ਕੋਟ ਈਸੇ ਖਾਂ 15 ਮਈ (ਜਗਰਾਜ ਸਿੰਘ ਗਿੱਲ)
ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੇ ਨਾਜਾਇਜ਼ ਕਬਜ਼ਿਆਂ ਦੇ ਵਿਰੁੱਧ ਛੇੜੀ ਮੁਹਿੰਮ ਦੇ ਤਹਿਤ ਅੱਜ ਬਲਾਕ ਕੋਟ ਈਸੇ ਖਾਂ ਦੇ ਪਿੰਡ ਕਿਸਨਪੁਰਾ ਕਲਾਂ ਵਿਖੇ ਵਰ੍ਹਦੇ ਮੀਂਹ ਦੌਰਾਨ ਕਿਸੇ ਵਿਅਕਤੀਆਂ ਵੱਲੋਂ 20 ਏਕੜ ਪੰਚਾਇਤੀ ਜ਼ਮੀਨ ਦੇ ਕਬਜ਼ੇ ਨੂੰ ਛੁਡਵਾਇਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਬੀਡੀਪੀਓ ਸੁਖਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਮਾਣਯੋਗ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੀਆਂ ਹਦਾਇਤਾਂ ਅਤੇ ਵਿਭਾਗ ਅਤੇ ਦੇ ਡਰਾਇਕਟਰ ਡੀ ਪੀ ਐਸ ਖਰਬੰਦਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਲਾਕੇ ਵਿੱਚ ਪੰਚਾਇਤੀ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਵਿੱਢੀ ਗਈ ਹੈ ਉਨ੍ਹਾਂ ਦੱਸਿਆ ਕਿ ਹਲਕਾ ਵਿਧਾਇਕ ਸਰਦਾਰ ਸੁਰਜੀਤ ਸਿੰਘ ਲੋਹਗੜ੍ਹ ਦੇ ਯਤਨਾਂ ਸਦਕਾ ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹਾਂਸ ਅਤੇ ਐਸ ਡੀ ਐਮ ਨਰਿੰਦਰ ਸਿੰਘ ਧਾਲੀਵਾਲ ਬਲਾਕ ਦੇ ਸਮੁੱਚੇ 138 ਪਿੰਡਾਂ ਵਿਚ ਇਹ ਮੁਹਿੰਮ ਸਫਲਤਾ ਨਾਲ ਚਲਾਈ ਜਾ ਰਹੀ। ਛੁਡਵਾਈ ਗਈ ਜ਼ਮੀਨ ਦੇ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਬੀ ਡੀ ਪੀ ਓ ਸਿੱਧੂ ਨੇ ਦੱਸਿਆ ਕਿ ਉਕਤ ਜ਼ਮੀਨ ਬੀਤੇ ਲੰਮੇਂ ਸਮੇਂ ਤੋ ਪਿੰਡ ਦੇ ਵਸਨੀਕ ਲੋਕਾਂ ਤਕਰੀਬਨ ਦਸ ਘਰਾਂ ਵੱਲੋਂ ਆਪਣੇ ਕਬਜ਼ੇ ਵਿੱਚ ਲਈ ਹੋਈ ਸੀ ਜਿਸ ਨੂੰ ਵਿਭਾਗ ਵੱਲੋਂ ਪ੍ਰਸ਼ਾਸਨਿਕ/ਅਧਿਕਾਰੀਆਂ ਦੇ ਹੁਕਮਾਂ ਮੁਤਾਬਕ ਨੋਟਿਸ ਦਿੱਤੇ ਗਏ ਸੀ ਪਰ ਇਸ ਸਬੰਧੀ ਉਕਤ ਕਰਜ਼ਾ ਧਾਰੀਆਂ ਵੱਲੋਂ ਗੱਲ ਨਾ ਮੰਨਣ ਦੇ ਕਰਕੇ ਅੱਜ ਵਿਭਾਗੀ ਅਧਿਕਾਰੀਆਂ ਪੁਲਸ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਉਕਤ ਜ਼ਮੀਨ ਤੇ ਕਬਜ਼ਾ ਲਿਆ ਉਨ੍ਹਾਂ ਦੱਸਿਆ ਕਿ ਵਿਭਾਗ ਦੇ ਇਨ੍ਹਾਂ ਜਤਨਾਂ ਅੱਗੇ ਨਾ ਤਾਂ ਕਬਜ਼ਾਧਾਰੀ ਦੀ ਪਹੁੰਚ ਅਤੇ ਨਾ ਹੀ ਵਿਗੜੇ ਮੌਸਮ ਦੌਰਾਨ ਤੇਜ਼ ਮੀਂਹ ਤੇ ਪੈ ਰਹੀ ਬਾਰਿਸ਼ ਦਾ ਕੋਈ ਜੋਰ ਨਾ ਚੱਲਿਆ ਉਨ੍ਹਾਂ ਦੱਸਿਆ ਕਿ ਵਰਦੇ ਮੀਂਹ ਦੌਰਾਨ ਵਿਭਾਗ ਦੇ ਟਰੈਕਟਰ ਵੀ ਮਿੱਟੀ ਵਿਚ ਧਸ ਗਏ ਸਨ ਇਸ ਦੇ ਬਾਵਜੂਦ ਕਾਰਵਾਈ ਜਾਰੀ ਰਹੀ । ਉਨ੍ਹਾਂ ਦੱਸਿਆ ਕਿ ਬਲਾਕ ਸੰਮਤੀ ਕੋਟ ਈਸੇ ਖਾਂ ਦੇ ਚੇਅਰਪਰਸਨ ਸ੍ਰੀਮਤੀ ਬਲਜੀਤ ਕੌਰ ਅਨੁਸਾਰ ਚਲਾਈ ਇਹ ਮੁਹਿੰਮ ਇਸੇ ਤਰ੍ਹਾਂ ਜਾਰੀ ਰਹੇਗੀ । ਇਸ ਦੌਰਾਨ ਬਲਾਕ ਦੇ ਸ, ਮਲਕੀਤ ਸਿੰਘ ਐਸ ਈ ਪੀ ਓ, ਸ੍ਰੀ ਬਾਲਕਰਾਮ ਸੁਪਰਡੈਂਟ, ਸ੍ਰੀ ਬਲਕਰਨ ਸਿੰਘ ਸੰਪਤੀ ਪਟਵਾਰੀ, ਸ੍ਰੀ ਭੁਪਿੰਦਰ ਸਿੰਘ ਪੰਚਾਇਤ ਸਕੱਤਰ, ਜਗਜੀਤ ਸਿੰਘ ਸੰਧੂ ਏ ਪੀ ਓ ਮੌਕੇ ਤੇ ਹਾਜਰ ਸਨ । ਇਸ ਮੌਕੇ ਸਿਵਾਜ ਸਿੰਘ ਭੋਲਾ ਚੇਅਰਮੈਨ ਮਾਰਕੀਟ ਕਮੇਟੀ ਕੋਟ ਈਸੇ ਖਾਂ, ਜਰਨੈਲ ਸਿੰਘ ਖੰਬੇ ਚੇਅਰਮੈਨ ਮਾਰਕੀਟ ਕਮੇਟੀ ਫਤਹਿਗੜ੍ਹ ਪੰਜਤੂਰ, ਅਮਰਜੀਤ ਸਿੰਘ ਬਲਾਕ ਪ੍ਰਧਾਨ, ਗਰਬੀਰ ਸਿੰਘ ਗੋਗਾ ਚੇਅਰਮੈਨ , ਪ੍ਰਿਤਪਾਲ ਸਿੰਘ ਚੀਮਾ,ਇਕਬਾਲ ਸਿੰਘ ਰਾਮਗੜ੍ਹ ਸਰਪੰਚ, ਬੇਅੰਤ ਸਿੰਘ ਬਿੱਟੂ ਸਰਪੰਚ, ਜਸਵਿੰਦਰ ਸਿੰਘ ਸਰਪੰਚ, ਹਰਪ੍ਰੀਤ ਸਿੰਘ ਸਰਪੰਚ , ਜੱਜ ਸਿੰਘ ਸਰਪੰਚ, ਹਰਨੇਕ ਸਿੰਘ ਸਰਪੰਚ, ਬਲਤੇਜ ਸਿੰਘ ਕੜਿਆਲ ਨੇ ਸਮੁੱਚੇ ਅਧਿਕਾਰੀਆਂ ਕਰਮਚਾਰੀਆਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਮਾਣਯੋਗ ਹਲਕਾ ਵਿਧਾਇਕ ਸਰਦਾਰ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਅਤੇ ਬੀਡੀਪੀਓ ਸੁਖਵਿੰਦਰ ਸਿੰਘ ਸਿੱਧੂ ਵੱਲੋਂ ਤੋਰੀ ਮੁਹਿੰਮ ਦੇ ਪਿੰਡਾਂ ਵਿੱਚ ਵੀ ਇਸੇ ਤਰਾ ਨਿਸ਼ਾਨਦੇਹੀ ਕਰਵਾ ਕੇ ਨਜਾਇਜ਼ ਕਬਜ਼ਾਕਾਰਾਂ ਤੋਂ ਕਬਜ਼ਾ ਦੂਰ ਕਰਾਉਣ ਸਮੁੱਚੀ ਟੀਮ ਇਨ੍ਹਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ।