ਲੁਧਿਆਣਾ 7 ਨਵੰਬਰ (ਜਸਵੀਰ ਪੂੜੈਣ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੁੜੈਣ ਸਕੂਲ ਦੇ ਵਿਦਿਆਰਥੀਆਂ ਨੇ ਅੱਜ ਸਕੂਲ ਇਤਿਹਾਸ ਵਿੱਚ ਪ੍ਰਾਪਤੀਆਂ ਦੇ ਨਵੇਂ ਵਰਕੇ ਜੋੜਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੰਜ ਸੌ ਪੰਜਾਹਵੇੰ ਪ੍ਰਕਾਸ਼ ਪੁਰਬ ਸਬੰਧੀ ਹੋਏ ਰਾਜ ਪੱਧਰੀ ਮੁਕਾਬਲਿਆਂ ਵਿਚ ਵੱਡੀਆਂ ਮੱਲਾਂ ਮਾਰ ਕੇ ਨਾਂ ਰੌਸ਼ਨ ਕੀਤਾ । ਸਕੂਲ ਦੇ ਗਿਆਰਵੀਂ ਜਮਾਤ ਦੇ ਵਿਦਿਆਰਥੀ ਪ੍ਰਦੀਪ ਸਿੰਘ ਨੇ ਮੋਗਾ ਵਿਖੇ ਹੋਏ ਪੀ. ਪੀ.ਟੀ. ਮੁਕਾਬਲੇ ਵਿੱਚ ਮੌਕੇ ‘ਤੇ ਪਾਵਰ ਪੁਆਇੰਟ ਪ੍ਰੈਜ਼ੈੰਟੇਸ਼ਨ ਤਿਆਰ ਕਰਕੇ ਪੰਜਾਬ ਚੋਂ ਸੋਨ ਤਗ਼ਮਾ ਜਿੱਤਿਆ । ਉਸ ਦੀ ਤਿਆਰੀ ਕੰਪਿਊਟਰ ਅਧਿਆਪਕ ਸ੍ਰੀ ਧਰਮਿੰਦਰ ਸਿੰਘ ਵੱਲੋਂ ਕਰਵਾਈ ਗਈ ਸੀ । ਇਸ ਲੜੀ ਤਹਿਤ ਸਿੱਖ ਵਿਰਾਸਤੀ ਪ੍ਰਦਰਸ਼ਨੀ ਦੇ ਰੋਪੜ ਵਿਖੇ ਹੋਏ ਰਾਜ ਪੱਧਰੀ ਮੁਕਾਬਲਿਆਂ ਵਿੱਚ ਮੈਡਮ ਬੇਅੰਤ ਕੌਰ, ਮਨਦੀਪ ਕੌਰ, ਮਨਜੀਤ ਕੌਰ, ਗੁਰਪ੍ਰੀਤ ਕੌਰ ਸਾਹਨੀ ਅਤੇ ਸ਼੍ਰੀ ਹਰਮੇਲ ਸਿੰਘ ਆਦਿ ਅਧਿਆਪਕਾਂ ਦੀ ਅਗਵਾਈ ਵਿੱਚ ਇਸ ਸਕੂਲ ਦੇ ਵਿਦਿਆਰਥੀਆਂ ਨੇ ਬਹੁਤ ਸੁੰਦਰ ਪ੍ਰਦਰਸ਼ਨ ਕੀਤਾ ਅਤੇ ਪੰਜਾਬ ਵਿੱਚੋਂ ਦੂਜੇ ਸਥਾਨ ਤੇ ਰਹੇ । ਇਨ੍ਹਾਂ ਪ੍ਰਾਪਤੀਆਂ ਵਾਲੇ ਵਿਦਿਆਰਥੀਆਂ ਨੂੰ ਸਕੂਲ ਵਿਚ ਪਹੁੰਚਣ ਤੇ ਉਚੇਚੇ ਤੌਰ ‘ ਤੇ ਸਨਮਾਨਿਤ ਕਰਦਿਆਂ, ਪਿ੍ੰਸੀਪਲ ਸ੍ਰੀਮਤੀ ਰਵਿੰਦਰ ਕੁਮਾਰੀ ਨੇ ਆਪਣੇ ਮਿਹਨਤੀ ਅਤੇ ਨਿਸ਼ਠਾਵਾਨ ਸਟਾਫ਼ ਅਤੇ ਹੋਣਹਾਰ ਵਿਦਿਆਰਥੀਆਂ ਨੂੰ ਇਨ੍ਹਾਂ ਜਿੱਤਾਂ ਦਾ ਸਿਹਰਾ ਦਿੱਤਾ । ਇਸ ਮੌਕੇ ਸਮੂਹ ਸਟਾਫ਼ ਅਤੇ ਪਿੰਡ ਚੋਂ ਪਤਵੰਤੇ ਹਾਜ਼ਰ ਸਨ ।