ਪ੍ਰਧਾਨ ਬੰਟੀ ਵੱਲੋਂ ਚਲਾਏ ਜਾ ਰਹੇ ਲੰਗਰਾਂ ਵਿੱਚ ਚੇਅਰਮੈਨ ਗੋਇਲ ਨੇ 1 ਲੱਖ ਰੁਪਏ ਦਾ ਪਾਇਆ ਯੋਗਦਾਨ

ਧਰਮਕੋਟ 29 ਅਪ੍ਰੈਲ (ਜਗਰਾਜ ਲੋਹਾਰਾ,ਰਿੱਕੀ ਕੈਲਵੀ)ਧਰਮਕੋਟ ਅਤੇ ਮੋਗਾ ਹਲਕੇ ਦੇ ਪ੍ਰਮੁੱਖ ਸਮਾਜ ਸੇਵੀ ਸਵਰਗਵਾਸੀ ਸ੍ਰੀ ਤਰਸੇਮ ਲਾਲ ਗੋਇਲ ਜੀ ਦੀ ਯਾਦ ਵਿਚ ਉਨ੍ਹਾਂ ਦੇ ਸਪੁੱਤਰ ਸੁਧੀਰ ਕੁਮਾਰ ਗੋਇਲ ਵੱਲੋਂ ਸਮੇਂ ਸਮੇਂ ਤੇ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਨੂੰ ਸਹਾਇਤਾ ਦਿੱਤੀ ਜਾਂਦੀ ਹੈ ਇਸੇ ਤਰ੍ਹਾਂ ਅੱਜ ਸੁਧੀਰ ਕੁਮਾਰ ਗੋਇਲ ਮਾਰਕੀਟ ਕਮੇਟੀ ਚੇਅਰਮੈਨ ਵੱਲੋਂ ਨਗਰ ਕੌਂਸਲ ਧਰਮਕੋਟ ਨੂੰ ਜੋ ਪਿਛਲੇ 35 ਦਿਨਾਂ ਤੋਂ ਪ੍ਰਧਾਨ ਇੰਦਰਪ੍ਰੀਤ ਸਿੰਘ ਬੰਟੀ ਦੀ ਅਗਵਾਈ ਵਿੱਚ ਗ਼ਰੀਬਾਂ ਅਤੇ ਲੋੜਵੰਦਾਂ ਵਿਅਕਤੀਆਂ ਲਈ ਲੰਗਰ ਸਹਿਯੋਗੀਆਂ ਨਾਲ ਮਿਲ ਕੇ ਚਲਾਏ ਜਾ ਰਹੇ ਹਨ ਸੁਧੀਰ ਕੁਮਾਰ ਗੋਇਲ ਵੱਲੋਂ ਇਨ੍ਹਾਂ ਲੰਗਰਾਂ ਲਈ ਆਪਣੇ ਪਰਿਵਾਰ ਵੱਲੋਂ 1 ਲੱਖ ਰੁਪਏ ਦੀ ਰਾਸ਼ੀ ਦਾ ਯੋਗਦਾਨ ਦਿੱਤਾ ਗਿਆ ਜ਼ਿਕਰਯੋਗ ਹੈ ਕਿ ਸੁਧੀਰ ਕੁਮਾਰ ਗੋਇਲ ਵੱਲੋਂ 2 ਲੱਖ ਦੇ ਕਰੀਬ ਪਹਿਲਾਂ ਵੀ ਲੰਗਰਾਂ ਵਿੱਚ ਯੋਗਦਾਨ ਪਾਇਆ ਹੈ । ਸੁਧੀਰ ਕੁਮਾਰ ਗੋਇਲ ਨੇ ਦੱਸਿਆ ਕਿ ਕਰੋਨਾ ਵਾਇਰਸ ਵਰਗੀ ਭਿਆਨਕ ਮਹਾਂਮਾਰੀ ਦੇ ਚੱਲਦੇ ਹੋਏ ਕਈ ਪਰਿਵਾਰਾਂ ਲਈ ਰੋਜ਼ੀ ਰੋਟੀ ਕਮਾਉਣਾ ਵੀ ਔਖਾ ਹੋ ਗਿਆ ਹੈ ਤੇ ਉਨ੍ਹਾਂ ਲਈ ਲੰਗਰ ਸਭ ਤੋਂ ਵੱਡਾ ਆਸਰਾ ਹੈ ਤੇ ਨਗਰ ਕੌਾਸਲ ਧਰਮਕੋਟ ਇੰਦਰਪ੍ਰੀਤ ਸਿੰਘ ਬੰਟੀ ਦੀ ਅਗਵਾਈ ਵਿੱਚ ਜੋ ਲੰਗਰ ਚੱਲ ਰਹੇ ਹਨ ਬਹੁਤ ਹੀ ਸ਼ਲਾਘਾਯੋਗ ਕਦਮ ਹੈ
ਨਗਰ ਕੌਂਸਲ ਪ੍ਰਧਾਨ ਇੰਦਰਪ੍ਰੀਤ ਸਿੰਘ ਬੰਟੀ ਵੱਲੋਂ ਚੇਅਰਮੈਨ ਸੁਧੀਰ ਕੁਮਾਰ ਗੋਇਲ ਵੱਲੋਂ ਲੰਗਰਾਂ ਲਈ ਦਿੱਤੀ ਰਾਸ਼ੀ ਤੇ ਸਹਿਯੋਗ ਲਈ ਧੰਨਵਾਦ ਕੀਤਾ ਇਸ ਮੌਕੇ ਚੰਦਨ ਗੋਇਲ ,ਜਨੇਸ਼ ਗਰਗ ਤੇ ਹੋਰ ਵੀ ਹਾਜ਼ਰ ਸਨ ।

 

Leave a Reply

Your email address will not be published. Required fields are marked *