18 ਜਨਵਰੀ ਧਰਮਕੋਟ (ਰਿੱਕੀ ਕੈਲਵੀ)
20 ਫਰਵਰੀ ਨੂੰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਦੇ ਸੰਬੰਧ ਵਿਚ ਧਰਮਕੋਟ ਪੁਲਿਸ ਪ੍ਰਸ਼ਾਸਨ ਨੇ ਐਸ. ਡੀ. ਐਮ ਮੈਡਮ ਚਾਰੁਮਿਤਾ ਦੀ ਅਗਵਾਈ ਹੇਠ ਧਰਮਕੋਟ ਸ਼ਹਿਰ ਦੇ ਵੱਖ ਵੱਖ ਬਾਜ਼ਾਰਾਂ ਵਿਚ ਫਲੈਗ ਮਾਰਚ ਕੱਢਿਆ । ਜਿਸਦੀ ਵਧੇਰੇ ਜਾਣਕਾਰੀ ਦਿੰਦੇ ਹੋਏ ਐੱਸ.ਡੀ.ਐਮ ਮੈਡਮ ਚਾਰੂ ਮੀਤਾ ਨੇ ਦੱਸਿਆ ਕਿ ਚੋਣਾਂ ਦੌਰਾਨ ਕਾਨੂੰਨ ਵਿਵਸਥਾ ਨੂੰ ਚੁਸਤ ਦਰੁਸਤ ਰੱਖਣ ਅਤੇ ਸ਼ਹਿਰ ਵਾਸੀਆਂ ਨੂੰ ਪੂਰੀ ਸੁਰੱਖਿਆ ਦਾ ਭਰੋਸਾ ਦਿਵਾਉਣ ਲਈ ਇਕ ਫਲੈਗ ਮਾਰਚ ਸ਼ਹਿਰ ਦੇ ਵੱਖ ਵੱਖ ਬਾਜ਼ਾਰਾਂ ਵਿਚ ਕੱਢਿਆ ਗਿਆ ।
ਇਸ ਫਲੈਗ ਮਾਰਚ ਵਿਚ ਧਰਮਕੋਟ ਦੇ ਡੀ.ਐੱਸ.ਪੀ ਮਨਜੀਤ ਸਿੰਘ , ਥਾਣਾ ਧਰਮਕੋਟ ਦੇ ਐਸ.ਐਚ.ਓ ਜਸਵਰਿੰਦਰ ਸ਼ਾਮਿਲ ਹੋਏ ਅਤੇ ਸਬ ਡਵੀਜ਼ਨ ਧਰਮਕੋਟ ਦੇ ਪੁਲਸ ਮੁਲਾਜ਼ਮ ਮਜੂਦ ਸਨ। ਉਨ੍ਹਾਂ ਕਿਹਾ ਇਸ ਫਲੈਗ ਮਾਰਚ ਕੱਢਣ ਦਾ ਮੁੱਖ ਮਕਸਦ ਲੋਕਾਂ ਦੇ ਮਨਾਂ ਵਿੱਚੋਂ ਡਰ ਭੈਅ ਨੂੰ ਖ਼ਤਮ ਕਰਨਾ ਅਤੇ ਭੈਅ ਮੁਕਤ ਵੋਟਾਂ ਪਾਉਣ ਲਈ ਜਾਗਰੂਕ ਕਰਨਾ ਸੀ । ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਪੁਲਿਸ ਪ੍ਰਸ਼ਾਸਨ ਪੂਰੀ ਤਰਾਂ ਆਮ ਲੋਕਾਂ ਦੀ ਸਹਾਇਤਾ ਵਿਚ ਤਿਆਰ ਬਰ ਤਿਆਰ ਹੈ । ਓਹਨਾ ਕਿਹਾ ਕਿ ਲੋਕਾਂ ਨੂੰ ਆਪਣੇ ਵੋਟ ਦਾ ਬਿਲਕੁਲ ਸੁਚੱਜੇ ਢੰਗ ਨਾਲ ਇਸਤੇਮਾਲ ਕਰਨਾ ਚਾਹੀਦਾ ਹੈ ।