• Sat. Nov 23rd, 2024

ਪਿੰਡ ਸਲੀਣਾ ਚ ਪਰਿਵਾਰ ਨੇ ਪੁਲਿਸ ਤੇ ਲਾਏ ਦੋਸ਼ ਕਿਹਾ 21 ਤਰੀਕ ਦੀ ਘਟਨਾ ਪੁਲਿਸ ਨੇ ਅਜੇ ਤੱਕ ਨਹੀਂ ਕੀਤਾ ਮਾਮਲਾ ਦਰਜ 

ByJagraj Gill

Jul 11, 2020

ਮੋਗਾ 11 ਜਲਾਈ (ਸਰਬਜੀਤ ਰੌਲੀ)ਮੋਗਾ ਨੇੜਲੇ ਪਿੰਡ ਸਲੀਣਾ ਵਿੱਚ ਖ਼ੂੰਨੀ ਰਿਸ਼ਤੇ ਉਦੋ ਪਾਣੀਓਂ ਪਤਲੇ ਹੋ ਗਏ ਜਦੋਂ ਦੋ ਭਰਾਵਾਂ ਦੀ ਆਪਸੀ ਵੰਡ ਚੁ ਆਈ ਮੋਟਰ ਦੇ ਮਸਲੇ ਨੂੰ ਲੈ ਕਿ ਦੋ ਪਰਿਵਾਰ ਆਹਮੋ ਸਾਹਮਣੇ ਹੋ ਗਏ  ।ਮਿਲੀ ਜਾਣਕਾਰੀ ਅਨੁਸਾਰ ਸੁਖਵੰਤ ਸਿੰਘ ਵਾਸੀ ਸਲੀਣਾ ਦਾ ਆਪਣੇ ਭਤੀਜਿਆ ਨਾਲ ਮੋਟਰ ਦੀ ਵੰਡ ਨੂੰ ਲੈ ਕੇ ਝਗੜਾ ਚੱਲਦਾ ਆ ਰਿਹਾ ਸੀ ਜਿਸ ਤੇ ਬੀਤੀ 20ਜੂਨ ਨੂੰ ਥਾਣਾ ਸਦਰ ਘੱਲਕਲਾ ਵਿੱਚ ਪਿੰਡ ਦੇ ਮੋਹਤਵਰ ਵਿਅਕਤੀਆ ਵਲੋ ਇਕੱਠੇ ਹੋ ਕੇ ਪੰਚਾਇਤੀ ਰਾਜੀਨਾਵਾਂ ਕਰਵਾਉਣ ਦੀ ਵੀ ਕੋਸਿਸ ਕੀਤੀ ਗਈ ਸੀ ਪਰ ਉਸ ਵਕਤ ਇਹ ਰਾਜੀ ਨਾਵਾਂ ਸਿਰੇ ਨਹੀਂ ਚੜਿਆ !ਅੱਜ ਪਿੰਡ ਸਲੀਣਾ ਵਿੱਚ ਪੀੜਤ ਪਰਿਵਾਰ ਦੇ ਮੁਖੀ ਸੁਖਵੰਤ ਸਿੰਘ ਨੇ ਪ੍ਰੈੱਸ ਕਾਨਫਰੰਸ ਕਰਕੇ ਦੱਸਿਆ ਕਿ ਉਨਾ ਨੂੰ ਭਰਾਂਵੀ ਵੰਡ ਵਿੱਚ ਮੋਟਰ ਵੰਡੀ ਆਈ ਸੀ ਉਸ ਨੂੰ ਰਸਤਾ ਨਾ ਹੋਣ ਕਾਰਨ ਮੇਰੀ ਮੇਰੀ ਜ਼ਮੀਨ ਨੂੰ ਪਾਣੀ ਨਹੀਂ ਸੀ ਲੱਗਦਾ ਉਨ੍ਹਾਂ ਕਿਹਾ ਕਿ ਮੈਂ ਆਪਣੀ ਵੰਡ ਵਿੱਚ ਆਈ ਮੋਟਰ ਆਪਣੇ ਬੋਰ ਵਿੱਚੋਂ ਕੱਢ ਕੇ ਨਵੇਂ ਥਾਂ ਬੋਰ ਵਿੱਚ ਪਾਉਣ ਲੱਗਿਆ ਸੀ ਤਾਂ ਮੇਰੇ ਭਤੀਜਿਆ ਨੇ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਵੀ ਗਾਲੀ ਗਲੋਚ ਕੀਤਾ ਇੱਥੇ ਹੀ ਬੱਸ ਨਹੀਂ ਕਿ 21ਜੂੰਨ ਦੀ ਸਵੇਰ ਨੂੰ ਮੇਰਾ ਬੇਟਾ ਚਮਕੌਰ ਸਿੰਘ ਜਦੋਂ ਆਪਣੇ ਖੇਤ ਗੇੜਾ ਮਾਰਨ ਗਿਆ ਤਾਂ ਮੇਰੇ ਭਤੀਜਿਆ ਨਿਰਮਲ ਸਿੰਘ ਅਤੇ ਇਕਬਾਲ ਸਿੰਘ ਨੇ ਮੇਰੇ ਲੜਕੇ ਨੂੰ ਆਪਣੇ ਘਰ ਖਿੱਚ ਕੇ ਲੈ ਗਏ ਜਿੱਥੇ ਉਨਾ ਕੁੱਟਮਾਰ ਕੀਤੀ ਉੱਥੇ ਉਸ ਦੇ ਮੂੰਹ ਵਿਚ ਜ਼ਹਿਰੀਲੀ ਦਵਾਈ ਵੀ ਪਾਈ ਗਈ ,ਸੁਖਵੰਤ ਸਿੰਘ ਨੇ ਕਿਹਾ ਕਿ ਮੇਰਾ ਪੁੱਤਰ ਚਮਕੌਰ ਸਿੰਘ ਜੋ ਕਿ ਸੀਰੀਅਸ ਹੋਣ ਕਾਰਨ ਮੋਗਾ ਦੇ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਪੰਜ ਛੇ ਦਿਨ ਦਾਖਲ ਰਹਿਣ ਉਪਰੰਤ ਉਸ ਦੀ ਹਾਲਤ ਵਿਗੜ ਗਈ ਅਤੇ ਉਸ ਨੂੰ ਲੁਧਿਆਣਾ ਦੇ ਡੀ ਐਮ ਸੀ ਰੈਫਰ ਕਰ ਦਿੱਤਾ ਗਿਆ ਜਿੱਥੇ ਅੱਜ ਉਹ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ ਇਸ ਮੌਕੇ ਤੇ ਸੁਖਵੰਤ ਸਿੰਘ ਨੇ ਪ੍ਰਸਾਸਨ ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਸਿਆਸੀ ਸ਼ਹਿ ਹੋਣ ਕਾਰਨ ਅਜੇ ਤੱਕ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ।ਸੁਖਵੰਤ ਸਿੰਘ ਨੇ ਪੁਲਿਸ ਮੁਖੀ ਮੋਗਾ ਸ਼੍ਰੀ ਹਰਮਨਵੀਰ ਸਿੰਘ ਨੂੰ ਅਪੀਲ ਕੀਤੀ ਕਿ ਉੱਕਤ ਮਾਮਲੇ ਦੀ ਜਾਂਚ ਕਰਕੇ ਦੋਸ਼ੀਆਂ ਖਿਲਾਫ਼ ਤੁਰੰਤ ਕਾਰਵਾਈ ਕੀਤੀ ਜਾਵੇ । ਇਸ ਮੌਕੇ ਤੇ ਜੇਰੇ ਇਲਾਜ ਚਮਕੌਰ ਸਿੰਘ ਦੇ ਪਿਤਾ ਸਖਵੰਤ ਸਿੰਘ ਨੇ ਭਰੇ ਮਨ ਨਾਲ ਗੱਲਬਾਤ ਕਰਦਿਆਂ ਕਹਿ ਕੇ ਮੇਰੀ ਜ਼ਮੀਨ ਅਜੇ ਵੀ ਖ਼ਾਲੀ ਪਈ ਹੈ ਉਨ੍ਹਾਂ ਕਿਹਾ ਕਿ ਮੇਰੀ ਮੋਟਰ ਜੋ ਮੇਰੇ ਨਾਮ ਪਰ ਕੁਨੈਕਸ਼ਨ ਹੈ ਅਤੇ ਮੇਰੀ ਵੰਡ ਵਿੱਚ ਆਈ ਹੈ ਉਕਤ ਨੌਜਵਾਨ ਮੈਨੂੰ ਮੋਟਰ ਕੱਢਣ ਤੋਂ ਵੀ ਰੋਕ ਰਹੇ ਹਨ ਜਿਸ ਕਾਰਨ ਮੇਰੀ ਸਾਰੀ ਜ਼ਮੀਨ ਅਜੇ ਝੋਨਾ ਬੀਜਣ ਖੁਣੋਂ ਪਈ ਹੈ ਜਿਸ ਕਾਰਨ ਮੇਰਾ ਜਿੱਥੇ ਨੁਕਸਾਨ ਹੋ ਰਿਹਾ ਹੈ ਉੱਥੇ ਮੇਰਾ ਪੁੱਤਰ ਵੀ ਅੱਜ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ ਪਰ ਪ੍ਰਸ਼ਾਸਨ ਅੱਖਾਂ ਮੀਚ ਕੇ ਇਹ ਸਭ ਕੁਝ ਦੇਖ ਰਿਹਾ ਹੈ !ਇਸ ਮੌਕੇ ਤੇ ਸੁਖਵੰਤ ਸਿੰਘ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕਰਦਿਆਂ ਕਿਹਾ ਕਿ ਮੇਰੇ ਪੁੱਤਰ ਨੂੰ ਜ਼ਹਿਰੀਲੀ ਦਿਵਾਈ ਪਿਉਣ ਵਾਲਿਆਂ ਖਿਲਾਫ ਤੁਰੰਤ ਮਾਮਲਾ ਦਰਜ ਕੀਤਾ ਜਾਵੇ ਅਤੇ ਸਾਨੂੰ ਬਣਦਾ ਇਨਸਾਫ ਦਿੱਤਾ ਜਾਵੇ ।

ਹਸਪਤਾਲ ਵਿੱਚ ਜੇਰੇ ਇਲਾਜ ਚਮਕੌਰ ਸਿੰਘ ਨੇ ਵੀਡੀਓ ਵਾਇਰਲ ਕਰਕੇ ਕੀਤੀ ਇਨਸਾਫ ਦੀ ਮੰਗ :—

ਹਸਪਤਾਲ ਵਿੱਚ ਜ਼ੇਰੇ ਇਲਾਜ ਨੌਜਵਾਨ ਚਮਕੌਰ ਸਿੰਘ ਨੇ ਵੀਡੀਓ ਵਾਇਰਲ ਕਰਕੇ ਪੁਲਸ ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਸਿਆਸੀ ਦਬਾਅ ਅਤੇ ਸ਼ਹਿ ਹੋਣ ਕਾਰਣ ਸਾਡੀ ਕੋਈ ਵੀ ਸੁਣਵਾਈ ਨਹੀਂ ਕੀਤੀ ਜਾ ਰਹੀ ਅਜੇ ਤੱਕ ਕਿਸੇ ਵੀ ਦੋਸ਼ੀ ਖਿਲਾਫ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ ਉਨ੍ਹਾਂ ਜ਼ਿਲ੍ਹਾ ਪੁਲਿਸ ਮੁਖੀ ਤੋਂ ਇਨਸਾਫ਼ ਦੀ ਮੰਗ ਕੀਤੀ 

ਕੀ ਕਹਿਣਾ ਹੈ ਵਿਰੋਧੀ ਧਿਰ ਦੇ ਇਕਬਾਲ ਸਿੰਘ ਦਾ :–

ਉਧਰ ਵਿਰੋਧੀ ਧਿਰ ਨਾਲ ਸਬੰਧਿਤ ਇਕਬਾਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਚਮਕੌਰ ਸਿੰਘ ਅਤੇ ਉਸ ਦਾ ਪਿਤਾ ਸਾਡੇ ਉੱਪਰ ਜਾਣ ਬੁੱਝ ਕੇ ਗਲਤ ਦੋਸ਼ ਲਗਾ ਰਿਹਾ ਹੈ ਜਦੋਂਕਿ ਚਮਕੌਰ ਸਿੰਘ ਨੇ ਖੁਦ ਹੀ ਦਵਾਈ ਪੀਤੀ ਹੈ ਉਨ੍ਹਾਂ ਕਿਹਾ ਕਿ ਮੈਂ ਆਪਣੇ ਪਿੰਡ ਦੇ ਮੋਹਤਬਰ ਵਿਅਕਤੀਆਂ ਨੂੰ ਲੈ ਕੇ ਗੁਰਦੁਆਰਾ ਸਾਹਿਬ ਗਿਆ ਸੀ ਜਿੱਥੇ ਉਨ੍ਹਾਂ ਨੂੰ ਬੁਲਾਇਆ ਸੀ ਕਿ ਜੇਕਰ ਉਹ ਸੱਚੇ ਹਨ ਤਾਂ ਗੁਰਦੁਆਰਾ ਆ ਕੇ ਸਹੁੰ ਖਾ ਜਾਣ ,ਜੋ ਵੀ ਪ੍ਰਸ਼ਾਸਨ ਸਜ਼ਾ ਦੇਵੇਗਾ ਉਸ ਨੂੰ ਅਸੀਂ ਭੁਗਤਣ ਲਈ ਤਿਆਰ ਹੋਵਾਗੇ ਪਰ ਸੁਖਵੰਤ ਸਿੰਘ ਅਤੇ ਉਸ ਦਾ ਪੁੱਤਰ ਚਮਕੋਰ ਸਿੰਘ ਗੁਰਦੁਆਰਾ ਸਾਹਿਬ ਨਹੀਂ ਪੁੱਜੇ ਉਨ੍ਹਾਂ ਕਿਹਾ ਕਿ ਇਹ ਸਾਰੀ ਕਹਾਣੀ ਜਾਣ ਬੁੱਝ ਕੇ ਰਚੀ ਗਈ ਹੈ ਇੱਕ ਦਿਨ ਪਹਿਲਾਂ ਸਾਡਾ ਥਾਣੇ ਵਿੱਚ ਬੈਠ ਕੇ ਪੰਚਾਇਤੀ ਰਾਜੀਨਾਵਾਂ ਹੋਇਆ ਸੀ ਅਤੇ ਬਾਅਦ ਵਿੱਚ ਇਹ ਉਸ ਰਾਜੀ ਨਾਵੇਂ ਤੋਂ ਵੀ ਭੱਜ ਗਏ ਉਨ੍ਹਾਂ ਕਿਹਾ ਕਿ ਅਸੀਂ ਪੁਲਿਸ ਨੂੰ ਅਪੀਲ ਕਰਦੇ ਕਿ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰਕੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕੀਤਾ ਜਾਵੇ।

.

==ਕੀ ਕਹਿਣਾ ਹੈ :–ਪਿੰਡ ਦੇ ਸਾਬਕਾ ਸਰਪੰਚ ਇਕਬਾਲ ਸਿੰਘ ਲਾਡੀ ਦਾ :—ਇਸ ਮੌਕੇ ਪਿੰਡ ਦੇ ਸਾਬਕਾ ਸਰਪੰਚ ਇਕਬਾਲ ਸਿੰਘ ਲਾਡੀ ਨੇ ਦਸਿਆ ਕਿ ਮੈਂ ਪਹਿਲਾਂ ਵੀ ਇੱਕ ਦੋ ਵਾਰ ਇਨ੍ਹਾਂ ਦੋਵੇਪਰਿਵਾਰਾ ਫੈਸਲੇ ਕਰਵਾ ਚੁੱਕਿਆ ਹਾਂ ਅਤੇ 21ਤਰੀਕ ਨੂੰ ਨਿਰਮਲ ਦੇ ਪਰਿਵਾਰ ਵਲੋ ਫੋਨ ਤੇ ਸੂਚਨਾ ਦਿੱਤੀ ਕਿ ਚਮਕੌਰ ਸਿੰਘ ਨੇ ਸਾਡੇ ਘਰ ਵਿਚ ਆ ਕੇ ਦਵਾਈ ਪੀ ਲਈ ਹੈ । ਉਹ ਨੌਜਵਾਨ ਜੋ ਡੀ ਐਮ ਸੀ ਲੁਧਿਆਣਾ ਵਿੱਚ ਦਾਖਲ ਹੈ ਉਨ੍ਹਾਂ ਕਿਹਾ ਕਿ ਅੱਜ ਪਰਿਵਾਰ ਨੂੰ ਇਸ ਕਰਕੇ ਪ੍ਰਖੰਡ ਫਰਾਂਸ ਕਰਨੀ ਪਈ ਕਿ ਉਨ੍ਹਾਂ ਦਾ ਅਜੇ ਤੱਕ ਕੋਈ ਵੀ ਮਾਮਲਾ ਦਰਜ ਨਹੀਂ ਕੀਤਾ ਗਿਆ ਉਨ੍ਹਾਂ ਜ਼ਿਲ੍ਹਾ ਪੁਲਿਸ ਮੁਖੀ ਤੋਂ ਇਨਸਾਫ਼ ਦੀ ਮੰਗ ਕੀਤੀ ।

ਕੀ ਕਹਿਣਾ ਹੈ:– ਡੀ ਐਸ਼ ਪੀ ਮੋਗਾ ਬਲਜਿੰਦਰ ਸਿੰਘ ਭੁੱਲਰ ਦਾ :–
ਇਸ ਮੌਕੇ ਡੀ ਐੱਸ ਪੀ ਬਲਜਿੰਦਰ ਸਿੰਘ ਭੁੱਲਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੁਝ ਦਿਨ ਪਹਿਲਾਂ ਚਮਕੌਰ ਸਿੰਘ ਪੁੱਤਰ ਸੁਖਵੰਤ ਸਿੰਘ ਨੂੰ ਧੱਕੇ ਨਾਲ ਦਵਾਈ ਪਿਲਾਉਣ ਦੇ ਮਾਮਲੇ ਵਿੱਚ ਸਾਡੇ ਪਾਸ ਇੱਕ ਲਿਖਤੀ ਦਰਖਾਸਤ ਆਈ ਹੈ ਜਿਸ ਦੀ ਅਸੀਂ ਬਰੀਕੀ ਨਾਲ ਜਾਂਚ ਕਰ ਰਹੇ ਹਾਂ ਜੋ ਵੀ ਦੋਸ਼ੀ ਪਾਇਆ ਗਿਆ ਉਸ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ।

Jagraj Gill

I am Jagraj Singh Gill Chief Editor News Punjab di channel My contact number is +91 9700065709

Leave a Reply

Your email address will not be published. Required fields are marked *