ਕੋਟ ਈਸੇ ਖਾਂ 30 ਮਈ (ਜਗਰਾਜ ਗਿੱਲ ) ਪਿੰਡ ਲੋਹਾਰਾ ਦੇ ਲੋਕਾਂ ਵਿੱਚ ਬਿਜਲੀ ਮੁਲਾਜ਼ਮਾਂ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਵੀਰਵਾਰ ਦੀ ਸ਼ਾਮ ਨੂੰ ਤੇਜ਼ ਹਨੇਰੀ ਆਉਣ ਕਾਰਨ ਬਿਜਲੀ ਤਾਰਾਂ ਟੁੱਟ ਗਈਆਂ ਸਨ । ਜਿਸ ਕਾਰਨ ਉਸ ਦਿਨ ਤੋਂ ਹੀ ਬਿਜਲੀ ਬੰਦ ਹੋ ਗਈ ਸੀ । ਅੱਜ ਤੀਜੇ ਦਿਨ ਵੀ ਕਿਸੇ ਬਿਜਲੀ ਮੁਲਾਜ਼ਮ ਦੇ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਹੁਣ ਤੱਕ ਪਿੰਡ ਵਾਸੀਆਂ ਦੀ ਸਾਰ ਨਹੀਂ ਲਈ। ਜਦੋਂ ਇਸ ਸਬੰਧ ਵਿੱਚ ਪਿੰਡ ਵਾਸੀਆਂ ਨਾਲ਼ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਅਸੀਂ ਕੋਟ ਈਸੇ ਖਾਂ ਦੇ ਜੇਈ ਕਰਨੈਲ ਸਿੰਘ ਨੂੰ ਵਾਰ-ਵਾਰ ਫੋਨ ਕੀਤਾ ਗਿਆ । ਪਰ ਉਨ੍ਹਾਂ ਨੇ ਸਾਡਾ ਫੋਨ ਚੁੱਕਣਾ ਜ਼ਰੂਰੀ ਨਹੀਂ ਸਮਝਿਆ
ਸਾਡੇ ਪਸ਼ੂ ਪਾਣੀ ਵੱਲੋਂ ਪਿਆਸੇ ਹਨ , ਬੱਚੇ ਸਾਡੇ ਵਿਰਕ ਰਹੇ ਹਨ,
ਇਸ ਮੌਕੇ ਪਿੰਡ ਵਾਸੀਆ ਨੇ ਕਿਹਾ ਕਿ ਸਾਡੇ ਘਰਾਂ ਵਿਚ 3 ਦਿਨ ਤੋਂ ਬਿਜਲੀ ਬਿਲਕੁਲ ਵੀ ਨਹੀਂ ਆਈ ।
ਪਿੰਡ ਵਾਸੀਆਂ ਨੇ ਕਿਹਾ ਕਿ ਬਿਜਲੀ ਵਿਭਾਗ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਜਦੋਂ ਸਾਡੇ ਘਰਾਂ ਵਿੱਚ ਵੱਡੇ-ਵੱਡੇ ਭੇਜਦੇ ਹਨ ।
ਤਾਂ ਉਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਜਦੋਂ ਕੋਈ ਵੀ ਡਿਫਾਲਟ ਪੈਂਦਾ ਹੈ ਤਾਂ ਉਸ ਨੂੰ ਤੁਰੰਤ ਠੀਕ ਕਰਨਾ ਚਾਹੀਦਾ ਹੈ।