ਨਿਹਾਲ ਸਿੰਘ ਵਾਲਾ 4 ਮੲਈ (ਮਿੰਟੂ ਖੁਰਮੀ,ਕੁਲਦੀਪ ਸਿੰਘ)ਕਰੋਨਾ ਵਾਇਰਿਸ ਮਹਾਮਾਰੀ ਤੋਂ ਬਚਾਉਣ ਲਈ ਪੰਜਾਬ ਸਰਕਾਰ ਨੇ 40 ਦਿਨਾਂ ਤੋਂ ਚਲ ਰਹੇ ਕਰਫਿਓ ਦੌਰਾਨ ਲੋਕਾ ਲਈ ਲਾਅ ਆਰਡਰ ਲਾਗੂ ਕਰਾਉਣ ਲਈ ਪੰਜਾਬ ਪੁਲਸ ਮੁਲਾਜਮ ਵੱਲੋ ਕੀਤੀ ਜਾ ਰਹੀ ਦਿਨ ਰਾਤ ਦੀ ਡਿਉਟੀ ਤੋਂ ਉਪਰੰਤ ਬਹੁਤ ਮੁਲਾਜਮਾਂ ਨੂੰ ਆਪਣੇ ਘਰ ਜਾਣ ਲਈ ਮੁਸਕਲ ਆਉਂਦੀ ਹੈ। 24 ਅਪ੍ਰੈਲ 2020 ਨੂੰ ਪੰਜਾਬ ਦੇ ਡੀ,ਜੀ,ਪੀ, ਵੱਲੋ ਪੰਜਾਬ ਪੁਲਸ ਮੁਲਾਜਮਾਂ ਨੂੰ ਉਹਨਾਂ ਰਿਹਾਇਸ਼ੀ ਜਿਲਿਆਂ ਚ ਤੈਨਾਤ ਕੀਤੇ ਜਾਣ ਦੇ ਆਦੇਸ਼ ਜਾਰੀ ਕੀਤੇ ਸਨ ।ਪਰ ਫੇਰ ਵੀ ਉਹਨਾਂ ਨੂੰ 150-200ਕਿਲੋਮੀਟਰ ਦੂਰ ਪੈਂਦੇ ਚ ਫਰੰਟ ਲਾਈਨ ਖੇਤਰ ਉੱਪਰ ਡਿਊਟੀ ਕਰ ਰਹੇ ਹਨ ।ਜੋ ਆਪੋ ਅਪਣੇ ਪਰਿਵਾਰਾਂ ਤੋਂ ਦੂਰ ਹੋਣ ਕਾਰਨ ਕਾਫੀ ਮਾਨਸਿਕ ਪ੍ਰੇਸ਼ਾਨੀ ਮਹਿਸੂਸ ਕਰ ਰਹੇ ਹਨ। ਬਹੁਤ ਮੁਲਾਜ਼ਮ ਦੂਰ ਦੂਰ ਡਿਊਟੀ ਕਰ ਰਹੇ ਹਨ ਜਿਵੇਂ ਪਟਿਆਲਾ , ਬਠਿੰਡਾ, ਫਿਰੋਜਪੁਰ ਸਮੇਤ ਹੋਰ ਵੀ ਦੂਰ ਪੈਂਦੇ ਆਪਣੇ ਘਰ ਪਰਿਵਾਰ ਚ ਜਾਣ ਲਈ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਪੁਲਿਸ ਦੇ ਮੁਲਾਜ਼ਮ ਨੇ ਡੀ,ਜੀ,ਪੀ,ਸਾਹਿਬ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਜਲਦੀ ਰਲੀਵ ਕਰਵਾ ਕੇ ਆਪੋ ਆਪਣੇ ਜਿਲਿਆ ਚ ਵਿੱਚ ਲਾਇਆ ਜਾਵੇ , ਤਾਂ ਜੋ ਘਰਾਂ ਤੋਂ ਦੂਰ ਰਹਿ ਕੇ ਦਿਨ ਰਾਤ ਡਿਉਟੀ ਵਾਲੇ ਪੁਲਸ ਮੁਲਾਜਮਾਂ ਨੂੰ ਪੇਸ਼ ਆ ਰਹੀ ਮੁਸਕਲ ਦਾ ਹੱਲ ਹੋ ਸਕੇ।