ਕੋਟ ਈਸੇ ਖਾਂ 31 ਮਾਰਚ (ਜਗਰਾਜ ਲੋਹਾਰਾ) ਕਰੋਨਾ ਵਾਇਰਸ ਦੇ ਚਲਦਿਆਂ ਨਾਗਰਿਕਾਂ ਨੂੰ ਇਸ ਦੀ ਲਾਗ ਤੋਂ ਬਚਾਉਣ ਵਾਸਤੇ ਪਿੰਡ ਲੋਹਾਰਾ ਦੇ ਸਰਪੰਚ ਕਰਮਜੀਤ ਸਿੰਘ ਗਿੱਲ ਵੱਲੋਂ ਪੰਚਾਇਤ ਅਤੇ ਡੀਪੂ ਹੋਲਡਰ ਦੇ ਸਹਿਯੋਗ ਨਾਲ ਸਸਤੀ ਕਣਕ ਦੀ ਘਰ ਘਰ ਜਾ ਕੇ ਵੰਡ ਕੀਤੀ। ਜੋ ਕਿ ਇੱਕ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ ਹੈ ਇਸ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਪਿੰਡ ਦੇ ਨਾਗਰਿਕ ਸਾਡੇ ਆਪਣੇ ਭੈਣ ਭਰਾ ਹਨ,ਮੇਰਾ ਪਿੰਡ ਤੰਦਰੁਸਤ ਹੋਵੇਗਾ ਤਾਂ ਹੀ ਦੇਸ ਤੰਦਰੁਸਤ ਹੋਵੇਗਾ
, ਉਹਨਾਂ ਬੋਲਦਿਆਂ ਕਿਹਾ ਕਿ ਅਸੀਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਅਨੁਸਾਰ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ ਅਤੇ ਉਹਨਾਂ ਦੇ ਇਲਾਹੀ ਬਚਨਾਂ ਤੇ ਪਹਿਰਾ ਦਿੰਦੇ ਹਾਂ। ਪੰਜਾਬ ਸਰਕਾਰ ਦੀਆਂ ਹਦਾਇਤਾਂ ਮੰਨਦੇ ਹੋਏ ਇਕੱਠ ਜ਼ਿਆਦਾ ਨਾ ਕਰਨ ਤੇ ਪਾਬੰਦੀ ਤੇ ਅਸੀਂ ਘਰ ਘਰ ਜਾ ਕੇ ਕਣਕ ਵੰਡੀ ਹੈ ਅਤੇ ਲੋਕਾਂ ਨੂੰ ਅਪੀਲ ਵੀ ਕਰਦੇ ਹਾਂ ਕਿ ਉਹ ਆਪਣੇ ਘਰਾਂ ਵਿੱਚ ਹੀ ਰਹਿਣ ਆਪਣਾ ਅਤੇ ਬੱਚਿਆਂ ਦਾ ਧਿਆਨ ਰੱਖਣ ਤਾਂ ਜੋ ਅਸੀਂ ਸਾਰੇ ਰਲ ਕੇ ਕਰੋਨਾ ਵਰਗੀ ਭਿਆਨਕ ਬਿਮਾਰੀ ਤੋਂ ਨਿਜਾਤ ਪਾ ਸਕੀਏ । ਇਸ ਸਮੇਂ ਉਹਨਾਂ ਨਾਲ ਡੀਪੂ ਹੋਲਡਰ ਜਸਪਾਲ ਸਿੰਘ,ਸੰਚਾਲਕ ਡਿੱਪੂ ਗੁਰਮੇਲ ਸਿੰਘ, ਬਾਬਾ ਜਸਵੀਰ ਸਿੰਘ, ਅਵਤਾਰ ਸਿੰਘ ਮੈਂਬਰ, ਗੁਰਨਾਮ ਸਿੰਘ ਜੌਹਲ, ਦਰਸ਼ਨ ਸਿੰਘ ਫੌਜ਼ੀ, ਬਾਜ਼ਾ ਲੋਹਾਰਾ, ਅਤੇ ਰਾਜੂ ਲੋਹਾਰਾ ਆਦਿ ਹਾਜ਼ਰ ਸਨ।