ਪਾਸ ਕਰਵਾ ਲਈਆਂ ਗਈਆਂ ਹਨ। ਸਰਕਾਰ ਵੱਲੋ ਫੰਡਜ਼ ਪ੍ਰਾਪਤ ਹੋਣ ਤੇ ਇਨ੍ਹਾਂ ਦੀ ਅਦਾਇਗੀ ਵੀ ਨਾਲ ਹੀ ਕਰ ਦਿੱਤੀ ਜਾਵੇਗੀ। ਨਗਰ ਨਿਗਮ ਮੋਗਾ ਵੱਲੋ ਇਨ੍ਹਾਂ ਉਕਤ ਲਾਭਪਾਤਰੀਆਂ ਵਿੱਚੋ 314 ਲਾਭਪਾਤਰੀਆਂ ਨੂੰ ਗ੍ਰਾਂਟ ਦੀ ਪਹਿਲੀ ਕਿਸ਼ਤ ਜਾਰੀ ਕੀਤੀ ਜਾ ਚੁੱਕੀ ਹੈ ਅਤੇ 198 ਕੇਸਾਂ ਨੂੰ ਗ੍ਰਾਂਟ ਦੀ ਦੂਸਰੀ ਕਿਸ਼ਤ ਜਾਰੀ ਕਰ ਦਿੱਤੀ ਗਈ ਹੈ ਅਤੇ 58 ਕੇਸਾਂ ਨੂੰ ਗ੍ਰਾਂਟ ਦੀ ਤੀਸਰੀ ਕਿਸ਼ਤ ਜਾਰੀ ਕੀਤੀ ਜਾ ਚੁੱਕੀ ਹੈ। ਹੁਣ ਸਰਕਾਰ ਵੱਲੋ ਹਦਾਇਤ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਤੀਸਰੇ ਸਰਵੇ ਚੱਲ ਰਿਹਾ ਹੈ ਜਿਸਦੀਆਂ ਇਸ ਦਫ਼ਤਰ ਪਾਸ 1049 ਫਾਈਲਾਂ ਪ੍ਰਾਪਤ ਹੋਈਆਂ ਹਨ ਅਤੇ ਇਨ੍ਹਾਂ ਵਿੱਚੋ 716 ਫਾਈਲਾਂ ਦਸਤਾਵੇਂ ਚੈੱਕ ਕਰਨ ਉਪਰੰਤ ਆਨਲਾਈਨ ਪੋਰਟਲ ਤੇ ਅਪਲੋਡ ਕੀਤੀਆਂ ਜਾ ਚੁੱਕੀਆਂ ਹਨ ਅਤੇ ਬਾਕੀ ਦੀਆਂ ਫਾਈਲਾਂ ਵਿੱਚ ਦਸਤਾਵੇਜ਼ਾਂ ਦੀ ਕਮੀ ਹੋਣ ਕਾਰਣ ਲਾਭਪਾਤਰੀਆਂ ਨੂੰ ਅਖਬਾਰਾਂ ਵਿੱਚ ਪ੍ਰੈਸ ਨੋਟ/ਟੈਲੀਫੋਨ ਸੰਦੇ਼ਸ ਸੂਚਿਤ ਕੀਤਾ ਜਾ ਚੁੱਕਾ ਹੈ ਅਤੇ ਉਨ੍ਹਾਂ ਵੱਲੋ ਲੋੜੀਦੇ ਦਸਤਾਵੇਂ ਜਿਵੇ ਕਿ ਆਧਾਰ ਕਾਰਡ ਦੀ ਕਾਪੀ, ਰਜਿਸਟਰੀ/ਜਮ੍ਹਾਂਬੰਦੀ ਦੀ ਕਾਪੀ, ਜਮ੍ਹਾਂ ਕਰਵਾਉਣ ਉਪਰੰਤ ਇਨ੍ਹਾਂ ਫਾਈਲਾਂ ਨੂੰ ਵੀ ਪੋਰਟਲ ਤੇ ਅਪਲੋਡ ਕਰ ਦਿੱਤਾ ਜਾਵੇਗਾ।–