ਮੋਗਾ 17 ਨਵੰਬਰ (ਸਰਬਜੀਤ ਰੌਲੀ) ਅੱਜ ਦੇ ਸਮੇਂ ਵਿੱਚ ਜਦੋਂ ਮੋਬਾਈਲ ਫੋਨ ਅਤੇ ਇੰਟਰਨੈੱਟ ਹਰ ਇਨਸਾਨ ਦੀ ਜ਼ਰੂਰਤ ਬਣ ਚੁੱਕਿਆ ਹੈ ਅਜੋਕੇ ਸਮੇ ਵਿੱਚ ਨਵੀਂ ਪੀੜ੍ਹੀ ਅਤੇ ਸਕੂਲ ਵਿਚ ਪੜ੍ਹਦੇ ਬੱਚਿਆਂ ਨੂੰ ਕਿਤਾਬਾਂ ਦੇ ਨਾਲ ਜੋੜਨਾ ਤੇ ਆਪਣੇ ਧਰਮ ਪ੍ਰਤੀ ਇਤਿਹਾਸ ਤੋ ਜਾਣੂ ਕਰਵਾਉਣਾ ਸਮੇ ਦੀ ਮੁੱਖ ਲੋੜ ਹੈ ਇਨ੍ਹਾਂ ਸਬਦਾ ਦਾ ਪ੍ਰਗਟਾਵਾ ਉਘੀ ਸਮਾਜ ਸੇਵਿਕਾ ਮਨਦੀਪ ਕੌਰ ਸਿੱਧੂ ਮੁਖੀ ਸਮਾਈਲਜ ਕੇਅਰ ਸਮਾਜ ਸੇਵਾ ਸੰਸਥਾ ਨੇ ਅੱਜ ਮੋਗਾ ਜਿਲੇ ਦੇ ਪਿੰਡ ਲੰਡੇਕੇ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿਚ ਨਵੀ ਲਾਇਬ੍ਰੇਰੀ ਉਦਘਾਟਨ ਕਰਨ ਸਮੇ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਕਹੇ ਮੈਡਮ ਮਨਦੀਪ ਕੌਰ ਸਿੱਧੂ ਦੀ ਅਗਵਾਈ ਵਿੱਚ ਸੁਖਜਿੰਦਰ ਸਿੰਘ ਯੂ ਐਸ ਏ ਵਾਲਿਆਂ ਦੇ ਸਹਿਯੋਗ ਨਾਲ ਪੰਜਾਬ ਦੇ ਵਿੱਚ ਦੋ ਨਵੀਆਂ ਲਾਇਬਰੇਰੀਆਂ ਸਥਾਪਤ ਕੀਤੀਆਂ ਗਈਆਂ ਹਨ । ਇਸ ਮੋਕੇ ਮੈਡਮ ਸਿੱਧੂ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਇਸ ਲਾਇਬ੍ਰੇਰੀ ਵਿੱਚ ਸਰਦਾਰ ਸੁਖਜਿੰਦਰ ਸਿੰਘ ਯੂਐਸਏ ਵਾਲਿਆਂ ਵੱਲੋਂ 550 ਕਿਤਾਬਾਂ ਇਸ ਲਾਇਬ੍ਰੇਰੀ ਵਿਚ ਦਾਨ ਕੀਤੀਆਂ ਗਈਆਂ ਹਨ । ਮੈਡਮ ਸਿੱਧੂ ਨੇ ਕਿਹਾ ਕਿ ਇਸ ਵਾਰ 50,000 ਬੱਚਿਆਂ ਨੂੰ ਬੂਟ ਵੰਡਣ ਦਾ ਟੀਚਾ ਮਿੱਥਿਆ ਗਿਆ ਹੈ ਉਨ੍ਹਾਂ ਕਿਹਾ ਕਿ ਆਧੁਨਿਕ ਯੁੱਗ ਵਿੱਚ ਬੱਚਿਆਂ ਨੂੰ ਕਿਤਾਬਾਂ ਨਾਲ ਜੋੜ ਕੇ ਉਨ੍ਹਾਂ ਦਾ ਜੀਵਨ ਪੱਧਰ ਸੰਵਾਰਨ ਲਈ ਇਹ ਇੱਕ ਬਹੁਤ ਵਧੀਆ ਉਪਰਾਲਾ ਹੈ । ਕਿਤਾਬਾਂ ਜਿੱਥੇ ਸਾਨੂੰ ਗਿਆਨ ਪ੍ਰਦਾਨ ਕਰਦੀਆਂ ਹਨ ਉੱਥੇ ਹੀ ਸਾਨੂੰ ਆਪਣੀ ਜੀਵਨ ਸ਼ੈਲੀ ਵਿੱਚ ਸੁਧਾਰ ਕਰਨ ਲਈ ਮਾਰਗ ਦਰਸ਼ਨ ਵੀ ਕਰਦੀਆਂ ਹਨ । ਉਨ੍ਹਾਂ ਨੇ ਕਿਹਾ ਕਿ ਕੋਈ ਵੀ ਪਿੰਡ ਦਾ ਵਿਅਕਤੀ ਜਾਂ ਵਿਦਿਆਰਥੀ ਸਕੂਲ ਟਾਈਮ ਵਿਚ ਆ ਕੇ ਕਿਤਾਬਾਂ ਜਾਰੀ ਕਰਵਾ ਕੇ ਪੜ੍ਹ ਸਕਦੇ ਹਨ ਉਨ੍ਹਾਂ ਕਿਹਾ ਕਿ ਇਸ ਲਾਇਬ੍ਰੇਰੀ ਵਿੱਚ ਇਤਿਹਾਸਿਕ ,ਧਾਰਮਿਕ ,ਸਾਹਿਤਕ, ਹਾਸਰਸ ਗਿਆਨ ਵਾਧਕ ਅਤੇ ਬਾਲ ਕਹਾਣੀਆਂ ਨਾਲ ਸਬੰਧਤ ਕਿਤਾਬਾਂ ਰੱਖੀਆਂ ਗਈਆਂ ਹਨ ਇਸ ਮੋਕੇ ਸਕੂਲ ਮੁੱਖੀ ਸਿੰਦਰਪਾਲ ਸਿੰਘ ਮੈਡਮ ਮਨਦੀਪ ਕੌਰ ਸਿੱਧੂ ਦਾ ਇਹ ਸੁਭ ਕਾਰਜ ਕਰਨ ਤੇ ਧੰਨਵਾਦ ਕੀਤਾ ਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ । ਅਖੀਰ ਵਿੱਚ ਸਰਬਜੀਤ ਸਿੰਘ ਸਿੱਧੂ ਨੇ ਮੈਡਮ ਮਨਦੀਪ.ਕੌਰ ਸਿੱਧੂ ਦਾ ਪਿੰਡ ਪਹੁੰਚਣ ਤੇ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਮਾਜ ਸੇਵੀ ਸੰਸਥਾ ਸਮਾਈਲਜ ਕੇਅਰ ਸੰਸਥਾ ਦੀ ਸਮਾਜ ਨੂੰ ਬਹੁਤ ਵੱਡੀ ਦੇਣ ਹੈ!ਉਨ੍ਹਾਂ ਮੈਡਮ ਸਿੱਧੂ ਵਲੋ ਪਿੰਡ ਦੇ ਸਕੂਲ ਨੂੰ ਲਾਇਬ੍ਰੇਰੀ ਦੇਣ ਤੇ ਧੰਨਵਾਦ ਕੀਤਾ । ਇਸ ਮੌਕੇ ਅਨੀਤਾ ਕੁਮਾਰੀ ਮੁੱਖ ਅਧਿਆਪਕਾ,ਸਰਬਜੀਤ ਸਿੰਘ ਸਿੱਧੂ ਲੰਡੇਕੇ,ਜਗਰੂਪ ਸਿੰਘ ਧਾਲੀਵਾਲ,ਕੁਲਦੀਪ ਸਿੰਘ ਦੋਧਰ,ਬਲਜਿੰਦਰ ਕੌਰ ਕਲਸੀ,ਜਗਦੀਪ ਸਿੰਘ,ਨੀਲ ਕਮਲ,ਕ੍ਰਿਪਾਲ ਸਿੰਘ,ਜਗਜੀਤ ਸਿੰਘ ਤੋ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਤੇ ਸਮਾਜ ਸੇਵੀ ਹਾਜ਼ਰ ਸਨ ।