ਮੁੱਲਾਂਪੁਰ (ਜਸਵੀਰ ਪੁੜੈਣ)
ਇੱਕੀ ਜੂਨ ਨੂੰ ਦੇਸ਼ ਭਰ ਦੇ ਵੱਖ ਵੱਖ ਸਕੂਲਾਂ ਵਾਂਗ ਲੁਧਿਆਣਾ ਜ਼ਿਲ੍ਹੇ ਦੇ ਸਿੱਧਵਾਂ ਬੇਟ -2 ਬਲਾਕ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੁੜੈਣ ਵਿਖੇ ਅੰਤਰਰਾਸ਼ਟਰੀ ਯੋਗਾ ਦਿਵਸ ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਨਿਵੇਕਲ਼ੇ ਢੰਗ ਨਾਲ਼ ਮਨਾਇਆ ਗਿਆ । ਜਿਸ ਵਿਚ ਸਮਾਰਟ ਸਕਰੀਨ ਉੱਪਰ ਯੋਗਾ ਮਾਹਰਾਂ ਵੱਲੋਂ ਦਿੱਤੀ ਜਾਂਦੀ ਸੇਧ ਦੇ ਅਨੁਸਾਰ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਨਿੱਠ ਕੇ ਇਸ ਪ੍ਰੋਗਰਾਮ ਵਿਚ ਸ਼ਮੂਲੀਅਤ ਕੀਤੀ । ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਇਸ ਗਤੀਵਿਧੀ ਦੌਰਾਨ ਜਾਇਜ਼ਾ ਲੈਂਦੇ ਹੋਏ ਅਗਵਾਈ ਲੀਹਾਂ ਪ੍ਰਦਾਨ ਕੀਤੀਆਂ ਗਈਆਂ । ਇਸ ਤੋਂ ਇਲਾਵਾ ਉਸ ਦਿਨ ਹੀ ਸਮਰ ਕੈਂਪ ਦੇ ਸਮਾਪਤੀ ਸਮਾਗਮ ਦੌਰਾਨ ਹੋਈ ਥੀਮਕ ਮਾਡਲਿੰਗ ਦੇ ਵਿਚ ਛੇਵੀਂ ਦੇ ਆਕਾਸ਼ ਨੇ ਯੋਗਾ ਆਸਣ ਦੀ ਮਾਡਲਿੰਗ ਕਰਕੇ ਪਹਿਲਾ ਇਨਾਮ ਹਾਸਲ ਕੀਤਾ । ਮੈਡਮ ਪ੍ਰਿੰਸੀਪਲ ਸ੍ਰੀਮਤੀ ਨੀਨਾ ਮਿੱਤਲ, ਮੈਡਮ ਗੁਰਿੰਦਰ ਕੌਰ, ਮਨਜੀਤ ਕੌਰ, ਸੰਦੀਪ ਸਿੰਘ,ਹਰਮੇਲ ਸਿੰਘ,ਨਿਧੀ ਅਹੂਜਾ, ਬੇਅੰਤ ਕੌਰ, ਰਮਨਦੀਪ ਕੌਰ, ਗੁਰਪ੍ਰੀਤ ਕੌਰ ਅਤੇ ਰਾਜਵਿੰਦਰ ਸਿੰਘ ਵੱਲੋਂ ਯੋਗਾ ਵਿਚ ਭਾਗ ਲੈਂਦਿਆਂ ਹੋਇਆਂ ਵਿਦਿਆਰਥੀਆਂ ਨੂੰ ਸਿਹਤਮੰਦ ਜੀਵਨ-ਸ਼ੈਲੀ ਅਪਨਾਉਣ ਦੀ ਤਾਕੀਦ ਕੀਤੀ ਗਈ ।