ਪੇਂਡੂ ਡਾਕਟਰ ਵੀ ਆਏ ਕਿਸਾਨਾਂ ਦੀ ਹਮਾਇਤ ਚ

 

ਬਿਲਾਸਪੁਰ ( ਮਿੰਟੂ ਖੁਰਮੀ ਕੁਲਦੀਪ ਗੋਹਲ ) ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ (ਰਜਿ:-295) ਦੇ ਸੂਬਾ ਪ੍ਰਧਾਨ ਡਾਕਟਰ ਰਮੇਸ਼ ਕੁਮਾਰ ਬਾਲੀ ਸੂਬਾ ਜਨਰਲ ਸਕੱਤਰ ਡਾ. ਜਸਵਿੰਦਰ ਕਾਲਖ ,ਸੂਬਾ ਵਿੱਤ ਸਕੱਤਰ ਡਾ. ਮਾਘ ਸਿੰਘ ਮਾਣਕੀ ਅਤੇ ਸੂਬਾ ਕਮੇਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੂਰੇ ਪੰਜਾਬ ਵਿੱਚ ਖੇਤੀ ਆਰਡੀਨੈਂਸ ਦੇ ਵਿਰੋਧ ਵਿੱਚ ਕਿਸਾਨਾਂ ਵੱਲੋਂ ਦਿੱਤੇ ਰੋਸ ਧਰਨਿਆਂ ਵਿੱਚ ਜਥੇਬੰਦੀ ਵੱਲੋਂ ਫਰੀ ਮੈਡੀਕਲ ਕੈਂਪ ਲਗਾਏ ਗਏ ।.

ਇਸੇ ਲੜੀ ਤਹਿਤ ਅੱਜ ਮਹਿਲ ਕਲਾਂ ਅਤੇ ਛਾਪਾ ਵਿਖੇ ਦੋ ਜਗ੍ਹਾ ਤੇ ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ ਮਹਿਲ ਕਲਾਂ ਦੀ ਅਗਵਾਈ ਹੇਠ ਫਰੀ ਮੈਡੀਕਲ ਕੈਂਪ ਲਗਾਏ ਗਏ। .

 

ਮਹਿਲ ਕਲਾਂ ਡਿਊਟੀ ਦੌਰਾਨ ਡਾਕਟਰ ਮਿੱਠੂ ਮੁਹੰਮਦ,, ਡਾ ਜਗਜੀਤ ਸਿੰਘ ਕਾਲਸਾਂ,, ਡਾ ਨਾਹਰ ਸਿੰਘ ਮਹਿਲ ਕਲਾਂ ,,ਡਾ ਸੁਖਵਿੰਦਰ ਸਿੰਘ ਠੁੱਲੀਵਾਲ ,, ਡਾ ਸੁਖਪਾਲ ਸਿੰਘ ਛੀਨੀਵਾਲ, ਡਾ ਸੁਖਵਿੰਦਰ ਸਿੰਘ ਬਾਪਲਾ,,ਡਾ ਬਲਿਹਾਰ ਸਿੰਘ ਗੋਬਿੰਦਗੜ੍ਹ ,,ਡਾ ਜਸਵੰਤ ਸਿੰਘ ਅਤੇ

ਪਿੰਡ ਛਾਪਾ ਵਿਖੇ ਡਾ ਕੇਸਰ ਖ਼ਾਨ ਮਾਂਗੇਵਾਲ ,, ਡਾਕਟਰ ਸੁਰਜੀਤ ਸਿੰਘ ਛਾਪਾ,, ਡਾ ਮੁਕੁਲ ਸ਼ਰਮਾ,, ਡਾ ਬਲਦੇਵ ਸਿੰਘ ਲੋਹਗੜ੍ਹ,, ਡਾ ਸੁਰਿੰਦਰਪਾਲ ਸਿੰਘ ਲੋਹਗੜ੍ਹ, ਡਾ ਸੁਖਵਿੰਦਰ ਖਿਆਲੀ ਨੇ ਸਾਰਾ ਦਿਨ ਫਰੀ ਦਵਾਈਆਂ ਵੰਡੀਆਂ ।

 

ਪੇਂਡੂ ਖਿੱਤੇ ਨਾਲ ਸਬੰਧਤ ਆਪਣੇ ਡਾਕਟਰ ਭਰਾਵਾਂ ਦੀ ਇਸ ਹਮਾਇਤ ਦੀ ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਗਗਨ ਸਰਾਂ ,,ਕਰਮ ਉੱਪਲ ,ਲੱਕੀ ਪਾਸੀ, ਹਰਦੀਪ ਸਿੰਘ ਬੀਹਲਾ ,,ਰੇਸ਼ਮ ਰਾਮਗੜ੍ਹੀਆ, ਮਨਦੀਪ ਕੁਮਾਰ ਚੀਕੂ ,ਪ੍ਰਿੰਸ ਅਰੋੜਾ ,ਬਲਜੀਤ ਸਿੰਘ .ਪ੍ਰੇਮ ਕੁਮਾਰ ਪਾਸੀ ਅਤੇ ਕਿਸਾਨ ਆਗੂ ਜਗਸੀਰ ਸਿੰਘ ਛੀਨੀਵਾਲ,,ਡਾਕਟਰ ਜਰਨੈਲ ਸਿੰਘ ਸਹੌਰ , ਮਨਜੀਤ ਸਿੰਘ ਧਨੇਰ, ਜਸਪਾਲ ਸਿੰਘ ਕਲਾਲ ਮਾਜਰਾ ,,ਮਨਜੀਤ ਸਿੰਘ ਸਹਿਜੜਾ ,ਗੁਰਦੇਵ ਸਿੰਘ ਮਾਂਗੇਵਾਲ ਮਲਕੀਤ ਸਿੰਘ ਈਨਾ ਆਦਿ ਆਗੂਆਂ ਨੇ ਭਰਪੂਰ ਪ੍ਰਸੰਸਾ ਕੀਤੀ ।

Leave a Reply

Your email address will not be published. Required fields are marked *